NewsPunjabTop News

ਦਾਦੂਵਾਲ ਨੇ ਜਥੇਦਾਰ ਅਕਾਲ ਤਖਤ ਨੂੰ ਲਿਖੀ ਚਿੱਠੀ, ਚਿੱਠੀ ’ਚ ਬਾਦਲ ਪਰਿਵਾਰ ’ਤੇ ਚੁੱਕੇ ਸਵਾਲ

ਅੰਮ੍ਰਿਤਸਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਕੀਦ ਕੀਤੀ ਹੈ ਕਿ ਓਹ ਬਾਦਲਾਂ ਦੀ ਪੁਸ਼ਤ-ਪਨਾਹੀ ਕਰਨ ਦੀ ਥਾਂ ਸਮੁੱਚੇ ਪੰਥ ਦੀ ਰਹਿਨੁਮਾਈ ਕਰਨ । ਜਥੇਦਾਰ ਨੂੰ ਲਿਖੇ ਇਕ ਖਤ ਦੀ ਸ਼ੁਰੂਆਤ ਭਾਵੇਂ ਦਾਦੂਵਾਲ ਨੇ ਜਥੇਦਾਰ ਵੱਲੋਂ ਭਾਰਤ ਦੀ ਆਜ਼ਾਦੀ ਵੇਲੇ ਲੱਖਾਂ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦੀ ਮੌਤ ਦੀ ਯਾਦ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸਿਫਤ ਕੀਤੀ ਹੈ ਪਰ ਉਸ ਤੋਂ ਤੁਰੰਤ ਬਾਅਦ ਉਹਨਾਂ ਜਥੇਦਾਰ ਨੂੰ ਕਿਹਾ ਹੈ ਕਿ ਉਹਨਾਂ ਬੀਤੇ ਸਮੇਂ ਵਿਚ ਅਜਿਹੇ ਬਿਆਨ ਦਿੱਤੇ ਹਨ ਜਿਹਨਾਂ ਦਾ ਮਕਸਦ ਬਾਦਲ ਪਰਿਵਾਰ ਨੂੰ ਬਚਾਉਣਾ ਤੇ ਮੁੜ ਸੱਤਾ ਵਿਚ ਲਿਆਉਣ ਲਈ ਮਦਦ ਕਰਨਾ ਹੈ।

CM ਮਾਨ ਦੇ ਐਲਾਨਾਂ ਦਾ ਲੋਕਾਂ ਤੋਂ ਸੁਣੋ ਸੱਚ, ਆਹ ਦੇਖੋ ਕਰੋੜਾਂ ਦੇ ਕਲੀਨਿਕ ਦਾ ਹਾਲ | D5 Channel Punjabi

ਉਹਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ, ਪੰਥ ਤੇ ਪੰਥਕ ਸੰਸਥਾਵਾਂ ਦਾ ਘਾਣ ਕੀਤਾ ਹੈ। ਉਹਨਾਂ ਕਿਹਾ ਕਿ ਡਾਇਨਾਸੋਰ ਤਾਂ ਮੁੜ ਧਰਤੀ ’ਤੇ ਆ ਸਕਦੇ ਹਨ ਪਰ ਬਾਦਲ ਕਦੇ ਮੁੜ ਪੰਜਾਬ ਦੀ ਸੱਤਾ ਵਿਚ ਨਹੀਂ ਆ ਸਕਦੇ। ਦਾਦੂਵਾਲ ਨੇ ਕਿਹਾ ਕਿ ਬਜਾਏ ਬਾਦਲ ਪਰਿਵਾਰ ਨੂੰ ਬਚਾਉਣ ਦੇ ਜਥੇਦਾਰ ਨੂੰ ਬਾਦਲਾਂ ਤੋਂ ਪੰਥ ਤੇ ਪੰਥਕ ਸੰਸਥਾਵਾਂ ਦਾ ਖਹਿੜਾ ਛੁਡਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਿੱਖੀ ਦਾ ਹੋਰ ਪ੍ਰਚਾਰ ਹੋ ਸਕੇ ਤੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾ ਸਕੇ।

Faridkot News : ਅੱਕੇ ਮੁਲਾਜ਼ਮਾਂ ਨੇ ਚੁੱਕਿਆ ਵੱਡਾ ਕਦਮ, ਸਵੇਰੇ ਹੀ ਮਚੀ ਹਾਹਾਕਾਰ | D5 Channel Punjabi

ਦਾਦੂਵਾਲ ਨੇ ਇਹ ਵੀ ਕਿਹਾ ਕਿ ਕੁਝ ਏਜੰਸੀਆਂ ਸਿੱਖ ਨੌਜਵਾਨਾਂ ਨੂੰ ਤਿਰੰਗੇ ਸਾੜਨ ਵਰਗੇ ਗੁੰਮਰਾਹਕੁੰਨ ਬਿਆਨ ਦੇ ਰਹੀਆਂ ਹਨ, ਅਜਿਹੇ ਵਿਚ ਇਹ ਜਥੇਦਾਰ ਦਾ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੇ ਨਾਂ ਸੰਦੇਸ਼ ਜਾਰੀ ਕਰ ਕੇ ਉਹਨਾਂ ਨੂੰ ਮਾਤਾ ਪਿਤਾ, ਪੰਥ, ਦੇਸ਼ ਤੇ ਕੌਮ ਦੀ ਸੇਵਾ ਲਈਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਗੁੰਮਰਾਹ ਨਾ ਹੋ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button