IndiaTop News

‘ਕਾਰ ਦੀ ਪਿਛਲੀ ਸੀਟ ‘ਤੇ ਸੀਟਬੈਲਟ ਲਗਾਉਣੀ ਜ਼ਰੂਰੀ, ਉਲੰਘਣਾ ਕਰਨ ‘ਤੇ ਲੱਗੇਗਾ ਜੁਰਮਾਨਾ’

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੁਣ ਕਾਰ ‘ਚ ਬੈਠੇ ਸਾਰੇ ਲੋਕਾਂ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਕਰ ਦਿੱਤਾ ਹੈ । ਅਜਿਹਾ ਨਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ।

ਕੇਂਦਰ ਦਾ ਨਵਾਂ ਫਰਮਾਨ, ਲੋਕਾਂ ਨੂੰ ਝਟਕਾ, ਮੂਸੇਵਾਲਾ ਕਾਂਡ ‘ਚ ਵੱਡੀ ਗ੍ਰਿਫ਼ਤਾਰੀ, ਸੁਖਬੀਰ ਬਾਦਲ ਦੇ ਖੁਲਾਸੇ

ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਉਨ੍ਹਾਂ ਲੋਕਾਂ ‘ਤੇ ਜੁਰਮਾਨਾ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਬਿਨ੍ਹਾਂ ਸੀਟ ਬੈਲਟ ਤੋਂ ਕਾਰ ਵਿਚ ਸਫ਼ਰ ਕਰਦੇ ਹਨ, ਚਾਹੇ ਉਹ ਅਗਲੀ ਜਾਂ ਪਿਛਲੀ ਸੀਟ ‘ਤੇ ਬੈਠੇ ਹੋਣ। ਹੁਣ ਜਲਦ ਹੀ ਉਨ੍ਹਾਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਨਵੀਂ ਦਿੱਲੀ ਵਿੱਚ ਆਈਏਏ ਗਲੋਬਲ ਸਮਿਟ ਵਿੱਚ ਪੁੱਜੇ ਗਡਕਰੀ ਨੇ ਸਾਇਰਸ ਮਿਸਤਰੀ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ।

SIT ਸਾਹਮਣੇ ਤੋਤੇ ਵਾਂਗ ਬੋਲਿਆ Sukhbir Badal, ਢਾਈ ਘੰਟਿਆਂ ’ਚ ਬਣਾਇਆ ਗੋਲੀਕਾਂਡ ਦਾ ਸੀਨ | D5 Channel Punjabi

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਸਾਲ ਵਿੱਚ 500,000 ਹਾਦਸਿਆਂ ਦਾ ਰਿਕਾਰਡ ਦੇਖ ਕੇ ਮੈਂ ਦੰਗ ਰਹਿ ਗਿਆ ਹਾਂ। ਗਡਕਰੀ ਨੇ ਕਿਹਾ ਕਿ 60 ਫੀਸਦੀ ਸੜਕ ਹਾਦਸਿਆਂ ਵਿੱਚ 18 ਤੋਂ 34 ਸਾਲ ਦੀ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ। ਉਨ੍ਹਾਂ ਨੇ ਪੇਂਡੂ ਅਬਾਦੀ ਦੇ ਸ਼ਹਿਰੀ ਖੇਤਰਾਂ ਵੱਲ ਵੱਡੇ ਪਰਵਾਸ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪਿੰਡਾਂ ਅਤੇ ਜੰਗਲੀ ਖੇਤਰਾਂ ਦੇ 65 ਫੀਸਦੀ ਲੋਕ ਜੀਡੀਪੀ ਵਿੱਚ 12 ਫੀਸਦੀ ਤੋਂ ਵੱਧ ਯੋਗਦਾਨ ਨਹੀਂ ਪਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button