PunjabTop News

ਬੇਅਦਬੀ ਮਾਮਲਿਆਂ ‘ਚ ਇਨਸਾਫ ਨਾ ਦੇਣ ਦੇ ਚੱਲਦੇ ਸਰਕਾਰ ਦੇਵੇ ਅਸਤੀਫਾ : ਸੁਖਰਾਜ ਸਿੰਘ

ਬਹਿਬਲਕਲਾਂ : ਬੇਅਦਬੀ ਮਾਮਲਿਆਂ ਚ ਇੰਨਸਾਫ਼ ਦੀ ਮੰਗ ਨੂੰ ਲੈਕੇ ਬਹਿਬਲ ਕਲਾ ਵਿਖੇ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਇਨਸਾਫ ਮੋਰਚੇ ‘ਚ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਡੇਢ ਮਹੀਨੇ ਦਾ ਸਮਾਂ ਦਿੰਦੇ ਹੋਏ ਕਿਸੇ ਨਾ ਕਿਸੇ ਨਤੀਜੇ ਤੇ ਪੁੱਜਣ ਦੀ ਗੱਲ ਕੀਤੀ ਗਈ ਸੀ। ਜਿਸ ਤੋਂ ਬਾਅਦ ਸੰਗਤ ਵੱਲੋਂ ਸਰਕਾਰ ਨੂੰ ਹੋਰ ਡੇਢ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ।

Shiromani Akali Dal ‘ਚ ਵੱਡਾ ਫੇਰਬਦਲ, ਕਈਆਂ ਦੀ ਛੁੱਟੀ! ਅਚਾਨਕ ਲਿਆ ਫ਼ੈਸਲਾ,ਵਿਰੋਧੀ ਹੈਰਾਨ | D5 Channel Punjabi

ਪਰ ਅੱਜ 30 ਨਵੰਬਰ ਨੂੰ ਇਹ ਡੇਢ ਮਹੀਨੇ ਦੇ ਸਮੇ ਦਾ ਆਖਰੀ ਦਿਨ ਹੈ ਅਤੇ ਇਸ ਆਖਰੀ ਦਿਨ ਇੰਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਬਹਿਬਲ ਗੋਲੀਕਾਂਡ ਚ ਮਰਨ ਵਾਲੇ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ 24 ਘੰਟਿਆਂ ਚ ਇਨਸਾਫ ਦੇਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਾਲੀ ਸਰਕਾਰ ਵੱਲੋਂ 8 ਮਹੀਨੇ ਬਾਅਦ ਵੀ ਕੁੱਜ ਨਹੀ ਹੋਇਆ। ਇਸ ਤੋਂ ਇਲਾਵਾ 14 ਅਕਤੂਬਰ ਨੂੰ ਸਪੀਕਰ ਕੁਲਤਾਰ ਸੰਧਵਾ ਵੱਲੋਂ ਡੇਢ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ ਅੱਜ ਪੁਰਾ ਹੋ ਜਾਣਾ।

ਕਾਂਗਰਸੀ ਪ੍ਰਧਾਨ ਨੂੰ ਚੁੱਕਣ ਪਹੁੰਚੀ ਪੁਲਿਸ, ਚੱਲਦੀ ਮੀਟਿੰਗ ‘ਚ ਪੁਲਿਸ ਦਾ ਐਕਸ਼ਨ, ਸਾਬਕਾ MLA ਦਾ ਬਿਆਨ

ਪਰ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਜਿਸ ਨਾਲ ਸਿੱਖ ਸੰਗਤ ਨੂੰ ਇਨਸਾਫ ਮਿਲ ਸਕੇ। ਇਸ ਦੇ ਉਲਟ ਹਲੇ ਤੱਕ SIT ਸੁਮੇਧ ਸੈਣੀ ਦੇ ਬਿਆਨ ਵੀ ਦਰਜ਼ ਨਹੀ ਕਰ ਸਕੀ ਜਿਸ ਨੂੰ ਸਮਨ ਕਰਨ ਦੇ ਬਾਵਜੂਦ ਪੇਸ਼ ਨਹੀਂ ਹੋਇਆ ਤਾਂ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ ਕੇ ਸਾਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਉਸ ਸਮੇ ਦੀ ਸਰਕਾਰ ਦੇ ਮੁਖਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ, ਪਰ ਪਿਛਲੀਆਂ ਸਰਕਾਰਾਂ ਵਾਂਗ ਆਪ ਸਰਕਾਰ ਵੀ ਸਿਰਫ ਲਾਰਿਆ ਜੋਗੀ ਹੈ । ਇਸ ਲਈ ਆਪਣੇ ਵਾਅਦੇ ਤੋਂ ਭੱਜਣ ਵਾਲੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਲੁ ਇੱਕ ਦਸੰਬਰ ਨੂੰ ਅਸੀਂ ਪ੍ਰੇਸਵਾਰਤਾ ਕਰ ਸਮੂਹ ਸੰਗਤ ਸਾਹਮਣੇ ਆਪਣਾ ਅਗਲਾ ਪ੍ਰੋਗਰਾਮ ਦੇਣ ਜ਼ਾ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button