ਉਦੈਪੁਰ : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ਬਲਾਸਟ ਟ੍ਰੈਕ ‘ਤੇ ਵੱਡਾ ਧਮਾਕਾ ਹੋਇਆ ਹੈ। ਧਮਾਕੇ ਤੋਂ ਬਾਅਦ ਇਸ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਘਟਨਾ ਸਥਾਨ ਤੋਂ ਬਾਰੂਦ ਬਰਾਮਦ ਹੋਇਆ ਹੈ, ਨਾਲ ਹੀ ਇਕ ਡੈਟੋਨੇਟਰ ਵੀ ਮਿਲਿਆ ਹੈ, ਜਿਸ ਦੀ ਵਰਤੋਂ ਧਮਾਕੇ ਨੂੰ ਅੰਜਾਮ ਦੇਣ ਲਈ ਕੀਤੀ ਗਈ ਸੀ। ਇਹ ਡੈਟੋਨੇਟਰ ਸੁਪਰ 90 ਸ਼੍ਰੇਣੀ ਦਾ ਹੈ। ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਧਮਾਕਾ ਸੋਚੀ ਸਮਝੀ ਰਣਨੀਤੀ ਅਤੇ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।
ਮਾਈਨਿੰਗ ਕਰਨ ਵਾਲਿਆਂ ਦਾ ਵੱਡਾ ਖੁਲਾਸਾ , ਸ਼ਰੇਆਮ ਹੋ ਰਹੀ ਹੈ Blackmailing, 40000 ਪਰਿਵਾਰਾਂ ਦਾ ਖਤਰੇ ’ਚ ਭਵਿੱਖ!
ਇਸ ਹਮਲੇ ਦੀ ਆਵਾਜ਼ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਸੁਣੀ ਅਤੇ ਜਦੋਂ ਉਨ੍ਹਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਪਟੜੀ ਦੇ ਟੁਕੜੇ-ਟੁਕੜੇ ਹੋਏ ਸਨ। ਇਸ ਤੋਂ ਇਲਾਵਾ ਪਟੜੀ ‘ਤੇ ਵੀ ਵੱਡੀ ਦਰਾਰ ਆ ਗਈ ਹੈ। ਜਾਣਕਾਰੀ ਮੁਤਾਬਕ ਧਮਾਕੇ ਤੋਂ ਕਰੀਬ 4 ਘੰਟੇ ਪਹਿਲਾਂ ਟਰੇਨ ਟ੍ਰੈਕ ਤੋਂ ਲੰਘੀ ਸੀ। ਇਸ ਘਟਨਾ ਤੋਂ ਬਾਅਦ ਅਹਿਮਦਾਬਾਦ ਤੋਂ ਉਦੈਪੁਰ ਆ ਰਹੀ ਟਰੇਨ ਨੂੰ ਡੂੰਗਰਪੁਰ ਤੱਕ ਰੋਕ ਦਿੱਤਾ ਗਿਆ ਅਤੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।
Stubble Burning : ਲੱਭ ਗਿਆ ਪਰਾਲੀ ਦਾ ਹੱਲ, ਸਰਕਾਰ ਦੀ ਨਵੀਂ ਸਕੀਮ, ਲਿਆ ਫ਼ੈਸਲਾ | D5 Channel Punjabi
ਰੇਲਵੇ ਦਾ ਕਹਿਣਾ ਹੈ ਕਿ ਦੋਵਾਂ ਪਾਸਿਆਂ ਤੋਂ ਰੇਲਵੇ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਰੇਲਵੇ ਟਰੈਕ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਰੇਲ ਗੱਡੀਆਂ ਚਲਾਈਆਂ ਜਾ ਸਕਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਤਿਆ ਗਿਆ ਬਾਰੂਦ ਜ਼ਿਆਦਾਤਰ ਮਾਈਨਿੰਗ ਲਈ ਵਰਤਿਆ ਜਾਂਦਾਂ ਹੈ, ਜਿਸ ਨੂੰ ਦੇਸੀ ਵਿਸਫੋਟਕ ਵੀ ਕਿਹਾ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.