ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਮਨੋਰੋਗਾਂ ਦੇ ਪ੍ਰਸਿੱਧ (ਨਿਉਰਰੋਲੋਜਿਸਟ) ਡਾਕਟਰ ਅਨੁਰਾਗ ਲਾਂਬਾ ਨੇ ਕਿਹਾ ਕਿ ਭਾਰਤ ਵਿੱਚ ਅਧਰੰਗ ਦੇ ਦੌਰੇ ਵਧਣ ਦਾ ਮੁੱਖ ਕਾਰਨ ਸ਼ੂਗਰ ਅਤੇ ਨਿਯੰਤਰਨ ਅਧੀਨ ਨਾ ਰੱਖਿਆ ਗਿਆ ਬਲੱਡ ਪ੍ਰੈਸ਼ਰ ਹੈ। ਉਨਾਂ ਕਿਹਾ ਕਿ ਅਜਿਹੀਆਂ ਗੰਭੀਰ ਬਿਮਾਰੀਆਂ ਦਾ ਸਮੇਂ ਸਿਰ ਇਲਾਜ਼ ਨਾ ਕਰਵਾਉਣਾ ਬੇਹੱਦ ਖਤਰਨਾਕ ਸਾਬਿਤ ਹੋ ਰਿਹਾ ਹੈ।
ਵਿਸ਼ਵ ਸਟਰੌਕ ਦਿਵਸ ਮੌਕੇ ਇਸ ਸਾਲ ਦੇ ਥੀਮ ‘ਮਿੰਟ ਬਚਾਅ ਸਕਦਾ ਹੈ ਜਿੰਦਗੀ’ ਸਬੰਧੀ ਜਾਗਰੂਕਤਾ ਸੁਨੇਹਾ ਦਿੰਦਿਆਂ ਪਾਰਸ ਹਸਪਤਾਲ ਪੰਚਕੂਲਾ ਦੇ ਸਹਾਇਕ ਡਾਇਰੈਕਟਰ ਨਿਯੂਰੋਲੌਜੀ ਡਾਕਟਰ ਅਨੁਰਾਗ ਲਾਂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹਰ ਰੋਜ਼ ਦੋ ਹਜ਼ਾਰ ਤੋਂ ਵੱਧ ਲੋਕ ਦਿਮਾਗੀ ਦੌਰੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ ਜਾਂ ਫਿਰ ਉਹ ਅਪੰਗ ਹੋ ਜਾਂਦੇ ਹਨ। ਉਨ੍ਹਾ ਕਿਹਾ ਕਿ ਸਿਰਫ਼ ਇੱਕ ਫੀਸਦੀ ਲੋਕ ਹੀ ਸਮੇਂ ਸਿਰ ਇਲਾਜ਼ ਕਰਵਾ ਕੇ ਤੰਦਰੁਸਤ ਰਹਿ ਰਹੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਦੌਰੇ ਦੇ ਸੰਕੇਤਾਂ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ, ਜਿਨ੍ਹਾਂ ਵਿੱਚ ਅਚਾਨਕ ਆਈ ਕਮਜ਼ੋਰੀ, ਸਰੀਰ ਦੇ ਇੱਕ ਹਿੱਸੇ ਵਿੱਚ ਸੁੰਨੇਪਨ ਦੀ ਸ਼ਿਕਾਇਤ, ਬੋਲਣ ਜਾਂ ਸੁਨਣ ਵਿੱਚ ਪ੍ਰੇਸ਼ਾਨੀ, ਅਚਾਨਕ ਬੇਸੁਰਤ ਹੋਣਾ ਆਦਿ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਬਲੱਡ ਸ਼ੂਗਰ, ਕੈਲੇਸਟ੍ਰੌਲ ਅਤੇ ਬਲੱਡ ਪ੍ਰੈਸ਼ਰ ‘ਤੇ ਕਾਬੂ ਕੀਤਾ ਜਾਣਾ ਬੇਹੱਦ ਜਰੂਰੀ ਹੈ, ਜਿਸ ਲਈ ਨਿਰੰਤਰ ਸੈਰ, ਕਸਰਤ ਆਦਿ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਫੈਕਲਿਟੀ ਡਾਇਰੈਕਟਰ ਡਾਕਟਰ ਜਤਿੰਦਰ ਅਰੋੋੜਾ ਨੇ ਕਿਹਾ ਕਿ ਜੇਕਰ ਮਰੀਜ਼ ਨੂੰ ਚਾਰ ਪੰਜ ਘੰਟੇ ਵਿੱਚ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਦੌਰੇ ਦਾ ਮੁੱਖ ਕਾਰਨ ਨਸਾਂ ਵਿੱਚ ਪੈਦਾ ਹੁੰਦੀ ਸਮੱਸਿਆ ਹੈ ਜਿਸ ਕਾਰਨ ਦਿਮਾਗ ਪ੍ਰਭਾਵਿਤ ਹੁੰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.