PunjabTop News

ਜ਼ਮਾਨਤ ਮਿਲਣ ਤੋਂ ਬਾਅਦ ਵੀ ਜੇਲ੍ਹ ‘ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ

ਨਾਭਾ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਭਾਵੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪਰ ਦੂਜੇ ਦਿਨ ਵੀ ਉਨ੍ਹਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਗਿਆ। ਦਰਅਸਲ ਮੋਹਾਲੀ ਅਦਾਲਤ ਵੱਲੋਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਫੈਕਸ ਆਈ ਹੈ, ਉਸ ’ਚ ਤੱਥ ਸਹੀ ਨਹੀਂ ਸਨ ਕਿਉਂਕਿ ਧਾਰਾਵਾਂ ’ਚ ਵਾਧਾ ਕਰ ਦਿੱਤਾ ਗਿਆ ਹੈ।

ਕੇਂਦਰ ਦਾ ਨਵਾਂ ਫਰਮਾਨ, ਲੋਕਾਂ ਨੂੰ ਝਟਕਾ, ਮੂਸੇਵਾਲਾ ਕਾਂਡ ‘ਚ ਵੱਡੀ ਗ੍ਰਿਫ਼ਤਾਰੀ, ਸੁਖਬੀਰ ਬਾਦਲ ਦੇ ਖੁਲਾਸੇ

ਇਸ ਕਰ ਕੇ ਸਾਧੂ ਸਿੰਘ ਧਰਮਸੌਤ ਹੁਣ ਜੇਲ੍ਹ ’ਚ ਹੀ ਰਹਿਣਗੇ। ਇਸ ਤੋਂ ਨਾਰਾਜ਼ ਹੋਏ ਕਾਂਗਰਸੀ ਵਰਕਰਾਂ ਵੱਲੋਂ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੇਲ੍ਹ ਸੁਪਰੀਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਜੋ ਫੈਕਸ ਸਾਨੂੰ ਮੋਹਾਲੀ ਅਦਾਲਤ ਵੱਲੋਂ ਮਿਲੀ ਹੈ, ਉਸ ’ਚ ਧਰਾਵਾਂ ’ਚ ਵਾਧਾ ਕੀਤਾ ਗਿਆ ਹੈ। ਇਸ ਕਰ ਕੇ ਹੁਣ ਸਾਧੂ ਸਿੰਘ ਧਰਮਸੌਤ ਦੀ ਰਿਹਾਈ ਨਹੀਂ ਹੋ ਸਕਦੀ। ਧਰਮਸੌਤ ਨੂੰ ਹੁਣ ਦੁਬਾਰਾ ਅਦਾਲਤ ਦਾ ਰੁਖ ਕਰਨਾ ਪਵੇਗਾ।

ਟਰੈਫ਼ਿਕ ਨਿਯਮਾਂ ‘ਚ ਵੱਡਾ ਬਦਲਾ, ਅਹੋ ਜਾਓ ਸਾਵਧਾਨ,ਨਵਾਂ ਨਿਯਮ ਲਾਗੂ, ਵਾਹਨ ਚਲਾਉਣ ਤੋਂ ਪਹਿਲਾਂ ਜਰੂਰ ਦੇਖੋ ||

ਜਾਣੋ ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੌਤ ਬੀਤੇ ਦਿਨਾਂ ਤੋਂ ਨਾਭਾ ਜੇਲ੍ਹ ‘ਚ ਬੰਦ ਹਨ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਧਰਮਸੌਤ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਰਮਿਟ ਲੈਣ ਵਾਲੇ ਲੋਕਾਂ ਤੋਂ ਇਕ ਦਰੱਖਤ ਦੀ ਕਟਾਈ ਦੇ ਬਦਲੇ 500 ਰੁਪਏ ਕਮਿਸ਼ਨ ਲਈ। ਹਾਲਾਂਕਿ ਇਸ ਮਾਮਲੇ ‘ਚ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਇਸ ਕੇਸ ‘ਚ ਨਵੀਆਂ ਧਾਰਾਵਾਂ ਜੁੜਨ ਕਾਰਨ ਹੁਣ ਸਾਧੂ ਸਿੰਘ ਧਰਮਸੌਤ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button