PunjabTop News

ਜਥੇਦਾਰ ਵਲੋਂ ਸੁੱਚਾ ਸਿੰਘ ਲੰਗਾਹ ਦੀ ਵਾਪਸੀ ‘ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਦਾ ਜ਼ੋਰਦਾਰ ਵਿਰੋਧ

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਅਕਾਲ ਦਲ ਦੇ ਵਲੋਂ ਸੁੱਚਾ ਸਿੰਘ ਲੰਗਾਹ ਦੀ ਪੰਥ ਚ ਵਾਪਸੀ ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਲਿਖਿਆ ਹੈ ਕਿ, ਮੇਰੇ ਵਰਗੇ ਨਿਮਾਣੇ ਜਿਹੇ ਸਿੱਖ ਦੀ ਰੂਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕਰਨ ਦੇ ਇਸ ਤਰੀਕੇ ਨਾਲ ਕੀਤੇ ਫੈਸਲੇ ਨੂੰ ਸਵੀਕਾਰ ਕਰਨ ਲਈ ਕਦਾਚਿਤ ਵੀ ਤਿਆਰ ਨਹੀਂ ਹੋ ਰਹੀ।ਭਾਵੇਂ ਲੰਗਾਹ ਬਾਰੇ ਫੈਸਲਾ ਲੈਣਾ ਜਥੇਦਾਰ ਸਾਹਿਬ ਦਾ ਅਧਿਕਾਰ ਖੇਤਰ ਹੈ।ਕਈ ਇਤਿਹਾਸਕ ਵਰਤਾਰੇ ਹਨ ਕਿ ਬੀਤੇ ਵਿੱਚ ਕਈ ਨਾਮੀ ਸਿੱਖਾਂ ਕੋਲੋਂ ਵੱਡੇ ਵੱਡੇ ਗੁਨਾਹ ਹੋਏ ਹਨ ਅਤੇ ਉਨਾਂ ਵਲੋਂ ਆਪਣਾ ਗੁਨਾਹ ਕਬੂਲਣ ਅਤੇ ਨਿਮਰਤਾ ਨਾਲ ਫਰਿਆਦ ਕਰਨ ‘ਤੇ ਉਨਾਂ ਦੀ ਪੰਥ ਵਿੱਚ ਵਾਪਸੀ ਹੁੰਦੀ ਰਹੀ ਹੈ।

ਜੇਲ੍ਹ ਅੰਦਰੋਂ ਵੀਡੀਓ ਵਾਇਰਲ, ਆਹ ਕੁਝ ਚੱਲਦੈ ਜੇਲ੍ਹ ਦੀਆਂ ਬੈਰਕਾਂ ‘ਚ, ਹੁਣ ਕੀ ਐਕਸ਼ਨ ਕਰੂ ਜੇਲ੍ਹ ਮੰਤਰੀ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬਜਰ ਗੁਨਾਹ ਕਰਨ ਤੋਂ ਬਾਦ ਪੰਥ ਵਿੱਚੋਂ ਛੇਕੇ ਜਾਣ ਤੋਂ ਬਾਦ ਲੰਗਾਹ ਅਤੇ ਉਸਦਾ ਪਰਿਵਾਰ ਜਿਸ ਪੀੜਾ ਵਿੱਚੋਂ ਗੁਜਰ ਰਿਹਾ ਹੈ ਇਹ ਉਹੀ ਜਾਣਦੇ ਹਨ। ਲੰਗਾਹ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣਾ ਬਜਰ ਗੁਨਾਹ ਕਬੂਲਣ ਅਤੇ ਲੰਬੇ ਸਮੇਂ ਤੋਂ ਰੋਜ਼ਾਨਾ ਫਰਿਆਦੀ ਬਣਕੇ ਕੀਤੀਆਂ ਬੇਨਤੀਆਂ ‘ਤੇ ਗੌਰ ਕਰਨਾ ਤੇ ਫੈਸਲਾ ਲੈਣਾ ਜਥੇਦਾਰ ਸਾਹਿਬ ਦਾ ਅਧਿਕਾਰ ਹੈ।ਗੁਨਾਹ ਕਬੂਲਣ ਤੋਂ ਬਾਦ ਜਥੇਦਾਰ ਸਾਹਿਬ ਲੰਗਾਹ ਦੀ ਪੰਥ ਵਿੱਚ ਵਾਪਸੀ ਦਾ ਫੈਸਲਾ ਲੈਣਾ ਵੀ ਚਾਹੁੰਦੇ ਸੀ ਤਾਂ ਇਹ ਉਨਾਂ ਦਾ ਅਧਿਕਾਰ ਹੋ ਸਕਦਾ ਹੈ।ਪਰ ਜਥੇਦਾਰ ਸਾਹਿਬ ਵੱਲੋਂ ਇਹ ਆਦੇਸ਼ ਕਰਨਾ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਵਿੱਚਰ ਸਕਦਾ ਹੈ ਕਈ ਤਰਾਂ ਦੇ ਸਵਾਲ ਪੈਦਾ ਕਰਦਾ ਹੈ।

Sukhdev Dhindsa ਦਾ ਵੱਡਾ ਧਮਾਕਾ ਲਿਆ ਫ਼ੈਸਲਾ, ਹਿਲਾਏ ਵਿਰੋਧੀ Exclusive ਗੱਲਬਾਤ | D5 Channel Punjabi

ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਆਮ ਸੰਗਤ ਵਿੱਚ ਪਾਏ ਜਾ ਰਹੇ ਪ੍ਰਭਾਵ,ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਜਿਵੇਂ ਇਸ ਮਾਫੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਹੈ।ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾਂ ਹੀ ਕਦੇ ਪਿਛੋਕੜ ਵਿੱਚ ਲੇਣਾ ਦੇਣਾ ਰਿਹਾ ਹੈ। ਮੈਂ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ।ਪਰ ਲੰਗਾਹ ਬਾਰੇ ਜਥੇਦਾਰ ਸਾਹਿਬ ਦਾ ਇਹ ਆਦੇਸ਼ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਵਿੱਚਰ ਸਕਦਾ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਪੰਜ ਸਾਲ ਵਾਸਤੇ ਨਹੀਂ ਲੜ ਸਕਦਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ।ਜਿੱਥੋਂ ਤੱਕ ਮਰਯਾਦਾ ਸੰਬੰਧੀ ਮੈਨੂੰ ਗਿਆਨ ਹੈ ਉਸ ਅਨੁਸਾਰ ਜਥੇਦਾਰ ਸਾਹਿਬ ਲੰਗਾਹ ਦੀ ਕੇਵਲ ਪੰਥ ਵਿੱਚ ਵਾਪਸੀ ਕਰ ਸਕਦੇ ਹਨ। ਉਨਾਂ ਨੂੰ ਸਿੱਖ ਸਮਾਜ ਵਿੱਚ ਪ੍ਰਵਾਨਗੀ ਦੇ ਸਕਦੇ ਹਨ।ਪਰ ਕਦਾਚਿਤ ਵੀ ਆਪਣੇ ਆਦੇਸ਼ ਵਿੱਚ ਅਜਿਹੀਆਂ ਛੋਟਾਂ ਦਾ ਐਲਾਨ ਨਹੀਂ ਕਰ ਸਕਦੇ।

Kuldeep Dhaliwal ਨੇ ਸੁਣਾਈ ਖੁਸ਼ਖ਼ਬਰੀ, ਕਿਸਾਨਾਂ ਲਈ ਵੱਡੀ ਰਾਹਤ, ਪੱਤਰ ਹੋਇਆ ਜਾਰੀ, ਕਿਸਾਨਾਂ ਨੇ ਪਾਏ ਭੰਗੜੇ

ਰਾਜਨੀਤਿਕ ਤੌਰ ‘ਤੇ ਥੋੜੀ ਬਹੁਤੀ ਸੋਝੀ ਰੱਖਣ ਕਰਕੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਫੈਸਲੇ ਪਿੱਛੇ ਜਰੂਰ ਉਹ ਤਾਕਤਾਂ ਹਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।ਮੇਰੀ ਜਥੇਦਾਰ ਸਾਹਿਬ ਨੂੰ ਸਨਿਮਰ ਬੇਨਤੀ ਹੈ ਕਿ ਲੰਗਾਹ ਦੀ ਪੰਥ ‘ਚ ਵਾਪਸੀ ਕਰਨਾ ਜਾਂ ਨਾਂ ਕਰਨਾ ਉਨਾਂ ਦਾ ਅਧਿਕਾਰ ਖੇਤਰ ਹੈ ਪਰ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਛੋਟਾਂ ਦੇਣਾ ਉਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।  ਅੰਤ ਵਿੱਚ ਸਤਿਕਾਰ ਸਹਿਤ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਲੰਗਾਹ ਬਾਰੇ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਵਿਚਰਨ ਸੰਬੰਧੀ ਦਿੱਤੇ ਆਦੇਸ਼ ‘ਤੇ ਮੁੜ ਵਿਚਾਰ ਕੀਤੀ ਜਾਵੇ।

ਬੇਨਤੀ ਕਰਤਾ – ਵਿਰਸਾ ਸਿੰਘ ਵਲਟੋਹਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button