ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਖ਼ਿਲਾਫ FIR ਦਰਜ , ਸੁਖਪਾਲ ਖਹਿਰਾ ਨੇ ‘AAP’ ਨੂੰ ਦੱਸਿਆ ਬੀਜੇਪੀ ਦੀ B ਟੀਮ
ਚੰਡੀਗੜ੍ਹ: ਮੁਹਾਲੀ ਦੇ ਫੇਜ਼-1 ਵਿਚਲੇ ਪੁਲਿਸ ਥਾਣੇ ਵਿਖੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ‘ਆਪ’ ਦੀ ਜ਼ਿਲ੍ਹਾ ਇੰਚਾਰਜ ਪ੍ਰਭਜੋਤ ਕੌਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਵਲੋਂ ਸੋਸ਼ਲ ਮੀਡੀਆ ’ਤੇ ਚੇਅਰਮੈਨਾਂ ਦੀ ਨਿਯੁਕਤੀ ਨੂੰ ਲੈ ਕੇ ਝੂਠਾ ਪੱਤਰ ਸ਼ੇਅਰ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁਹਾਲੀ ਪੁਲਿਸ ਵਲੋਂ ਮੁੱਢਲੀ ਜਾਂਚ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਂਰਾ 465, 471, 66-ਡੀ ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੁਖਪਾਲ ਖਹਿਰਾ ਨੇ ਘੇਰੀ ‘ਆਪ’ ਸਰਕਾਰ
ਸੁਖਪਾਲ ਖਹਿਰਾ ਨੇ ਟਵੀਟ ਕਰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੁਣ-ਮਿਥ ਕੇ ਸਿਰਫ਼ ਕਾਂਗਰਸੀ ਵਿਧਾਇਕਾਂ ਨੂੰ ਹੀ ਕਿਉਂ ਨਿਸ਼ਾਨੇ ਤੇ ਲੈ ਰਹੀ ਹੈ। ਹੁਣ ਇਹ ਮੰਨ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਜਾਂ ਫੇਰ ਭਗਵੰਤ ਮਾਨ ਭਾਜਪਾ ਤੋਂ ਡਰਦੇ ਹਨ। ਇਸ ਵਿੱਚ ਖਹਿਰਾ ਨੇ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ । ਖਹਿਰਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਅੰਕਿਤ ਸਕਸੈਨਾ ਨਾਮ ਤੋਂ ਇਕ ਆਈਡੀ ਤੇ ਚੇਅਰਮੈਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ ।
ਉਨ੍ਹਾਂ ਆਪਣੀ ਪੋਸਟ ‘ਚ ਲਿਖਿਆ ਹੈ ਕਿ “ਇਸ ਲਿਸਟ ਨੂੰ ਜ਼ਰੀਆ ਬਣਾ ਕੇ ਸਾਡੇ ਤੇ ਕੇਸ ਦਰਜ ਕੀਤਾ ਗਿਆ ਹੈ । ਪਰ ਹੁਣ ਸਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਆਈਡੀ ਫੇਕ ਹੈ। ਉਨ੍ਹਾਂ ਕਿਹਾ ਕਿ ਬੀ ਜੇ ਪੀ ਵੱਲੋਂ ਵੀ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਪਰ ਉਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਆਸੀ ਰੰਜਿਸ਼ ਤਹਿਤ ਕੀ ਕਾਂਗਰਸੀ ਵਿਧਾਇਕਾਂ ਤੇ ਕਾਰਵਾਈ ਕੀਤੀ ਹੈ।”
ਖਹਿਰਾ ਨੇ ਟਵਿਟਰ ਤੇ ਪਾਈ ਇਸ ਪੋਸਟ ਵਿਚ ਆਈ ਡੀ ਦੇ ਸਕਰੀਨ ਸ਼ਾਟ ਵੀ ਟੈਗ ਕੀਤੇ ਹਨ ਅਤੇ ਅੰਕਿਤ ਸਕਸੈਨਾ ਵਾਲੀ ਆਈ ਡੀ ਵਿੱਚ ਇਕ ਸ਼ਖ਼ਸ ਦੀ ਫੋਟੋ ਨਾਲ ਅਰਵਿੰਦ ਕੇਜਰੀਵਾਲ ਦੀ ਫੋਟੋ ਬੈਕਗ੍ਰਾਊਂਡ ਚ ਲੱਗੀ ਹੋਈ ਹੈ ।
ਉੁਥੇ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਕ ਸਾਲ ਦੇ ਅੰਦਰ ਮੇਰੇ ‘ਤੇ ਇਹ ਚੋਥੀ ਵਾਰੀ ਕੇਸ ਦਰਜ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਸਿਰਫ਼ ਕਾਂਗਰਸੀਆਂ ਨੂੰ ਟਾਰਗੇਟ ਕਰ ਰਹੀ ਹੈ। ਬੱਸ ਹੁਣ ਤਾਂ ਮੈਨੂੰ ਗ੍ਰਿਫ਼ਤਾਰੀ ਦਾ ਇੰਤਜ਼ਾਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.