InternationalPunjabTop News

ਪਾਕਿਸਤਾਨ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਪਤਨੀ ਦੀ ਸੜਕ ਹਾਦਸੇ ‘ਚ ਮੌਤ

ਅੰਮ੍ਰਿਤਸਰ/ਇਸਲਾਮਾਬਾਦ : 2013 ‘ਚ ਪਾਕਿਸਤਾਨ ਦੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਦੋ ਪਹੀਆ ਵਾਹਨ ‘ਤੇ ਜਾ ਰਹੀ ਸੀ ਜਦੋਂ ਫਤਿਹਪੁਰ ਨੇੜੇ ਉਸ ਤੋਂ ਡਿੱਗ ਪਈ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸਦੀ ਮੌਤ ਹੋ ਗਈ। ਉਸਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਤਰਨਤਾਰਨ ਨੇੜਲੇ ਪਿੰਡ ਭਿਖੀਵਿੰਗ ਵਿਖੇ ਹੋਵੇਗਾ। ਉਹ ਆਪਣੇ ਪਿੱਛੇ ਦੋ ਧੀਆਂ ਪੂਨਮ ਤੇ ਸਵਨਦੀਪ ਕੌਰ ਛੱਡ ਗਈ ਹੈ।

ਮੂਸੇਵਾਲਾ ਮਾਮਲੇ ‘ਚ ਨਵੀਂ ਗ੍ਰਿਫ਼ਤਾਰੀ, ਕਾਬੂ ਕੀਤੇ ਗੈਂਗਸਟਰ ਨੇ ਖੋਲ੍ਹਿਆ ਰਾਜ਼,ਗੋਲਡੀ ਬਰਾੜ ਤੱਕ ਪਹੁੰਚੀ ਪੁਲਿਸ!

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਸਰਬਜੀਤ ਸਿੰਘ ਦੀ ਮੌਤ ਅਪ੍ਰੈਲ 2013 ਵਿਚ ਲਾਹੌਰ ਵਿਚ ਉਦੋਂ ਹੋਈ ਸੀ ਜਦੋਂ ਜੇਲ੍ਹ ਵਿਚ ਹੋਰ ਕੈਦੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। 49 ਸਾਲਾ ਸਰਬਜੀਤ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਹ਼ਿਸਤਵਾਦ ਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ ਤੇ 1991 ਵਿਚ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਸਰਕਾਰ ਨੇ 2008 ਵਿਚ ਉਸਦੀ ਫਾਂਸੀ ’ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button