ਜਗਰਾਉਂ : ਅੱਧੀ ਰਾਤ ਤਕਰੀਬਨ ਰਾਤ ਦੇ 1:30 ਵਜੇ ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਜਗਰਾਉਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਸੂਤਰਾਂ ਦੀ ਮੰਨੀਏ ਤਾਂ ਐੱਮਪੀ ਰਵਨੀਤ ਸਿੰਘ ਬਿੱਟੂ ਪਿਛਲੇ ਕਈ ਦਿਨਾਂ ਤੋਂ ਇਸ ਪਿੰਡ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਤੇ ਨਜ਼ਰ ਬਣਾਏ ਹੋਏ ਸਨ। ਦੇਰ ਰਾਤ ਬਿੱਟੂ ਨੇ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦੇਖੀ ‘ਤੇ ਕਿਹਾ ਕਿ ਇਸ ਜਗ੍ਹਾ ‘ਤੇ ਆ ਕੇ ਮੈਂ ਖੁਦ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਪੱਧਰ ‘ਤੇ ਰੇਤ ਦਾ ਕਾਲਾ ਕਾਰੋਬਾਰ ਹੋ ਰਿਹਾ ਹੈ।
Sidhu Moose Wala ਦਾ ਨਵਾਂ ਗੀਤ ‘Vaar’ ਰਿਲੀਜ਼, ਫਿਰ ਅਵਾਜ਼ ਹੋਈ ਬੁਲੰਦ ਚੁੱਕਿਆ ਨਵਾਂ ਮੁੱਦਾ,
ਇਹ ਮਾਈਨਿੰਗ ਸਤਲੁਜ ਦਰਿਆ ਵਿੱਚ ਹੋ ਰਹੀ ਹੈ। ਦੱਸਣਯੋਗ ਹੈ ਕਿ ਸਤਲੁਜ ਦਰਿਆ ਕੰਢੇ ਵੱਸਿਆ ਪਿੰਡ ਬਹਾਦਰ ਕੇ ਵਿਧਾਨ ਸਭਾ ਹਲਕਾ ਜਗਰਾਉਂ ਦਾ ਆਖ਼ਰੀ ਪਿੰਡ ਹੈ। ਮੌਕੇ-ਏ-ਵਾਰਦਾਤ ‘ਤੇ ਬਿੱਟੂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਸਾਡੀਆਂ ਗੱਡੀਆਂ ਆ ਰਹੀਆਂ ਹਨ। ਇਨ੍ਹਾਂ ਲੋਕਾਂ ਨੇ ਸੜਕ ਜਾਮ ਕਰਨ ਲਈ ਸੜਕ ‘ਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾ ਦਿੱਤੇ ਤਾਂ ਜੋ ਅਸੀਂ ਉਨ੍ਹਾਂ ਦਾ ਪਿੱਛਾ ਨਾ ਕਰ ਸਕੀਏ।
Bibi Jagir kaur ਦੀ ਪ੍ਰਧਾਨਗੀ ਪੱਕੀ! ਹੱਕ ‘ਚ ਡਟਿਆ ਪੁਰਾਣਾ ਆਗੂ, ਵੋਟਾਂ ਕੀਤੀਆਂ ਪੱਕੀਆਂ, ਬਾਦਲਾਂ ਨੂੰ ਪਈ ਬਿਪਤਾ!
ਬਿੱਟੂ ਨੇ ਕਿਹਾ ਕਿ ਮੰਤਰੀ ਹਰਜੋਤ ਸਿੰਘ ਬੈਂਸ ਜ਼ਰੂਰ ਇੱਥੇ ਆ ਕੇ ਮੌਕਾ ਦੇਖਣ। ਜੇਕਰ ਤੁਹਾਡੀ ਸਰਕਾਰ ਬਦਲਣ ਦੀ ਗੱਲ ਕਰਦੀ ਹੈ ਤਾਂ ਇੱਕ ਵਾਰ ਮੰਤਰੀ ਜ਼ਰੂਰ ਰਾਤ ਨੂੰ ਇੱਥੇ ਆ ਕੇ ਦੇਖ ਲੈਣ ਕਿ ਇੱਥੇ ਕਿਵੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਬਿੱਟੂ ਨੇ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਕਿਸ ਦੇ ਇਸ਼ਾਰੇ ‘ਤੇ ਹੋ ਰਹੀ ਹੈ ਇਹ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਪੱਤਰ ਲਿਖਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.