Press ReleasePunjabTop News

ਆਪ ਵੱਲੋਂ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਭਾਜਪਾ ’ਤੇ ਲਾਏ ਦੋਸ਼ਾਂ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਹੋਵੇ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਅਕਾਲੀ ਦਲ ਭਲਕੇ ਚੰਡੀਗੜ੍ਹ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਏਗਾ

ਕਿਹਾ ਕਿ ਦਿੱਲੀ ਵਾਂਗ ਭਰੋਸੇ ਦਾ ਵੋਟ ਲੈਣ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਡਰਾਮਾ ਪੰਜਾਬ ਵਿਚ ਵੀ ਹੋ ਸਕਦਾ ਹੈ : ਮਜੀਠੀਆ

ਚੰਡੀਗੜ੍ਹ (ਬਿੰਦੂ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜਮੰਗ ਕੀਤੀ ਕਿ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਵੱਲੋਂ ਭਾਜਪਾ ’ਤੇ ਇਸਦੇ 10 ਵਿਧਾਇਕਾਂ ਨੂੰ 25, 25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਕੇ ਖਰੀਦੋ ਫਰੋਖ਼ਤ ਕਰਨ ਦੇ ਲਾਏ ਦੋਸ਼ਾਂ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਹੋਣੀ ਚਾਹੀਦੀ ਹੈ।

ਲੀਡਰਾਂ ਦੀਆਂ ਖੋਲ੍ਹੀਆਂ ਪੋਲ੍ਹਾਂ, ਦੇਖੋ ਕਿਵੇਂ ਲੁੱਟਿਆ ਪੂਰਾ ਪੰਜਾਬ, ਅਕਾਲੀ ਆਗੂ ਨੇ ਚੁੱਕੇ ਵੱਡੇ ਮੁੱਦਾ

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਬਹੁਤ ਲਾਜ਼ਮੀ ਹੈ ਕਿਉਂਕਿ ਆਪ ਸਰਕਾਰ ਨੇ ਨਾ ਤਾਂ ਇਸ ਕੇਸ ਸਬੰਧੀ ਦਰਜ ਹੋਈ ਐਫ ਆਈ ਆਰ ਹੀ 24 ਘੰਟੇ ਲੰਘਣ ਮਗਰੋਂ ਜਨਤਕ ਕੀਤੀ ਹੈ ਤੇ ਨਾ ਹੀ ਭਾਜਪਾ ਦੇ ਕਿਸੇ ਆਗੂ ਜਾਂ ਕਿਸੇ ਵਿਚੋਲੇ ਖਿਲਾਫ ਕੋਈ ਕਾਰਵਾਈ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਇਸ ਪੱਧਰ ’ਤੇ ਰਿਸ਼ਵਤਖੋਰੀ ਦੇ ਦੋਸ਼ ਨਹੀਂ ਲੱਗੇ ਅਤੇ ਮਾਮਲੇ ਵਿਚ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਇਹ ਕੇਸ ਕੇਂਦਰੀ ਏਜੰਸੀਆਂ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ ’ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।

Bhagwant Mann ਪਿੱਛੋਂ BJP ਦਾ ਵੱਡਾ ਧਮਾਕਾ, MLA ਨੂੰ ਖਰੀਦਣ ਬਾਰੇ ਵੱਡਾ ਐਲਾਨ | D5 Channel Punjabi

ਸਰਦਾਰ ਮਜੀਠੀਆ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਨਾਂ ਵੀ ਆਪ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਲਈ ਯਤਨਾਂ ਵਿਚ ਆ ਰਿਹਾ ਹੈ ਤਾਂ ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਗੱਲ ਸਿਰਫ ਕਿਸੇ ਇਕ ਪਾਰਟੀ ਦੀ ਨਹੀਂ ਹੈ ਬਲਕਿ ਇਹ ਲੋਕਤੰਤਰ ਅਤੇ ਇਸਦੀ ਬੁਨਿਆਦ ਨੂੰ ਦਰਪੇਸ਼ ਚੁਣੌਤੀ ਦੀ ਗੱਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਵੱਲੋਂ ਇਸ ਮਾਮਲੇ ’ਤੇ ਭਲਕੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗਾ ਤਾਂ ਜੋ ਸਾਰੇ ਕੇਸ ਦੀ ਡੂੰਘਾਈ ਨਾਲ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਤੇ ਉਹਨਾਂ ਦੇ ਸੱਚ ਜਾਨਣ ਦੇ ਹੱਕ ਅਨੁਸਾਰ ਜਾਂਚ ਹੋਵੇ।

BIG Breaking : BJP ’ਚ ਜਾਣਗੇ ‘AAP’ MLA! Bikram Majithia ਨੇ ਕੱਢੇ ਸਬੂਤ | D5 Channel Punjabi

ਅਕਾਲੀ ਆਗੂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਰਿਸ਼ਵਤਖੋਰੀ ਮਾਮਲੇ ਵਿਚ ਕਈ ਤਰ੍ਹਾਂ ਦੇ ਪਹਿਲੂ ਸਾਹਮਣੇ ਆ ਰਹੇ ਹਨ। ਵੱਖ ਵੱਖ ਆਗੂ ਵੱਖ ਵੱਖ ਅੰਕੜੇ ਦੱਸ ਰਹੇ ਹਨ। ਜਿਥੇ ਸ੍ਰੀ ਚੀਮਾ ਦਾ ਕਹਿਣਾ ਹੈ ਕਿ 10 ਵਿਧਾਇਕਾਂ ਕੋਲ ਪਹੁੰਚ ਕੀਤੀ ਗਈ ਤਾਂ ਮੁੱਖ ਮੰਤਰੀ ਨੇ ਇਹ ਗਿਣਤੀ ਛੇ ਜਾਂ ਸੱਤ ਦੱਸੀ ਹੈ ਜਦੋਂ ਕਿ ਮੰਤਰੀ ਸ੍ਰੀ ਅਮਨ ਅਰੋੜਾ ਨੇ ਗਿਣਤੀ 35 ਦੱਸੀ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਲੀਡਰਸ਼ਿਪ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦਾ ਇਲੈਕਟ੍ਰਾਨਿਕ ਸਬੂਤ ਹੈ ਪਰ ਇਹ ਜਨਤਕ ਤੌਰ ’ਤੇ ਸਾਂਝੇ ਨਹੀਂ ਕੀਤੇ ਗਏ।

Muktsar News : ਸਰਕਾਰੀ ਮੁਲਾਜ਼ਮਾਂ ਨੇ ਠਾਲੀਆਂ ਗਰਦਾਂ, ਪਾਣੀ ਵਾਲੀ ਟੈਂਕੀ ’ਤੇ ਪਾਤਾ ਗਾਹ | D5 Channel Punjabi

ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਸੂਬੇ ਦੇ ਸਰਕਾਰੀ ਖਜ਼ਾਨੇ ਦੇ ਸਿਰ ’ਤੇ ਇਕ ਹੋਰ ਡਰਾਮਾ ਕਰਨ ਦੀ ਤਿਆਰੀ ਵਿਚ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਦਿੱਲੀ ਵਿਚ ਹੋਇਆ, ਪੰਜਾਬ ਵਿਚ ਵੀ ਭਰੋਸੇ ਦੀ ਵੋਟ ਲੈਣ ਲਈ ਵਿਸ਼ੇਸ਼ ਸੈਸ਼ਨ ਸੱਦਣ ਦਾ ਡਰਾਮਾ ਰਚਿਆ ਜਾ ਸਕਦਾ ਹੈ।

Jathedar Harpreet Singh ਦੇ SGPC ਨੂੰ ਲੈਕੇ ਹੋਸ਼ ਉਡਾਓ ਖੁਲਾਸੇ, Badal ਹੋਣਗੇ ਬਾਹਰ | D5 Channel Punjabi

ਸਰਦਾਰ ਮਜੀਠੀਆ ਨੇ ਇਹਨਾਂ ਸਾਰੇ ਦੋਸ਼ਾਂ ਪਿੱਛੇ ਆਪ ਦੇ ਆਗੂ ਸ਼ੀਤਲ ਅੰਗਰੂਾਲ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਅੰਗੂਰਾਲ ’ਤੇ ਹਮਲਾ ਹੋਇਆ ਹੈ ਪਰ ਇਹ ਜਾਣਕਾਰੀ ਜਨਤਕ ਤੌਰ ’ਤੇ ਸਾਂਝੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਅੰਗੂਰਾਲ ਨੂੰ ਭਾਜਪਾ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਹਨਾਂ ਨੇ ਅੰਗੂਰਾਲ ਦੀਆਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸਿਖਰਲੇ ਆਗੂਆਂ ਨਾਲ ਕਈ ਤਸਵੀਰਾਂ ਵਿਖਾਈਆਂ ਜਿਸ ਤੋਂ ਸਾਬਤ ਹੁੰਦਾ ਹੈ ਕਿ ਅੰਗੂਰਾਲ ਦੇ ਭਾਜਪਾ ਨਾਲ ਨਜ਼ਦੀਕੀ ਰਿਸ਼ਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਅੰਗੂਰਾਲ ਦੇ ਬਿਆਨ ’ਤੇ ਇਸ ਕਰ ਕੇ ਵੀ ਵਿਸਾਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸਦੇ ਖਿਲਾਫ 9 ਫੌਜਦਾਰੀ ਕੇਸ ਦਰਜ ਹਨ ਜਿਹਨਾਂ ਵਿਚ ਨਾਬਾਲਗ ਲੜਕੀ ਨੂੰ ਅਗਵਾ ਕਰਨ, ਇਰਾਦਾ ਕਤਲ, ਜੂਆ ਖੇਡਣ ਤੇ ਨਜਾਇਜ਼ ਸ਼ਰਾਬ ਦੀ ਵਿਕਰੀ ਸ਼ਾਮਲ ਹਨ।

Jathedar ਦੇ ਬਿਆਨ ਨੇ ਮਚਾਈ ਤਰਥੱਲ਼ੀ SGPC ’ਚ ਪਿਆ ਘਮਾਸਾਣ, ਸੰਸਥਾਵਾਂ ’ਤੇ ਗੋਲਕਾਂ ਤੇ ਕਬਜ਼ਾ | D5 Channel Punjabi

ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਵਿਚ ਬੀ ਐਮ ਡਬਲਿਊ ਕਾਰ ਦਾ ਉਤਪਾਦਨ ਪਲਾਂਟ ਲੱਗਣ ਦਾ ਦਾਅਵਾ ਕਰ ਕੇ ਪੰਜਾਬ ਦਾ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਹਨਾਂ ਨੇ ਅਗਨੀਪਥ ਸਕੀਮ ’ਤੇ ਦੋਹਰੇ ਮਾਪਦੰਡ ਅਪਣਾਉਣ ’ਤੇ ਵੀ ਆਪ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਸਕੀਮ ਦਾ ਵਿਰੋਧ ਕੀਤਾ ਸੀ ਪਰ ਹੁਣ ਇਸਦੀ ਹਮਾਇਤ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button