ਕੋਲਕਾਤਾ : ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਅਤੇ ਅਧਿਆਪਕ ਭਰਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪਾਰਥ ਚੈਟਰਜੀ ਉੱਤੇ ਇਕ ਔਰਤ ਨੇ ਜੁੱਤੀ ਸੁੱਟ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀ ਪਾਰਥ ਨੂੰ ਆਪਣੀ ਸੁਰੱਖਿਆ ਹੇਠ ਹਸਪਤਾਲ ਤੋਂ ਬਾਹਰ ਲੈ ਜਾ ਰਹੇ ਸਨ। ਹਾਲਾਂਕਿ ਜੁੱਤੀ ਪਾਰਥ ਚੈਟਰਜੀ ਨੂੰ ਨਹੀਂ ਲੱਗੀ।
ਬਿਸ਼ਨੋਈ ਬੀਜੇਪੀ ‘ਚ ਸ਼ਾਮਲ, ਕੇਂਦਰ ਦਾ ਝਟਕਾ! ਮੂਸੇਵਾਲਾ ਮਾਮਲੇ ‘ਚ ਮੋੜ! ਫੜਿਆ ਅਸਲੀ ਕਾਤਲ D5 Channel Punjabi
ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਅਧਖੜ ਉਮਰ ਦੀ ਔਰਤ ਸ਼ੁਭਰਾ ਘੋਰੂਈ ਨੇ ਕਿਹਾ ਕਿ ਉਹ ਈ. ਡੀ. ਦੇ ਛਾਪਿਆਂ ਦੌਰਾਨ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਦੋ ਫਲੈਟਾਂ ਤੋਂ ਕਰੀਬ 50 ਕਰੋੜ ਰੁਪਏ ਦੀ ਨਕਦੀ ਅਤੇ ਸੋਨੇ ਗਹਿਣੇ ਮਿਲਣ ਤੋਂ ਪਰੇਸ਼ਾਨ ਸੀ। ਮੈਂ ਚੈਟਰਜੀ ਨੂੰ ਜੁੱਤੀਆਂ ਨਾਲ ਕੁੱਟਣ ਆਈ ਸੀ। ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਉਸ ਨੇ ਇਕ ਤੋਂ ਬਾਅਦ ਇਕ ਅਪਾਰਟਮੈਂਟ ਬਣਾਏ ਹਨ ਅਤੇ ਇੰਨੇ ਪੈਸੇ ਇਕੱਠੇ ਕੀਤੇ ਹਨ । ਲੋਕ ਬੇਰੁਜ਼ਗਾਰ ਸੜਕਾਂ ’ਤੇ ਘੁੰਮ ਰਹੇ ਹਨ। ਉਹ ਲੋਕਾਂ ਨੂੰ ਧੋਖਾ ਦੇਣ ਤੋਂ ਬਾਅਦ ਖੁਦ ਏਅਰ ਕੰਡੀਸ਼ਨਡ ਕਾਰਾਂ ’ਚ ਘੁੰਮ ਰਿਹਾ ਹੈ। ਉਸ ਨੂੰ ਰੱਸੀ ਨਾਲ ਘਸੀਟਿਆ ਜਾਵੇ। ਹੁਣ ਮੈਂ ਨੰਗੇ ਪੈਰੀਂ ਘਰ ਜਾਵਾਂਗੀ।
ਨੌਜਵਾਨ ਦੀ ਦਰਿੰਦਗੀ ਦੀਆਂ ਹੱਦਾਂ ਪਾਰ, 7 ਸਾਲਾਂ ਬੱਚੀ ਵੇਖ ਫਿਸਲੀ ਨੀਅਤ
ਔਰਤ ਨੇ ਪੱਤਰਕਾਰਾਂ ਨੂੰ ਕਿਹਾ, ”ਇਹ ਸਿਰਫ ਮੇਰਾ ਗੁੱਸਾ ਨਹੀਂ, ਸਗੋਂ ਪੱਛਮੀ ਬੰਗਾਲ ਦੇ ਲੱਖਾਂ ਲੋਕਾਂ ਦਾ ਗੁੱਸਾ ਹੈ। ਇਸ ਘਟਨਾ ਤੋਂ ਬਾਅਦ ਈ.ਡੀ. ਦੇ ਅਧਿਕਾਰੀਆਂ ਨੇ ਚੈਟਰਜੀ ਨੂੰ ਹਸਪਤਾਲ ਦੇ ਕੰਪਲੈਕਸ ਤੋਂ ਇਕ ਗੱਡੀ ਵਿਚ ਬਿਠਾ ਲਿਆ। ਔਰਤ ਨੇ ਕਿਹਾ ਮੈਨੂੰ ਖੁਸ਼ੀ ਹੁੰਦੀ ਜੇਕਰ ਜੁੱਤੀ ਉਸ ’ਤੇ ਲੱਗਦੀ। ਮੈਂ ਆਪਣੀ ਜੁੱਤੀ ਵਾਪਸ ਨਹੀਂ ਲੈ ਕੇ ਜਾਵਾਂਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.