IndiaTop News

ਮੱਝਾਂ ਦੇ ਝੁੰਡ ਨਾਲ ਟਕਰਾਈ ‘ਵੰਦੇ ਭਾਰਤ’ ਟ੍ਰੇਨ

ਨਵੀਂ ਦਿੱਲੀ : ਗੁਜਰਾਤ ਦੇ ਅਹਿਮਦਾਬਾਦ ਨੇੜੇ ਵੰਦੇ ਭਾਰਤ ਟਰੇਨ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਰੇਲ ਹਾਦਸੇ ਦੇ ਕਾਰਨ ਸੂਬੇ ’ਚ ਆਵਾਰਾ ਪਸ਼ੂ ਹਨ। ਦੱਸਿਆ ਜਾ ਰਿਹਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਮੱਝਾਂ ਦੇ ਝੁੰਡ ਨਾਲ ਟਕਰਾ ਗਈ ਸੀ।

MLA ਨਰਿੰਦਰ ਕੌਰ ਭਰਾਜ ਦਾ ਵਿਆਹ, ਦੇਖੋ ਮੌਕੇ ਦੀਆਂ ਤਸਵੀਰਾਂD5 Channel Punjabi

ਇਹ ਹਾਦਸਾ ਅਹਿਮਦਾਬਾਦ ਰੇਲਵੇ ਸਟੇਸ਼ਨ ਦੇ ਨੇੜੇ ਵਟਵਾ ਅਤੇ ਮਣੀਨਗਰ ਸਟੇਸ਼ਨਾਂ ਕੋਲ ਵਾਪਰਿਆ। ਜ਼ਿਕਰਯੋਗ ਹੈ ਕਿ ਰੇਲ ਗੱਡੀ ਦਾ ਉਦਘਾਟਨ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਕੀਤਾ ਸੀ। ਇਹ ਤੀਜੀ ਵੰਦੇ ਭਾਰਤ ਟਰੇਨ ਹੈ, ਜੋ ਗਾਂਧੀਨਗਰ ਤੋਂ ਅਹਿਮਦਾਬਾਦ ਹੁੰਦਿਆਂ ਮੁੰਬਈ ਤਕ ਜਾਂਦੀ ਹੈ, ਫਿਰ ਉਸੇ ਰੂਟ ’ਤੇ ਵਾਪਸ ਆ ਜਾਂਦੀ ਹੈ। ਇਸ ਦੇ ਨਾਲ ਹੀ ਪਹਿਲਾਂ ਇਕ ਟ੍ਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਅਤੇ ਨਵੀਂ ਦਿੱਲੀ ਤੇ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button