PunjabTop News

ਪੁਲਿਸ ਨੇ ਹੈਰੋਇਨ ਵੇਚਣ ਵਾਲੇ ਪਿਓ-ਪੁੱਤ ਨੂੰ ਡਰੱਗ ਮਨੀ ਸਮੇਤ ਕੀਤਾ ਕਾਬੂ

ਗੁਰਦਾਸਪੁਰ :ਭੈਣੀ ਮੀਆਂ ਖਾਂ ਪੁਲਿਸ ਨੇ ਗੁਰਦਾਸਪੁਰ ਵਿਖੇ 10 ਗ੍ਰਾਂਮ ਹੈਰੋਇਨ ਸਮੇਤ  ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਤੋਂ ਪੁੱਛਗਿਛ ਦੌਰਾਨ  ਭੈਣੀ ਮੀਆਂ ਖਾਂ ਪੁਲਿਸ ਨੇ ਹੈਰੋਇਨ ਸਪਲਾਈ ਕਰਨ ਵਾਲੇ ਪਿਓ-ਪੁੱਤ ਨੂੰ ਵੀ ਕਾਬੂ ਕਰ ਲਿਆ ਤੇ ਉਨ੍ਹਾਂ ਤੋਂ 12500 ਰੁਪਏ ਡਰੱਗ ਮਨੀ ਬਰਾਮਦ ਕੀਤੀ ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਭੈਣੀ ਮੀਆਂ ਖਾਂ ਪੁਲਿਸ ਸਟੇਸ਼ਨ ਇੰਚਾਰਜ ਸੁਦੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਭੈਣੀ ਮੀਆਂ ਖਾਂ ਪੁਲਿਸ  ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰੰਧਾਵਾ ਕਾਲੋਨੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਦੀ ਪੁੱਛਗਿਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਹੈਰੋਇਨ ਸੁਲਤਾਨਵਿੰਡ ਦੇ ਰਹਿਣ ਵਾਲੇ ਪਿਓ-ਪੁੱਤ ਤੋਂ 32500 ਰੁਪਏ ਵਿਚ ਖਰੀਦੀ  ਸੀ ।

Aman Arora ਦੇ ਇੱਕ ਦਬਕੇ ਸੁਧਾਰੇ ਅਫ਼ਸਰ, ਵੱਡਾ ਘਪਲੇ ਦਾ ਪਰਦਾਫਾਸ਼ | D5 Channel Punjabi

ਉਸ ਨੇ ਅੱਗੇ ਦੱਸਿਆ ਕਿ 20 ਹਜ਼ਾਰ ਰੁਪਏ ਤਾਂ ਗੂਗਲ ਐਪ ਰਾਹੀਂ ਭੁਗਤਾਨ ਕੀਤਾ ਸੀ, ਜਦਕਿ 12500 ਰੁਪਏ ਨਗਦ ਦਿੱਤੇ ਸਨ।  ਪੁਲਿਸ ਨੇ ਗੁਰਪ੍ਰੀਤ ਸਿੰਘ ਵੱਲੋਂ ਪਿਓ-ਪੱਤ ਨੂੰ ਦਿੱਤੀ ਗਈ 12500 ਦੀ ਨਗਦ ਰਾਸ਼ੀ ਵੀ ਬਰਾਮਦ ਕਰ ਲਈ। ਪੁਲਿਸ ਦੋਸ਼ੀਆਂ ਨੂੰ ਜਲਦ ਹੀ ਅਦਾਲਤ ਵਿਚ ਪੇਸ਼ ਕਰੇਗੀ ਤੇ ਪੁਲਸ ਰਿਮਾਂਡ ਤੇ ਲੈ ਕੇ ਅੱਗੇ ਦੀ ਪੁੱਛਗਿਛ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button