InternationalTop News

ਅਮਰੀਕਾ ਦੇ ਡੈਲਸ ਹਵਾਈ ਅੱਡੇ ‘ਤੇ ਇਕ ਔਰਤ ਨੇ ਚਲਾਈ ਹਵਾ ‘ਚ ਗੋਲੀ

ਸੈਕਰਾਮੈਂਟੋ : ਡੈਲਸ ਦੇ ਲਵ ਫੀਲਡ ਹਵਾਈ ਅੱਡੇ ਉਪਰ ਉਸ ਵੇਲੇ ਭਗਦੜ ਮਚ ਗਈ ਜਦੋਂ ਇਕ ਔਰਤ ਨੇ ਹਵਾ ‘ਚ ਗੋਲੀ ਚਲਾ ਦਿੱਤੀ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਲੁਕ ਗਏ। ਡੈਲਸ ਪੁਲਿਸ ਮੁਖੀ ਐਡਗਾਰਡੋ ਗਾਰਸੀਆ ਨੇ ਕਿਹਾ ਹੈ ਕਿ 37 ਸਾਲਾ ਔਰਤ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਟਿਕਟ ਕਾਊਂਟਰ ਖ਼ੇਤਰ ਵਿਚ ਦਾਖ਼ਲ ਹੋਈ।

ਸਵੇਰੇ ਹੀ CM ਮਾਨ ਦੀ ਵੱਡੀ ਕਾਰਵਾਈ, ਨੌਕਰੀ ਤੋਂ ਕੱਢੇ 3 ਅਫ਼ਸਰ | D5 Channel Punjabi

ਉਹ ਬਾਥਰੂਮ ਗਈ ਤੇ ਕੁਝ ਮਿੰਟਾਂ ਬਾਅਦ ਕੱਪੜੇ ਬਦਲ ਕੇ ਬਾਹਰ ਆਈ। ਬਾਹਰ ਆ ਕੇ ਉਸ ਨੇ ਗੋਲੀ ਚਲਾ ਦਿੱਤੀ, ਜਿਸ ਨੂੰ ਰੋਕਣ ਲਈ ਇਕ ਪੁਲਿਸ ਅਫਸਰ ਨੇ ਉਸ ਦੀ ਲੱਤ ‘ਤੇ ਗੋਲੀ ਮਾਰੀ। ਗਾਰਸੀਆ ਅਨੁਸਾਰ ਔਰਤ ਤੋਂ ਇਲਾਵਾ ਹੋਰ ਕੋਈ ਜ਼ਖ਼ਮੀ ਨਹੀਂ ਹੋਇਆ। ਔਰਤ ਨੂੰ ਗ੍ਰਿਫ਼ਤਾਰ ਕਰਕੇ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਔਰਤ ਦਾ ਨਾਂ ਨਹੀਂ ਦੱਸਿਆ ਹੈ। ਗਾਰਸੀਆ ਅਨੁਸਾਰ ਔਰਤ ਨੇ ਹਵਾ ‘ਚ ਗੋਲੀ ਕਿਉਂ ਚਲਾਈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚੱਲਣ ਉਪਰੰਤ ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button