ਅੰਮ੍ਰਿਤਸਰ : ਅੰਮ੍ਰਿਤਸਰ ਦੇ ਮੋਬਾਇਲਾਂ ਵਾਲੀ ਮਾਰਕਿਟ ਲਿਬਰਟੀ ਮਾਰਕੀਟ ਵਿੱਚ ਪੁਲਿਸ ਕਰਮਚਾਰੀ ਮੋਬਾਇਲ ਖਰੀਦਣ ਜਾਂਦਾ ਹੈ ਤਾਂ ਉਹ ਆਪਣਾ ਸਰਕਾਰੀ ਰਿਵਾਲਵਰ ਦੁਕਾਨਦਾਰ ਦੇ ਕਾਉਂਟਰ ਦੇ ਉੱਤੇ ਰੱਖ ਦਿੰਦਾ ਹੈ, ਜਿਸ ਤੋਂ ਬਾਅਦ ਉੱਥੇ ਰਿਵਾਲਵਰਿ ‘ਚੋਂ ਗੋਲੀ ਚੱਲਦੀ ਹੈ ਅਤੇ ਜਿਸ ਨਾਲ ਦੁਕਾਨਦਾਰ ਅੰਕੁਸ਼ ਨਾਮਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿਸ ਨਾਲ ਉਹ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਜਾਂਦਾ ਹੈ, ਜਿਸ ਨੂੰ ਕਿ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ।
ਕੰਧ ’ਤੇ ਲਿਖਿਆ ਖ਼ਾਲਿਸਤਾਨ ਦਾ ਨਾਅਰਾ, ਅੰਮ੍ਰਿਤਪਾਲ ਤੇ ਮਾਨ ਹੋਏ ਖੁਸ਼? ਪੁਲਿਸ ਨੇ ਲਿਆ ਸਖ਼ਤ ਐਕਸ਼ਨ
ਪਰ ਅੱਜ ਸਵੇਰੇ ਉਸ ਨੌਜਵਾਨ ਅੰਕੁਸ਼ ਦੀ ਮੋਤ ਦੀ ਖ਼ਬਰ ਸਾਹਮਣੇ ਆਈ ਹੈ। ਮੋਤ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ‘ਤੇ ਦੁਕਾਨਦਾਰਾਂ ਵੱਲੋਂ ਅੰਮ੍ਰਿਤਸਰ ਮੁੱਖ ਮਾਰਗ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਧਰਨਾਕਾਰੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਗੋਲੀ ਨਾਲ ਮਾਰੇ ਗਏ ਨੌਜਵਾਨ ਦੇ ਮਾਮਲੇ ’ਚ ਪੁਲਿਸ ਵੱਲੋਂ ਥਾਣੇਦਾਰ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸਾਸ਼ਨ ਆਪਣੇ ਅਧਿਕਾਰੀ ਦੇ ਖਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਲਈ ਕਿਵੇਂ ਦਾ ਰੁੱਖ ਅਪਣਾਉਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.