InternationalSportsTop News

ਮੈਕਸੀਕੋ ਦੇ ਮੋਰੇਲੋਸ ‘ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਸਾਬਕਾ ਮੇਅਰ ਸਮੇਤ ਚਾਰ ਦੀ ਮੌਤ

ਮੈਕਸੀਕੋ ਸਿਟੀ : ਮੈਕਸੀਕੋ ਦੇ ਮੱਧ ਸੂਬੇ ਮੋਰੇਲੋਸ ਵਿਚ ਇਕ ਫੁੱਟਬਾਲ ਮੈਚ ਵਿਚ ਹਥਿਆਰਬੰਦ ਸ਼ੱਕੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਸਾਬਕਾ ਮੇਅਰ ਸਮੇਤ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਥਾਨਕ ਵਕੀਲ ਦੇ ਦਫ਼ਤਰ ਨੇ ਦਿੱਤੀ। ਦਫ਼ਤਰ ਮੁਤਾਬਕ ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਵੀਰਵਾਰ (ਅੰਤਰਰਾਸ਼ਟਰੀ ਸਮੇਂ ਮੁਤਾਬਕ ਸ਼ੁੱਕਰਵਾਰ ਤੜਕੇ 2:15 ਵਜੇ) ਯੇਕਾਪਿਕਸਟਲਾ ਸ਼ਹਿਰ ਵਿਚ ਵਾਪਰੀ। ਦਫ਼ਤਰ ਮੁਤਾਬਕ ਹਥਿਆਰਬੰਦ ਸ਼ੱਕੀ ਆਏ ਅਤੇ ਉਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ।

Khabran Da Sira : Sukhbir ਨੇ ਛੱਡੀ ਪ੍ਰਧਾਨਗੀ! ਨਵੇਂ ਪ੍ਰਧਾਨ ਦੀ ਚੋਣ! Congress ਲਈ ਮੁਸੀਬਤ

ਇਸ ਘਟਨਾ ਵਿਚ ਯੇਕਾਪਿਕਸਟਲਾ ਦੇ ਸਾਬਕਾ ਮੇਅਰ ਰਿਫਿਊਜੀਓ ਅਮਾਰੋ ਲੂਨਾ ਸਮੇਤ 2 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 2 ਹੋਰ ਲੋਕਾਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਇਸ ਘਟਨਾ ਵਿਚ ਕਰੀਬ 10 ਲੋਕ ਜ਼ਖ਼ਮੀ ਹੋਏ ਹਨ। ਮੈਕਸੀਕੋ ਦੇ ਰੱਖਿਆ ਮੰਤਰਾਲਾ ਮੁਤਾਬਕ ਮੋਰੇਲੋਸ ਵਿਚ ਹਿੰਸਕ ਘਟਨਾਵਾਂ ਵੱਧ ਗਈਆਂ ਹਨ। ਇਹ ਸੂਬਾ ਅਗਵਾ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਦੇਸ਼ ਵਿਚ ਪਹਿਲੇ ਸਥਾਨ ‘ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button