ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸਿੱਖ ਜਥੇਬੰਦਿਆ ਵੱਲੋਂ ਦੂਜੇ ਦਿਨ ਵੀ ਸੰਘਰਸ਼ ਜਾਰੀ, ਬਾਡਰ ‘ਤੇ ਫਿਰ ਆਹਮੋ-ਸਾਹਮਣੇ ਹੋਏ ਸਿੱਖ ਜਥੇਬੰਦਿਆ ‘ਤੇ ਚੰਡੀਗੜ੍ਹ ਪੁਲਿਸ
The Sikh organization continued its struggle for the release of the captive Singhs for the second day, the Sikh organization again faced off at the border, Chandigarh police on the Sikh organization
ਚੰਡੀਗੜ੍ਹ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸਿੱਖ ਜਥੇਬੰਦਿਆ ਵੱਲੋਂ ਲਗਭਗ ਇਕ ਮਹੀਨੇ ਤੋਂ ਚੰਡੀਗੜ੍ਹ-ਮੋਹਾਲੀ ਬਾਡਰ ‘ਤੇ ਕੌਮੀ ਇਨਸਾਫ਼ ਮੋਰਚਾ ਲਗਾਇਆ ਹੋਇਆ ਹੈ,ਪਰ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਗੁਜਰਣ ਤੋਂ ਬਾਅਦ ਵੀ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਬੀਤੇ ਦਿਨ ਕੌਮੀ ਇਨਸਾਫ਼ ਮੋਰਚਾ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਨੂੰ ਰਵਾਨਾ ਹੋਏ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਇਨਸਾਫ਼ ਮੋਰਚਾ ਦੇ ਆਗੂਆਂ ਨੂੰ ਚੰਡੀਗੜ੍ਹ ਬਾਡਰ ਤੇ ਹੀ ਰੋਕ ਦਿਤਾ ਸੀ,’ਤੇ ਲਗਭਗ 31 ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਸੀ। ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ 31 ਆਗੂਆਂ ਨੂੰ ਦੇਰ ਸ਼ਾਮ ਰਿਆਹ ਕਰ ਦਿੱਤਾ ਸੀ।
Behbal Kalan Goli Kand ਮਾਮਲੇ ’ਚ ਵੱਡਾ ਖੁਲਾਸਾ, SIT ਨੇ ਪੇਸ਼ ਕਰਤੀ ਰਿਪੋਰਟ, ਹੁਣ ਚੱਕੇ ਜਾਣਗੇ ਵੱਡੇ ਮਗਰਮੱਛ
ਅੱਜ ਇਕ ਬਾਰ ਫ਼ੇਰ ਸਿੱਖ ਜਥੇਬੰਦੀਆਂ ਦੂਜੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਨੂੰ ਰਵਾਨਾ ਹੋਏ ਪਰ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤੀ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਬਾਡਰ ‘ਤੇ ਹੀ ਰੋਕ ਲਿੱਤਾ ਗਿਆ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੰਜ ਮੈਂਬਰਾਂ ਤੋਂ ਵੱਧ ਲੋਕ ਅੱਗੇ ਨਹੀਂ ਜਾ ਸਕਦੇ। ਇਸ ਲਈ ਧਰਨਾ ਪ੍ਰਦਰਸ਼ਨਕਾਰੀਆਂ ਨੇ ਫ਼ੈਸਲਾ ਕੀਤਾ ਕਿ ਪੰਜ ਮੈਂਬਰੀ ਜਥੇ ਅੱਗੇ ਜਾਣਗੀਆ ਤੇ CM ਦੀ ਰਿਹਾਇਸ਼ ਅੱਗੇ ਜਾਪ ਕਰਨਗੀਆ ‘ਤੇ ਜਦੋਂ ਇਹ ਜਥਾ ਵਾਪਸ ਆਵੇਗਾ ਫਿਰ ਅਗਲਾ ਜੱਥਾ ਰਵਾਨਾ ਹੋਵੇਗਾ।
Sadhu Singh Dharamsot ਦੀ Arrest ਦਾ ਅਸਲ ਸੱਚ? ਕਾਂਗਰਸੀ ਲੀਡਰ ਦਾ ਵੱਡਾ ਖੁਲਾਸਾ | D5 Channel Punjabi
ਇਸ ਮੋਰਚੇ ਦੀਆਂ ਚਾਰ ਮੁੱਖ ਮੰਗਾਂ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ, ਗੋਲੀ ਕਾਂਡ ਬੇਅਦਬੀ ਵਿਚ ਇਨਸਾਫ਼, ਸਖ਼ਤ ਕਾਨੂੰਨ ਬਣਾਉਣ ਦੀ ਮੰਗ ‘ਤੇ ਜਿਸ ‘ਚ ਉਮਰ ਕੈਦ ਦੀ ਸਜ਼ਾ ਸ਼ਾਮਲ ਹੈ, ਅਤੇ ਆਖਰੀ ਮੰਗ 328 ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਣ ਦੀ ਜਾਂਚ ਅਤੇ ਕਾਰਵਾਈ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.