InternationalTop News

ਦੇਸ਼ ਦੀ ਗਵਰਨਰ ਜਨਰਲ ਨੇ ਸ੍ਰੀ ਕ੍ਰਿਸ ਹਿਪਕੰਸ ਨੂੰ ਪ੍ਰਧਾਨ ਮੰਤਰੀ ਤੇ ਸ੍ਰੀਮਤੀ ਸੀਪੂਲੋਨੀ ਨੂੰ ਉਪ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਈ

ਗਵਰਨਰ ਨੇ ਪਹਿਲਾਂ ਸਾਹਮਣੇ ਬਿਠਾ ਕਿਹਾ ਕਿ ਮੇਰੇ ਕੋਲ ਤੁਹਾਡੇ ਨਾਂਅ ਪਹੁੰਚੇ ਹਨ, ਇਨ੍ਹਾਂ ਅਹੁਦਿਆਂ ਲਈ ਕੀ ਤੁਸੀਂ ਸਰਕਾਰ ਦੀ ਅਗਵਾਈ ਕਰ ਸਕੋਗੇ?

ਮਿੰਟਾਂ ਵਿਚ ਹੋਇਆ ਸਮਾਮਗ, ਕੋਈ ਖੁੱਲ੍ਹਾ ਪੰਡਾਲ ਨਹੀਂ, ਕੋਈ ਰਾਜਨੀਤਕ ਇਕੱਠ ਨਹੀਂ, ਬੱਸ ਜ਼ਿੰੇਮੇਵਾਰੀ ਚੁੱਕ ਲਈ ਸਾਰਥਿਕ ਸ਼ਬਦਾਂ ਦੀ ਸਲਾਹ ਨਾਲ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : 25 ਜਨਵਰੀ 1974 ਨਿਊਜ਼ੀਲੈਂਡ ਦੇ ਲਈ ਇਕ ਇਤਿਹਾਸਕ ਦਿਨ ਰਿਹਾ ਹੈ, ਇਸ ਦਿਨ ਕਾਮਨਵੈਲਥ ਖੇਡਾਂ ਦੋਸਤਾਨਾ ਮੈਚ ਦੇ ਨਾਲ ਸ਼ੁਰੂ ਹੋਏ ਸਨ ਅਤੇ ਅੱਜ 25 ਜਨਵਰੀ 2023 ਨੂੰ ਦੇਸ਼ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਹਿੱਪਕਿੰਸ (45) ਨੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਦੇਸ਼ ਦੀ ਵਾਗਡੋਰ ਸੰਭਾਲ ਲਈ ਹੈ।  ਇਸਦੇ ਨਾਲ ਹੀ ਉਪ ਪ੍ਰਧਾਨ ਮੰਤਰੀ  ਸ੍ਰੀਮਤੀ ਕੈਰਮਲ ਸੀਪੂਲੋਨੀ ਵੀ ਅੱਜ ਸਹੁੰ ਚੁੱਕ ਕੇ ਉਪ ਪ੍ਰਧਾਨ ਮੰਤਰੀ ਬਣ ਗਈ ਹੈ। ਦੋਹਾਂ ਨੂੰ ਗਵਨਰ ਜਨਰਲ ਨੇ ਸਾਹਮਣੇ ਬਿਠਾ ਕੇ ਕਿਹਾ ਕਿ ਸਭ ਤੋਂ ਪਹਿਲਾਂ ਸ੍ਰੀ ਕ੍ਰਿਸ ਹਿੱਪਕਿੰਸ ਨੂੰ ਕਿਹਾ ਕਿ ‘‘ਤੁਸੀਂ ਮੈਨੂੰ ਇਸ ਗੱਲ ਦੀ ਦਿਲਚਸਪੀ ਵਿਖਾਈ ਹੈ ਕਿ ਤੁਸੀਂ ਸਰਕਾਰ ਦੀ ਅਗਵਾਈ ਕਰ ਸਕਦੇ ਹੋ। ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਗੱਲ ਦੀ ਤਸੱਲੀ ਦਿਓ ਕਿ ਤੁਸੀਂ ਸਰਕਾਰ ਦੀ ਅਗਵਾਈ ਕਰ ਸਕਦੇ ਹੋ?’’ ਇਸਦੇ ਜਵਾਬ ਵਿਚ ਸ੍ਰੀ ਕ੍ਰਿਸ ਹਿਪਕਿੰਸ ਨੇ ‘ਹਾਂ’ ਵਿਚ ਜਵਾਬ ਦਿੱਤਾ। ਗਵਰਨਰ ਨੇ ਅੱਗੇ ਕਿਹਾ ਕਿ ‘ਹੁਣ ਮੈਂ ਅਗਲੀ ਕਾਰਵਾਈ ਕਰ ਸਕਦੀ ਹਾਂ।’’

Navjot Sidhu ਹੋਣਗੇ ਕੱਲ੍ਹ ਰਿਹਾਅ, ਬਾਹਰ ਆਉਂਦਿਆਂ ਹੀ ਹੋਊ ਸਿਆਸੀ ਧਮਾਕਾ | D5 Channel Punjabi

ਗਵਰਨਰ ਜਨਰਲ ਸਿੰਡੀ ਕਿਰੋ ਨੇ ਦੋਵਾਂ ਨੂੰ ਨਿੱਘੀ ਵਧਾਈ ਦਿੰਦਿਆ ਕਿਹਾ ਕਿ ਸਾਰੇ ਮੰਤਰਾਲਿਆਂ ਦੇ ਨਾਲ ਰਾਬਤਾ ਰੱਖਣ ਲਈ ਤੁਸੀਂ ਮੇਰੇ ਪ੍ਰਮੁੱਖ ਸਲਾਹਕਾਰ ਹੋ। ਦੇਸ਼ ਦੀ ਮੌਜੂਦਾ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਆਪਣਾ ਅਸਤੀਫਾ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਨੂੰ ਸੌਂਪ ਦਿੱਤਾ ਸੀ।  ਸਹੁੰ ਚੁੱਕ ਸਮਾਗਮ 11. 20 ਮਿੰਟ ਉਤੇ ਸ਼ੁਰ ੂਹੋ ਗਿਆ। ਨਵੇਂ ਬਣੇ ਪ੍ਰਧਾਨ ਮੰਤਰੀ ਨੇ ਗਵਰਨਰ ਜਨਰਲ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ਇਹ ਮੇਰੇ ਜੀਵਨ ਦੀ ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਅਤੇ ਜ਼ਿੰਮੇਵਾਰੀ ਹੈ। ਮੈਂ ਅੱਗੇ ਆਉਣ ਵਾਲੀਆਂ ਚੁਣੌਤੀਆਂ ਤੋਂ ਉਤਸ਼ਾਹਿਤ ਹਾਂ। ਉਪ ਪ੍ਰਧਾਨ ਮੰਤਰੀ ਅਤੇ ਮੈਂ ਦੋਵੇਂ ਅੱਜ ਦੀਆਂ ਨਿਯੁਕਤੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।

CM ਮਾਨ ਦੀ ਜਾਨ ਨੂੰ ਖ਼ਤਰਾ! ਬਾਦਲਾਂ ਤੇ ਬੀਬੀ ਜਗੀਰ ਕੌਰ ਦਾ ਐਕਸ਼ਨ! 26 ਜਨਵਰੀ ਨੂੰ ਰਿਹਾਅ ਹੋਣ ਵਾਲੇ ਕੈਦੀਆਂ ਦਾ ਐਲਾਨ!

ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਪ੍ਰਭੂਸੱਤਾ ਅਤੇ ਗਵਰਨਰ-ਜਨਰਲ ਨੂੰ ਸਲਾਹ ਦੇਣ ਵਿੱਚ ਆਪਣੀ ਭੂਮਿਕਾ ਦੇ ਮਹੱਤਵਪੂਰਨ ਸੁਭਾਅ ਨੂੰ ਸਵੀਕਾਰ ਕਰਦਾ ਹਾਂ। ਮੈਂ ਤੁਹਾਡਾ ਨਿੱਜੀ ਤੌਰ ’ਤੇ ਧੰਨਵਾਦ ਕਰਦਾ ਹਾਂ ਅਤੇ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।’’ ਪ੍ਰਧਾਨ ਮੰਤਰੀ ਆਪਣੇ ਇਸ ਅਹੁਦੇ ਦੇ ਨਾਲ ਰਾਸ਼ਟਰੀ ਸੁਰੱਖਿਆ ਅਤੇ ਇੰਟੈਲੀਜੈਂਸੀ ਵੀ ਵੇਖਣਗੇ। ਕੋਈ ਵੱਡਾ ਸਮਾਗਮ ਨਹੀਂ: ਮਿੰਟਾਂ ਦੇ ਵਿਚ ਇਹ ਸਮਾਗਮ ਸੰਪੂਰਨ ਹੋ ਗਿਆ। ਕਿਸੀ ਪ੍ਰਕਾਰ ਦਾ ਕੋਈ ਬਾਹਰੀ ਇਕੱਠ ਨਹੀਂ ਕੀਤਾ ਗਿਆ, ਕੋਈ ਰਾਜਨੀਤਕ ਲੋਕ ਸ਼ੇਖੀਆਂ ਮਾਰਦੇ ਨਹੀਂ ਵੇਖੇ ਗਏ। ਬੱਸ ਗਵਰਨਰ ਜਨਰਲ ਦੇ ਸਾਰਥਿਕ ਸ਼ਬਦਾਂ ਦੀ ਸਲਾਹ ਨਾਲ ਦੇਸ਼ ਦੀ ਵਾਗਡੋਰ ਨਵੇਂ ਨੇਤਾਵਾਂ ਦੇ ਹੱਥਾਂ ਵਿਚ ਸੌਂਪ ਦਿੱਤੀ ਗਈ।  ਇਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ।

Police ਨੇ ਪਿੰਡ-ਪਿੰਡ ਕਰਾਤੀ ਅਨਾਉਂਨਸਮੈਂਟ, ਹੁਣ ਸੋਚ-ਸਮਝ ਕਰਿਓ ਆਹ ਕੰਮ | D5 Channel Punjabi

ਸ੍ਰੀਮਤੀ ਕੈਰਮਲ ਸੀਪੂਲੋਨੀ: ਮਾਣਯੋਗ ਸ੍ਰੀਮਤੀ ਕੈਰਮਲ ਸੀਪੂਲੋਨੀ (46) ਇਸ ਵੇਲੇ ਕੈਲਸਟਨ ਜੋ ਕਿ ਪੱਛਮੀ ਔਕਲੈਂਡ ਦਾ ਇਕ ਹਲਕਾ ਹੈ, ਤੋਂ ਸਾਂਦਾ ਹੈ। ਉਹ ਸਾਮੋਅਨ, ਟੌਂਗਲ ਅਤੇ ਯੂਰੀਪੀਅਨ ਪਰਿਵਾਰ ਨਾਲ ਸਬੰਧਿਤ ਹੈ। ਇਹ ਸਾਮੋਆ ਵਿਖੇ ਪੜ੍ਹਾਉਂਦੀ ਵੀ ਰਹੀ ਹੈ। ਯੂਨੀਵਰਸਿਟੀ ਆਫ ਔਕਲੈਂਡ ਵਿਖੇ ਉਹ ਇਕੁਟੀ ਪ੍ਰੋਗਰਾਮ ਮੈਨੇਜਮੈਂਟ ਦੀ ਪ੍ਰਬੰਧਕ ਰਹੀ ਹੈ। ਲੇਬਰ ਸਰਕਾਰ ਵਿਚ ਉਹ ਸੋਸ਼ਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ ਮੰਤਰੀ ਹੈ, ਏ.ਸੀ.ਸੀ. ਮੰਤਰੀ ਹੈ, ਅਪੰਗਾਂ ਦੀ ਮੰਤਰੀ ਹੈ ਅਤੇ ਆਰਟ, ਕਲਚਰ ਅਤੇ ਹੈਰੀਟੇਜ ਦੀ ਮੰਤਰੀ ਹੈ। ਪ੍ਰਧਾਨ ਮੰਤਰੀਆਂ ਦੀ ਸਹੁੰ ਚੁੱਕ ਅਤੇ ਦਫਤਰ ਛੱਡਣ ਦੇ ਵਿਚ ਜਨਵਰੀ ਮਹੀਨਾ ਕਈ ਵਾਰ ਇਤਿਹਾਸ ਦੁਹਰਾ ਚੁੱਕਾ ਹੈ। ਸੀਪੂਲੋਨੀ ਦੇਸ਼ ਦੀ ਪਹਿਲੀ ਪੈਸੇਫਿਕ ਦੇਸ਼ਾਂ ਦੀ ਮਹਿਲਾ ਹੈ ਜੋ ਦੇਸ਼ ਦੀ ਉਪ ਪ੍ਰਧਾਨ ਮੰਤਰੀ ਬਣੀ ਹੈ।

ਕੇਂਦਰ ਨੇ ਬਣਾਇਆ ਨਵਾਂ ਪਲੈਨ, ਕਿਸਾਨਾਂ ਕੋਲ ਪਹੁੰਚ ਗਈ ਰਿਪੋਰਟ, ਫਿਰ ਪਾਤਾ ਖਿਲਾਰਾ | D5 Channel Punjabi

ਸਹੁੰ ਚੁਕੱਣ ਵੇਲੇ ਉਨ੍ਹਾਂ ਸੰਬੋਧਨ ਹੁੰਦਿਆ ਕਿਹਾ ਕਿ ‘‘ਤੁਹਾਡੇ ਨਿੱਘੇ ਸ਼ਬਦਾਂ ਲਈ ਤੁਹਾਡਾ ਧੰਨਵਾਦ। ਪ੍ਰਧਾਨ ਮੰਤਰੀ ਜੀ, ਤੁਹਾਡੀ ਯੋਗ ਨਿਯੁਕਤੀ ’ਤੇ ਵਧਾਈ, ਤੁਹਾਡੇ ਦੁਆਰਾ ਮੇਰੇ ਵਿੱਚ ਰੱਖੇ ਗਏ ਵਿਸ਼ਵਾਸ ਲਈ ਤੁਹਾਡਾ ਧੰਨਵਾਦ, ਇਸ ਨਿਯੁਕਤੀ ਦੁਆਰਾ ਮੈਨੂੰ, ਮੇਰੇ ਪਰਿਵਾਰ ਅਤੇ ਸਾਡੇ ਪੈਸੇਫਿਕ ਭਾਈਚਾਰੇ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡੇ ਨਾਲ ਕੰਮ ਕਰਨ ਅਤੇ ਇਸ ਬਹੁਤ ਮਹੱਤਵਪੂਰਨ ਭੂਮਿਕਾ ਵਿੱਚ ਤੁਹਾਡਾ ਸਮਰਥਨ ਕਰਨ ਦੀ ਉਮੀਦ ਹੈ।’’ ਭਰਿਆ ਮੇਲਾ ਛੱਡਿਆ ਜੈਸਿੰਡਾ  ਆਰਡਨ ਨੇ: ਵਰਨਣਯੋਗ ਹੈ ਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਬਣ ਚੁੱਕੀ ਮਾਣਯੋਗ ਜੈਸਿੰਡਾ ਆਰਡਨ ਨੇ ਲਗਪਗ ਸਵਾ 5 ਸਾਲ ਪ੍ਰਧਾਨ ਮੰਤਰੀ  ਰਹਿਣ ਤੋਂ ਬਾਅਦ ਇਹ ਅਹੁਦਾ ਆਪਣੇ ਆਪ ਤਿਆਗ ਦਿੱਤਾ ਹੈ ਕਿ ਦੇਸ਼ ਨੂੰ ਹੁਣ ਨਵੇਂ ਮੋਢਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀ ਕਿ ਉਹ 7 ਫਰਵਰੀ ਤੱਕ ਸਾਰਾ ਕੁਝ ਕਰ ਲੈਣਗੇ, ਪਰ ਇਹ ਸਾਰਾ ਕੁਝ ਕਹਿਣ ਦੇ ਹਫਤੇ ਵਿਚ ਹੀ ਕਰ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button