NewsPress ReleasePunjabTop News

PEDA ਨੇ ਰਾਜ ਪੱਧਰੀ ਊਰਜਾ ਸੰਭਾਲ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ

15 ਸਤੰਬਰ ਤੱਕ ਜਮਾਂ ਕਰਵਾਈਆਂ ਜਾ ਸਕਦੀਆਂ ਹਨ ਅਰਜ਼ੀਆਂ

ਚੰਡੀਗੜ੍ਹ: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਪਿਛਲੇ ਦੋ ਵਿੱਤੀ ਸਾਲਾਂ 2020-21 ਅਤੇ 2021-22 ਦੌਰਾਨ ਪੰਜਾਬ ਵਿੱਚ ਊਰਜਾ ਦੀ ਕੁਸ਼ਲ ਵਰਤੋਂ, ਸੁਚੱਜੇ ਪ੍ਰਬੰਧਨ ਅਤੇ ਊਰਜਾ ਸੰਭਾਲ ਲਈ ਸੁਹਿਰਦ ਯਤਨ ਕਰਨ ਵਾਲੇ  ਖਪਤਕਾਰਾਂ ਤੇ ਇਕਾਈਆਂ ਤੋਂ ਰਾਜ ਪੱਧਰੀ ਊਰਜਾ ਸੰਭਾਲ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

Gurdaspur News : Teachers ਨਾਲ ਭਰੀ ਵੈਨ ’ਤੇ ਹਮਲਾ, CCTV ’ਚ ਤਸਵੀਰਾਂ ਕੈਦ | D5 Channel Punjabi

ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ  ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਇਹ ਪੁਰਸਕਾਰ ਚਾਰ ਵਿਆਪਕ ਸ੍ਰੇਣੀਆਂ ਜਿਵੇਂ ਐਨਰਜੀ ਇਨਟੈਂਸਿਵ ਇੰਡਸਟਰੀਜ਼, ਮੈਨੂਫੈਕਚਰਿੰਗ ਇੰਟਰਪ੍ਰਾਈਜ਼ਜ਼, ਕਮਰਸ਼ੀਅਲ ਬਿਲਡਿੰਗਜ਼ ਅਤੇ ਬੀ.ਈ.ਈ. ਸਰਟੀਫਾਈਡ ਐਨਰਜੀ ਆਡੀਟਰਜ਼ ਵਿੱਚ ਦਿੱਤੇ ਜਾਣਗੇ।

‘AAP’ ਸਰਕਾਰ ਦੇ ਫੈਸਲੇ ਦਾ ਅਸਰ, BJP ਵਾਲੇ ਵੀ ਕਰ ਰਹੇ ਨੇ ਸਿਫ਼ਤਾਂ | D5 Channel Punjabi

ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਸਾਰੀਆਂ ਸ੍ਰੇਣੀਆਂ ਵਿੱਚ ਪਹਿਲਾ ਇਨਾਮ 50 ਹਜ਼ਾਰ ਰੁਪਏ ਹੋਵੇਗਾ ਜਦੋਂਕਿ ਦੂਜਾ ਇਨਾਮ 30 ਹਜ਼ਾਰ ਰੁਪਏ ਦਾ ਹੋਵੇਗਾ। ਇਨਾਂ ਪੁਰਸਕਾਰਾਂ ਦੇ ਚਾਹਵਾਨ ਵਧੇਰੇ ਜਾਣਕਾਰੀ ਅਤੇ ਪ੍ਰਸ਼ਨਾਵਲੀ ਪੇਡਾ ਦੀ ਅਧਿਕਾਰਤ ਵੈੱਬਸਾਈਟ www.peda.gov.in ਤੋਂ ਡਾਊਨਲੋਡ ਕਰ ਸਕਦੇ ਹਨ। ਅਰਜੀ ਫਾਰਮ ਪੇਡਾ ਦੇ ਮੁੱਖ ਦਫਤਰ, ਸੈਕਟਰ-33, ਚੰਡੀਗੜ ਵਿਖੇ ਵੀ ਉਪਲਬਧ ਹਨ। ਅਰਜੀਆਂ ਜਮਾਂ ਕਰਾਉਣ ਦੀ ਆਖਰੀ ਮਿਤੀ 15 ਸਤੰਬਰ, 2022 ਤੱਕ ਵਧਾਈ ਗਈ ਹੈ।

Mann ਸਰਕਾਰ ਮਾਰ ਗਈ ਮੱਲ, ਕਈ ਵੱਡੇ ਰਾਜ ਵੀ ਛੱਡੇ ਪਿੱਛੇ, ਵਿਰੋਧੀਆਂ ਨੂੰ ਪਾਤੀ ਬਿਪਤਾ | D5 Channel Punjabi

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਸ੍ਰੀ ਅਮਨ ਅਰੋੜਾ ਦੀ ਦੂਰਅੰਦੇਸ਼ ਸੋਚ ਸਦਕਾ ਵਾਤਾਵਰਣ ਪੱਖੀ ਊਰਜਾ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਲਈ ਨਿਰੰਤਰ ਯਤਨ ਕਰਨ ਵਾਲੇ ਭਾਈਵਾਲਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਪੁਰਸਕਾਰ ਦੇਣ ਦੀ ਇਹ ਪਹਿਲਕਦਮੀ ਰਾਜ ਵਿੱਚ ਊਰਜਾ ਸੰਭਾਲ ਕਾਰਜਾਂ ਨੂੰ ਹੋਰ ਉਤਸ਼ਾਹਿਤ ਕਰੇਗੀ।

Mansa : ਸਰਕਾਰ ਦਾ ਵੱਡਾ ਫੈਸਲਾ, ਹੁਣ ਆੜ੍ਹਤੀਆਂ ਨੂੰ ਪਈ ਮੁਸੀਬਤ, ਕਿਸਾਨਾਂ ਦੇ ਗਲ ਪਊ ਫਾਹਾ | D5 Channel Punjabi

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਦੇ ਪ੍ਰਚਾਰ ਅਤੇ ਵਿਕਾਸ ਤੋਂ ਇਲਾਵਾ ਊਰਜਾ ਸੰਭਾਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੀ ਰਾਜ ਦੀ ਨੋਡਲ ਏਜੰਸੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button