ਚੰਡੀਗੜ੍ਹ: ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਤਹਿਤ ਸ਼੍ਰੀ ਮੂਲ ਚੰਦ ਪੰਵਾਰ, ਇੰਸਪੈਕਟਰ ਜਨਰਲ, ਉੱਤਰੀ-ਪੱਛਮੀ ਸੈਕਟਰ, ਕੇਂਦਰੀ ਰਿਜ਼ਰਵ ਪੁਲਿਸ ਬਲ, ਚੰਡੀਗੜ੍ਹ ਦੀ ਯੋਗ ਅਗਵਾਈ ਹੇਠ ਗਰੁੱਪ ਸੈਂਟਰ ਸੋਨੀਪਤ, ਕੇਂਦਰੀ ਰਿਜ਼ਰਵ ਪੁਲਿਸ ਬਲ, ਸੋਨੀਪਤ (ਹਰਿਆਣਾ) ਵਿਖੇ ਇੱਕ ਸਾਈਕਲ ਰੈਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
CM ਮਾਨ ਨੂੰ ਝੰਡਾ ਲਹਿਰਾ ਉਣ ਸਮੇਂ ਲੱਗੂ ਝਟਕਾ, ਕੱਚੇ ਅਧਿਆਪਕਾਂ ਨੇ ਕੀਤਾ ਐਲਾਨ
ਇਸ ਮੌਕੇ ‘ਤੇ ਸੋਨੀਪਤ ਖੇਤਰ ਦੇ ਸੰਸਦ ਮੈਂਬਰ ਮਾਣਯੋਗ ਸ਼੍ਰੀ ਰਮੇਸ਼ ਚੰਦਰ ਕੌਸ਼ਿਕ, ਵਿਧਾਇਕ ਸ਼੍ਰੀ ਮੋਹਨ ਲਾਲ ਬਡੋਲੀ, ਸ਼੍ਰੀ ਮੂਲ ਚੰਦ ਪੰਵਾਰ, ਇੰਸਪੈਕਟਰ ਜਨਰਲ, ਉੱਤਰ-ਪੱਛਮੀ ਸੈਕਟਰ, ਸੀਆਰਪੀਐੱਫ, ਸ਼੍ਰੀ ਮਹੇਂਦਰ ਕੁਮਾਰ, ਡਿਪਟੀ ਇੰਸਪੈਕਟਰ ਜਨਰਲ, ਗਰੁੱਪ ਸੈਂਟਰ ਸੋਨੀਪਤ, ਸੀਆਰਪੀਐੱਫ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ ਸਥਾਨਕ ਲੋਕਾਂ ਵਿੱਚ ਜਾਗਰੂਕਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਸਾਈਕਲ ਰੈਲੀ ਕੱਢੀ ਗਈ।
ਅੱਕੇ ਮੁਲਾਜ਼ਮਾਂ ਨੇ ਚੁੱਕਿਆ ਵੱਡਾ ਕਦਮ, ਸਵੇਰੇ ਹੀ ਮਚੀ ਹਾਹਾਕਾਰ, ਪਾਇਆ ਖਿਲਾਰਾ! D5 Channel Punjabi
ਇਸ ਸਾਈਕਲ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਕਾਰੀਆਂ, ਜਵਾਨਾਂ ਅਤੇ ਵਿਦਿਆਰਥੀਆਂ, ਕੇਂਦਰੀ ਵਿਦਿਆਲਿਆ ਸਮੂਹ ਕੇਂਦਰ ਸੋਨੀਪਤ ਅਤੇ ਡੀਏਵੀ ਪਬਲਿਕ ਸਕੂਲ ਗਨੌਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਦਿੱਲੀ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਖੇਵੜਾ ਦੇ ਨਿਵਾਸੀਆਂ ਨੇ ਭਾਗ ਲਿਆ।
ਲਓ ਜੀ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ! ਕਿਸਾਨਾਂ ਨਾਲ ਖੜ੍ਹ ਗਿਆ MLA , ਖੁਸ਼ ਹੋਏ ਕਿਸਾਨ
ਮਾਣਯੋਗ ਸੰਸਦ ਮੈਂਬਰ, ਵਿਧਾਇਕ ਅਤੇ ਇੰਸਪੈਕਟਰ ਜਨਰਲ ਨੇ ਸੈਂਟਰ ਵਿੱਚ ਸਥਿਤ ਸ਼ਹੀਦ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਾਈਕਲ ਰੈਲੀ ਨੂੰ ਸੋਨੀਪਤ ਖੇਤਰ ਦੇ ਸੰਸਦ ਮੈਂਬਰ ਮਾਣਯੋਗ ਸ਼੍ਰੀ ਰਮੇਸ਼ ਚੰਦਰ ਕੌਸ਼ਿਕ, ਸ਼੍ਰੀ ਮੋਹਨ ਲਾਲ ਬਡੋਲੀ, ਵਿਧਾਇਕ, ਸ਼੍ਰੀ ਮੂਲ ਚੰਦ ਪੰਵਾਰ, ਇੰਸਪੈਕਟਰ ਜਨਰਲ, ਉੱਤਰ-ਪੱਛਮੀ ਸੈਕਟਰ, ਸੀਆਰਪੀਐੱਫ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਵਧਦੀਆਂ ਕੀਮਤਾਂ ’ਤੇ CM ਮਾਨ ਦਾ ਵੱਡਾ ਫੈਸਲਾ, ਹੁਣ ਫਿਕਸ ਰੇਟ ’ਤੇ ਹੀ ਮਿਲੂ ਆਹ ਸਾਮਾਨ | D5 Channel Punjabi
ਮਾਣਯੋਗ ਸੰਸਦ ਸ਼੍ਰੀ ਰਮੇਸ਼ ਚੰਦਰ ਕੌਸ਼ਿਕ ਅਤੇ ਵਿਧਾਇਕ ਸ਼੍ਰੀ ਮੋਹਨ ਲਾਲ ਬਡੋਲੀ, ਅਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਮੌਜੂਦ ਅਧਿਕਾਰੀਆਂ, ਸੈਨਿਕਾਂ, ਵਿਦਿਆਰਥੀਆਂ ਅਤੇ ਮਹਿਲਾਵਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਅਤੇ ਹਰ ਖੇਤਰ ਵਿੱਚ ਤਿਰੰਗੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਵਧਾਈਆਂ ਦਿੱਤੀਆਂ। ਸ਼੍ਰੀ ਮੂਲ ਚੰਦ ਪਵਾਰ, ਇੰਸਪੈਕਟਰ ਜਨਰਲ, ਉੱਤਰ-ਪੱਛਮੀ ਸੈਕਟਰ, ਸੀਆਰਪੀਐੱਫ ਨੇ ਬਲ ਦੇ ਬਲਿਦਾਨ ਅਤੇ ਡਿਊਟੀ ਪ੍ਰਤੀ ਸਮਰਪਣ ਬਾਰੇ ਸੰਬੋਧਿਤ ਕੀਤਾ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਉਤਸਵ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਹਰ ਘਰ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਤਹਿਤ ਹਾਜ਼ਰ ਲੋਕਾਂ ਨੂੰ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਅਤੇ ਇਕਜੁੱਟਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਇਸ ਸਾਈਕਲ ਰੈਲੀ ਵਿੱਚ ਸ਼ਾਮਲ ਹੋਏ ਸਮੂਹ ਅਧਿਕਾਰੀਆਂ, ਜਵਾਨਾਂ, ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.