InternationalTop News

ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ‘ਚ ਮੌਤ ਦਰ ਵੱਧ ਕੇ 174 ਹੋਈ

ਜਕਾਰਤਾ : ਇੰਡੋਨੇਸ਼ੀਆ ‘ਚ ਸ਼ਨੀਵਾਰ ਰਾਤ ਨੂੰ ਫੁੱਟਬਾਲ ਮੈਚ ਦੌਰਾਨ ਹੋਏ ਦੰਗਿਆਂ ‘ਚ ਘੱਟੋ-ਘੱਟ 127 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬੱਚੇ ਅਤੇ ਪੁਲਿਸ ਅਧਿਕਾਰੀ ਸ਼ਾਮਲ ਹਨ। ਇਹ ਫੁੱਟਬਾਲ ਮੈਚ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਦੇ ਇਕ ਲੈਂਡਲਾਕ ਸ਼ਹਿਰ ਮਲੰਗ ਦੇ ਕੰਜੂਰੂਹਾਨ ਸਟੇਡੀਅਮ ਦੇ ਅੰਦਰ ਹੋ ਰਿਹਾ ਸੀ। ਪੂਰਬੀ ਜਾਵਾ ਦੇ ਪੁਲਿਸ ਮੁਖੀ ਨਿਕੋ ਅਫਿੰਟਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਰੇਮਾ ਐਫਸੀ ਅਤੇ ਪਰਸੇਬਾਯਾ ਸੁਰਾਬਾਇਆ ਵਿਚਾਲੇ ਮੈਚ ਖਤਮ ਹੋਣ ਤੋਂ ਬਾਅਦ ਹਾਰਨ ਵਾਲੀ ਟੀਮ ਦੇ ਸਮਰਥਕਾਂ ਨੇ ਮੈਦਾਨ ‘ਤੇ ਹਮਲਾ ਕਰ ਦਿੱਤਾ।

Indonesia : ਟੀਮ ਦੀ ਹਾਰ ਤੋਂ ਬਾਅਦ ਭੜਕੇ ਸਮਰਥਕ, ਪਿਆ ਐਸਾ ਕਲੇਸ਼, 127 ਲੋਕਾਂ ਦੀ ਗਈ ਜਾਨ | D5 Channel Punjabi

ਇਸ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਭਗਦੜ ਮੱਚ ਗਈ। ਹਾਦਸੇ ਵਿੱਚ ਦਮ ਘੁੱਟਣ ਦੇ ਮਾਮਲੇ ਸਾਹਮਣੇ ਆਏ। ਇੰਡੋਨੇਸ਼ੀਆਈ ਚੋਟੀ ਦੀ ਲੀਗ BRI ਲੀਗ 1 ਨੇ ਇਸ ਮੈਚ ਤੋਂ ਬਾਅਦ ਇੱਕ ਹਫ਼ਤੇ ਲਈ ਖੇਡਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮੈਚ ਵਿੱਚ ਪਰਸੇਬਾਯਾ ਨੇ 3-2 ਨਾਲ ਜਿੱਤ ਦਰਜ ਕੀਤੀ। ਇੰਡੋਨੇਸ਼ੀਆ ਦੀ ਫੁਟਬਾਲ ਐਸੋਸੀਏਸ਼ਨ (ਪੀਐਸਐਸਆਈ) ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button