ਪਟਿਆਲਾ : ਮਾਨ ਸਰਕਾਰ ਵੱਲੋਂ ਸੂਬੇ ‘ਚ ਪਟਵਾਰੀਆਂ ਦੀਆਂ ਪੋਸਟਾਂ ਦੇ ਮੁੜ ਗਠਨ ਕਰਨ ਦਾ ਫ਼ੈਸਲਾ ਕਰਦੇ ਹੋਏ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਹੁਣ ਪੰਜਾਬ ’ਚ ਪਟਵਾਰੀਆਂ ਦੀਆਂ ਕੁੱਲ 3660 ਪੋਸਟਾਂ ਹੋਣਗੀਆਂ, ਜਦੋਂ ਕਿ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਪੰਜਾਬ ’ਚ ਪਟਵਾਰੀਆਂ ਦੀਆਂ ਕੁੱਲ 4716 ਪੋਸਟਾਂ ਸਨ, ਜਿਨ੍ਹਾਂ ’ਚੋਂ ਸਰਕਾਰ ਨੇ 1056 ਪੋਸਟਾਂ ਖ਼ਤਮ ਕਰ ਦਿੱਤੀਆਂ ਹਨ।
ਨੌਜਵਾਨ ਦੀ ਦਰਿੰਦਗੀ ਦੀਆਂ ਹੱਦਾਂ ਪਾਰ, 7 ਸਾਲਾਂ ਬੱਚੀ ਵੇਖ ਫਿਸਲੀ ਨੀਅਤ
ਪੰਜਾਬ ਸਰਕਾਰ ਦੇ ਰੈਵੇਨਿਊ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜ਼ਿਲ੍ਹਾ ਲੁਧਿਆਣਾ ਨੂੰ 345 ਪੋਸਟਾਂ ਮਨਜ਼ੂਰ ਹੋਈਆਂ, ਜੋ ਕਿ ਪਹਿਲਾਂ ਦੇ ਮੁਕਾਬਲੇ 96 ਪੋਸਟਾਂ ਘੱਟ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਨੂੰ 24, ਫਤਹਿਗੜ੍ਹ ਸਾਹਿਬ ਨੂੰ 92, ਗੁਰਦਾਸਪੁਰ ਨੂੰ 261, ਪਟਿਆਲਾ ਨੂੰ 201, ਐੱਸ. ਏ. ਐੱਸ. ਨਗਰ, ਸ੍ਰੀ ਮੁਕਤਸਰ ਸਾਹਿਬ ਨੂੰ 95, ਫਰੀਦਕੋਟ ਨੂੰ 72, ਕਪੂਰਥਲਾ ਨੂੰ 147, ਜਲੰਧਰ ਨੂੰ 311, ਬਰਨਾਲਾ ਨੂੰ 92 ਪੋਸਟਾਂ ਮਿਲਣਗੀਆਂ।
ਬਿਸ਼ਨੋਈ ਬੀਜੇਪੀ ‘ਚ ਸ਼ਾਮਲ, ਕੇਂਦਰ ਦਾ ਝਟਕਾ! ਮੂਸੇਵਾਲਾ ਮਾਮਲੇ ‘ਚ ਮੋੜ! ਫੜਿਆ ਅਸਲੀ ਕਾਤਲ D5 Channel Punjabi
ਇਸੇ ਤਰ੍ਹਾਂ ਤਰਨਤਾਰਨ ਨੂੰ 178, ਮੋਗਾ ਨੂੰ 147, ਹੁਸ਼ਿਆਰਪੁਰ ਨੂੰ 338, ਪਠਾਨਕੋਟ ਨੂੰ 77, ਫਾਜ਼ਿਲਕਾ ਨੂੰ 121, ਮਾਨਸਾ ਨੂੰ 99, ਐੱਸ. ਬੀ. ਐੱਸ. ਨਗਰ ਨੂੰ 137, ਫਿਰੋਜ਼ਪੁਰ ਨੂੰ 118, ਰੂਪਨਗਰ ਨੂੰ 121, ਬਠਿੰਡਾ ਨੂੰ 133, ਸੰਗਰੂਰ ਨੂੰ 168 ਅਤੇ ਮਲੇਰਕੋਟਲਾ ਨੂੰ 51 ਪੋਸਟਾਂ ਮਿਲਣਗੀਆਂ। ਇਸ ਤੋਂ ਬਾਅਦ ਸਰਕਾਰ ਪਟਵਾਰਖ਼ਾਨਿਆਂ ਦੀ ਨਵੀਂ ਹੱਦਬੰਦੀ ਕਰਨ ਦੀ ਪ੍ਰਕਿਰਿਆ ਅਪਣਾਏਗੀ। ਇਸ ’ਚ ਸਰਕਲਾਂ ਦਾ ਅਧਿਕਾਰ ਖੇਤਰ ਵਧਾ ਦਿੱਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.