ਉਤਰਾਖੰਡ : ਉਤਰਾਖੰਡ ਦੇ ਪੌੜੀ ਜ਼ਿਲੇ ਦੇ ਯਮਕੇਸ਼ਵਰ ‘ਚ ਗੰਗਾ ਭੋਗਪੁਰ ਸਥਿਤ ਵੰਤਾਰਾ ਰਿਜ਼ਾਰਟ ‘ਚ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੇ ਕਤਲ ਦੀ ਅੰਤਿਮ ਪੋਸਟਮਾਰਟਮ ਰਿਪੋਰਟ ਆ ਗਈ ਹੈ। ਰਿਪੋਰਟ ‘ਚ ਡੁੱਬਣ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸਰੀਰ ‘ਤੇ 4 ਤੋਂ 5 ਸੱਟਾਂ ਦੇ ਨਿਸ਼ਾਨ ਵੀ ਸਾਹਮਣੇ ਆਏ ਹਨ। ਅੰਕਿਤਾ ਦੇ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਰਿਪੋਰਟ ਦਿਖਾਈ ਗਈ ਹੈ।
ਲਾਰੈਂਸ ਤੇ ਬੰਬੀਹਾ ਗੈਂਗ ਦੀ ਵੱਡੀ ਸਾਜਿਸ਼, ਗ੍ਰਿਫ਼ਤਾਰ ਸ਼ੂਟਰਾਂ ਨੇ ਕਰਤਾ ਖੁਲਾਸਾ ||
ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਵਿੱਚ ਹੁਣ ਭਲਕੇ ਯਾਨੀ ਮੰਗਲਵਾਰ ਨੂੰ ਪੁਲਿਸ ਮੁਲਜ਼ਮਾਂ ਦੇ ਰਿਮਾਂਡ ਲਈ ਅਦਾਲਤ ਵਿੱਚ ਅਰਜ਼ੀ ਦੇਵੇਗੀ। ਇੱਥੇ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਉਣ ਲਈ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ। ਇਸ ਨਾਲ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇਗੀ। ਸੀਐਮ ਨੇ ਕਿਹਾ ਕਿ ਅੰਕਿਤਾ ਨਾਲ ਘਿਨੌਣਾ ਅਪਰਾਧ ਹੋਇਆ ਹੈ। ਕੋਈ ਵੀ ਅਪਰਾਧੀ ਬਚ ਨਹੀਂ ਸਕਦਾ।
ਹੁਣ ਨੀ ਬੋਲਦਾ Navjot Sidhu, Jail ’ਚ ਧਾਰਿਆ ‘ਮੌਨ, ਸਮਰਥਕਾਂ ਨੂੰ ਵੱਡਾ ਝਟਕਾ | D5 Channel Punjabi
ਦੱਸ ਦੇਈਏ ਕਿ ਅੰਕਿਤਾ ਦੀ ਹੱਤਿਆ ਦਾ ਦੋਸ਼ੀ ਸਾਬਕਾ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਵਿਨੋਦ ਆਰੀਆ ਦਾ ਬੇਟਾ ਪੁਲਕਿਤ ਆਰੀਆ ਹੈ। ਉਹ ਰਿਜ਼ੋਰਟ ਦਾ ਮਾਲਕ ਹੈ। ਰਿਜ਼ੋਰਟ ਦੇ ਮੈਨੇਜਰ ਸੌਰਭ ਭਾਸਕਰ ਅਤੇ ਇਕ ਕਰਮਚਾਰੀ ਅੰਕਿਤ ਗੁਪਤਾ ‘ਤੇ ਅੰਕਿਤਾ ਦੀ ਹੱਤਿਆ ਦਾ ਦੋਸ਼ ਹੈ। ਇਸੇ ਦੌਰਾਨ ਸ੍ਰੀਨਗਰ ਵਿੱਚ ਅੰਕਿਤਾ ਦੀ ਮਾਂ ਦੀ ਤਬੀਅਤ ਵਿਗੜ ਗਈ ਸੀ। ਅੱਜ ਪੁਲਿਸ ਅੰਕਿਤਾ ਦੀ ਮਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਉਨ੍ਹਾਂ ਦੇ ਪਿੰਡ ਲੈ ਗਈ ਹੈ।
Sukhjinder Randhawa ਨੇ ਘੇਰ ਲਿਆ CM Mann, Punjab ਸਰਕਾਰ ਲਈ ਬੋਲੇ ਕਸੂਤੇ ਬੋਲ | D5 Channel Punjabi
ਇਸ ਦੌਰਾਨ ਮੁੱਖ ਦੋਸ਼ੀ ਪੁਲਕਿਤ ਆਰੀਆ ਦੇ ਪਿਤਾ ਸਾਬਕਾ ਭਾਜਪਾ ਨੇਤਾ ਵਿਨੋਦ ਆਰੀਆ ਨੇ ਐਤਵਾਰ ਨੂੰ ਆਪਣੇ ਬੇਟੇ ਨੂੰ ਸਿੱਧਾ ਮੁੰਡਾ ਕਿਹਾ ਅਤੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ। ਵਿਨੋਦ ਆਰੀਆ ਨੇ ਕਿਹਾ, ‘ਉਹ ਸਧਾਰਨ ਬੱਚਾ ਹੈ। ਉਹ ਆਪਣੇ ਕੰਮ ਦੀ ਪਰਵਾਹ ਕਰਦਾ ਹੈ। ਮੈਂ ਆਪਣੇ ਲੜਕੇ ਅਤੇ ਲੜਕੀ ਦੋਵਾਂ ਲਈ ਇਨਸਾਫ਼ ਚਾਹੁੰਦਾ ਹਾਂ। ਭਾਜਪਾ ਨੇ ਵਿਨੋਦ ਆਰੀਆ ਅਤੇ ਉਨ੍ਹਾਂ ਦੇ ਪੁੱਤਰ ਅੰਕਿਤ ਆਰੀਆ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਵਿਨੋਦ ਆਰੀਆ ਨੇ ਹਾਲਾਂਕਿ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਦ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਸ਼ਨੀਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.