IndiaTop News

PM ਮੋਦੀ ਕੱਲ੍ਹ 5 ਜੀ ਸੇਵਾਵਾਂ ਦੀ ਕਰਨਗੇ ਸੁਰੂਆਤ 

ਨਵੀਂ ਦਿੱਲੀ : ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਦੇਸ਼ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਦੱਸ ਦਈਏ ਕਿ ਕੱਲ੍ਹ ਯਾਨੀ 1 ਅਕਤੂਬਰ ਤੋਂ ਭਾਰਤ ’ਚ ਏਸ਼ੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਪ੍ਰਦਰਸ਼ਨੀ ‘ਇੰਡੀਆ ਮੋਬਾਇਲ ਕਾਂਗਰਸ’ (IMC 2022) ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਇਸੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਮੋਦੀ 5ਜੀ ਸੇਵਾ ਦੀ ਲਾਂਚਿੰਗ ਕਰਨਗੇ। ਪ੍ਰਧਾਨ ਮੰਤਰੀ ਮੋਦੀ ਹਾਈ ਸਪੀਡ ਮੋਬਾਇਲ ਇੰਟਰਨੈੱਟ ਸੁਵਿਧਾ ਦੀ ਲਾਂਚਿੰਗ ਦੌਰਾਨ ਦਿੱਲੀ ਦੇ ਦੁਆਰਕਾ ਸੈਕਟਰ 25 ’ਚ ਮੈਟਰੋ ਦੇ ਆਗਾਮੀ ਸਟੇਸ਼ਨ ਦੀ ਭੂਮੀਗਤ ਸੁਰੰਗ ਰਾਹੀਂ 5ਜੀ ਸੇਵਾਵਾਂ ਦੇ ਕੰਮਕਾਜ ਦਾ ਪ੍ਰਦਰਸ਼ਨ ਵੀ ਵੇਖਣਗੇ।

ਸਪੀਕਰ ਸੰਧਵਾਂ ਨੇ ਲਿਆ ਵੱਡਾ ਐਕਸ਼ਨ, ਵਿਰੋਧੀਆਂ ਦੇ ਹੰਗਾਮੇ ਤੋਂ ਆਇਆ ਗੁੱਸਾ, ਸੈਸ਼ਨ ਕਰਤਾ ਮੁਲਤਵੀ

ਦੱਸ ਦਈਏ ਕਿ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਲੋਕ 2023 ’ਚ 5ਜੀ ਸੇਵਾ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਕੋਲ ਅਜਿਹੇ ਸਮਾਰਟਫੋਨ ਵੀ ਹਨ ਜੋ 5ਜੀ ਨੈੱਟਵਰਕ ਲਈ ਤਿਆਰ ਹਨ। ਇਨ੍ਹਾਂ ਉਪਭੋਗਤਾਵਾਂ ’ਚ ਜ਼ਿਆਦਾਤਰ 5ਜੀ ਸੇਵਾ ਲਈ 45 ਫ਼ੀਸਦੀ ਤਕ ਜ਼ਿਆਦਾ ਭੁਗਤਾਨ ਕਰਨ ਲਈ ਵੀ ਤਿਆਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button