37 ਹਜ਼ਾਰ ਫੂਟ ਦੀ ਉਚਾਈ ‘ਤੇ ਔਰਤ ਖੋਲ੍ਹਣ ਲੱਗੀ ਜਹਾਜ਼ ਦਾ ਦਰਵਾਜਾ, ਕਹਿੰਦੀ ਯਿਸੂ ਨੇ ਮੈਨੂੰ ਇਹ ਕਰਨ ਲਈ ਕਿਹਾ
ਅਮਰੀਕਾ : ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 37 ਹਜ਼ਾਰ ਫੂਟ ਦੀ ਉਚਾਈ ‘ਤੇ ਇਕ ਅਮਰੀਕੀ ਔਰਤ ਵੱਲੋਂ ਜਹਾਜ ਦਾ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ‘ਚ ਜਹਾਜ ਦੀ ਐਮਰਜੈਂਸੀ ਲੈਂਡੀਗ ਕਰਵਾਉਣੀ ਪਈ। ਜਹਾਜ ਲੈਂਡ ਕਰਨ ਤੋਂ ਬਾਅਦ ਔਰਤ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
Punjab Bulletin : Goldy Brar ਨੂੰ ਡਿਟੇਨ ਕਰਨ ਦੀ ਚਰਚਾ, Ludhiaan Bomb Blast Case ‘ਚ ਵੱਡੀ ਗ੍ਰਿਫ਼ਤਾਰੀ
ਜੇਕਰ ਗੱਲ ਕੀਤੀ ਜਾਵੇ 37 ਹਜ਼ਾਰ ਫੂਟ ਦੀ ਉਚਾਈ ‘ਤੇ ਜਹਾਜ ਦਾ ਦਰਵਾਜਾ ਖੋਲ੍ਹਣ ਦੀ ਤਾਂ ਇਸ ਗੱਲ ਨੂੰ ਸੁਣ ਕੇ ਤੁਹਾਡੇ ਹੋਸ਼ ਉਡ ਜਾਣਗੇ। ਔਰਤ ਦਾ ਕਹਿਣਾ ਸੀ ਕਿ ਉਸ ਨੂੰ ਅਜਿਹਾ ਕਰਨ ਲਈ ਯਿਸੂ ਨੇ ਕਿਹਾ ਸੀ। ਇਹ ਘਟਨਾ 26 ਨਵੰਬਰ ਦੀ ਦੱਸੀ ਜਾ ਰਹੀ ਹੈ। ਹਾਲ ਹੀ ‘ਚ ਪੁਲਿਸ ਨੇ ਅਮਰੀਕੀ ਜ਼ਿਲ੍ਹਾਂ ਅਦਾਲਤ ‘ਚ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਹ ਖ਼ਬਰ ਸਾਹਮਣੇ ਆਈ।
Goldy Brar ’ਤੇ CM Mann ਦਾ ਖੁਲਾਸਾ, ਖੁਸ਼ ਕਰਤੇ Sidhu Moose Wala ਦੇ ਫੈਨ | D5 Channel Punjabi
ਯਾਤਰੀ ਦੇ ਰੋਕਣ ‘ਤੇ ਉਸਦੀ ਲੱਤ ‘ਤੇ ਵੱਢਿਆ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ- ਸਾਊਥਵੈਸਟ ਫਲਾਈਟ 192 ਟੈਕਸਾਸ ਦੇ ਹਿਊਸਟਨ ਸ਼ਹਿਰ ਤੋਂ ਓਹੀਓ ਦੇ ਕੋਲੰਬਸ ਜਾ ਰਹੀ ਸੀ। ਜਹਾਜ਼ ‘ਚ ਸਵਾਰ 34 ਸਾਲਾ ਅਲੋਮ ਐਗਬੇਗਨੀਨਾਊ ਨੇ ਅਚਾਨਕ ਫਲਾਈਟ ਦਾ ਦਰਵਾਜ਼ਾ ਖੋਲ੍ਹਣਾ ਸ਼ੁਰੂ ਕਰ ਦਿੱਤਾ। ਜਦੋਂ ਇਕ ਯਾਤਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਵਿਅਕਤੀ ਦੀ ਲੱਤ ‘ਤੇ ਵੱਢ ਦਿੱਤਾ। ਜਦੋਂ ਫਲਾਈਟ ਅਟੈਂਡੈਂਟ ਨੇ ਉਸ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ, ਤਾਂ ਔਰਤ ਨੇ ਜਵਾਬ ਦਿੱਤਾ ਕਿ ਯਿਸੂ ਨੇ ਉਸ ਨੂੰ ਅਜਿਹਾ ਕਰਨ ਲਈ ਕਿਹਾ ਸੀ। ਫਲਾਈਟ ਅਟੈਂਡੇਟ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਔਰਤ ਗੁੱਸੇ ‘ਚ ਆ ਗਈ। ਉਸ ਨੇ ਜ਼ਬਰਦਸਤੀ ਦਰਵਾਜ਼ੇ ਦਾ ਹੈਂਡਲ ਫੜ ਲਿਆ ਅਤੇ ਖਿੱਚਣਾ ਸ਼ੁਰੂ ਕਰ ਦਿੱਤਾ।
Goldy Brar ਦੇ ਫੜੇ ਜਾਣ ਤੋਂ ਬਾਅਦ Moose Wala ਦੇ ਪਿਤਾ ਦੀ ਵੱਡੀ ਮੰਗ | D5 Channel Punjabi
ਯਾਤਰੀ ਨਾਲ ਕੀਤੀ ਹੱਥੋਪਾਈ
ਔਰਤ ਨੂੰ ਫਲਾਈਟ ਅਟੈਂਡੈਂਟ ਨਾਲ ਬਹਿਸ ਕਰਦੀ ਦੇਖ ਕੇ ਕੁਝ ਯਾਤਰੀ ਰੌਲਾ ਪਾਉਣ ਲੱਗੇ – ਔਰਤ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਫਲਾਈਟ ‘ਚ ਮੌਜੂਦ ਯਾਤਰੀ ਘਬਰਾ ਗਏ। ਇਸ ਦੌਰਾਨ ਇਕ ਯਾਤਰੀ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ, ਇਸ ਲਈ ਉਹ ਆਪਣੀ ਸੀਟ ਤੋਂ ਉੱਠੀ। ਉਹ ਬੇਚੈਨ ਅਤੇ ਘਬਰਾ ਰਹੀ ਸੀ ਇਸ ਲਈ ਉਸਨੂੰ ਯਿਸੂ ਦਰਵਾਜ਼ਾ ਖੋਲ੍ਹਣ ਲਈ ਕਿਹਾ ਸੀ। ਔਰਤ ਨੇ ਇਹ ਵੀ ਕਿਹਾ ਕਿ ਜੇਕਰ ਉਹ ਸਾਧਾਰਨ ਹੁੰਦੀ ਤਾਂ ਅਜਿਹੀ ਹਰਕਤ ਨਾ ਕਰਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.