NewsPress ReleasePunjabTop News
ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮੁਕੱਦਮੇ ਵਿੱਚ ਐਸ.ਸੀ/ਐਸ.ਟੀ. ਐਕਟ ਦੀਆਂ ਧਾਰਾਵਾਂ ਜੋੜੀਆਂ
ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਐਸ.ਸੀ/ਐਸ.ਟੀ. ਐਕਟ 1989 (ਅੱਤਿਆਚਾਰ ਰੋਕੂ ਐਕਟ) ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ।
Bharat Bhushan Ashu ਦੇ ਲੜਦੇ ਨੇ ਮੱਛਰ, ਬੈੱਡਰੂਮ ਤੋਂ ਘੜੀਸ ਲੈ ਗਏ ਪੱਤਰਕਾਰ, ਨੂੰਕਣਕ-ਝੋਨੇ ਦੀ ਬੰਦ ਹੋਵੇਗੀ ਖਰੀਦ?
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਭਾਰਤ ਧਾਰੀਵਾਲ ਵਾਸੀ ਪਿੰਡ ਮਾਲੜੀ, ਤਹਿਸੀਲ ਨਕੋਦਰ (ਜਲੰਧਰ) ਨੇ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ੳਸ ਵੱਲੋਂ ਪੁਲਿਸ ਕੋਲ ਪਿੰਡ ਦੇ ਕੁਝ ਰਸੂਖਦਾਰ ਲੋਕਾਂ ਵੱਲੋਂ ਆਪਣੀ ਦੁਕਾਨ ਢਾਹੁਣ ਸਬੰਧੀ ਦਰਜ ਕਰਵਾਏ ਗਏ ਮਾਮਲੇ ਵਿੱਚ ਪੱਖਪਾਤ ਕੀਤਾ ਗਿਆ ਅਤੇ ਜਾਣਬੁੱਝ ਕੇ ਐਸ.ਸੀ/ਐਸ.ਟੀ. ਐਕਟ, 1989 ਦੀਆਂ ਧਾਰਾਵਾਂ ਨਹੀਂ ਜੋੜੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸ.ਐਸ.ਪੀ. ਜਲੰਧਰ ਦਿਹਾਤੀ ਨੂੰ ਪੜਤਾਲ ਲਈ ਕਿਹਾ ਗਿਆ ਸੀ, ਜਿਨ੍ਹਾਂ ਨੇ ਅੱਜ ਆਪਣੇ ਜਵਾਬ ਵਿੱਚ ਦੱਸਿਆ ਕਿ ਕਾਨੂੰਨੀ ਰਾਏ ਮੁਤਾਬਕ ਇਸ ਮੁਕੱਦਮੇ ਵਿੱਚ ਐਸ.ਸੀ/ਐਸ.ਟੀ. ਐਕਟ 1989 ਦੀਆਂ ਧਾਰਾਵਾਂ 3(1)(ਜੀ) ਅਤੇ 3(2)(ਵੀ.ਏ) ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.