PunjabTop News

ਆਪਣੇ ਰੰਗ ‘ਚ ਵਰ੍ਹਿਆ ਪੰਜਾਬ ‘ਚ ਮਾਨਸੂਨ

ਲੁਧਿਆਣਾ : ਪੰਜਾਬ ’ਚ ਵੀਰਵਾਰ ਨੂੰ ਮਾਨਸੂਨ ਆਪਣੇ ਰੰਗ ’ਚ ਵਰ੍ਹਿਆ, ਜਿਸ ਨਾਲ ਪੰਜਾਬ ਭਰ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਭਾਰੀ ਮੀਂਹ ਕਾਰਨ ਕਈ ਇਲਾਕਿਆਂ ’ਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਡੁੱਬ ਜਾਣ ਦੀਆਂ ਵੀ ਖ਼ਬਰਾਂ ਹਨ। ਮਾਨਸੂਨ ਸਰਕਾਰ ਦੇ ਲਈ ਚੁਣੌਤੀ ਬਣ ਗਿਆ ਹੈ ਕਿਉਂਕਿ ਸਰਕਾਰ ਨਾਲ ਸਬੰਧਿਤ ਵਿਭਾਗਾਂ ਵੱਲੋਂ ਸਮੇਂ ’ਤੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਾ ਕੀਤੇ ਜਾਣ ਨਾਲ ਸੂਬੇ ਭਰ ’ਚ ਅਜਿਹੇ ਬੁਰੇ ਹਾਲਾਤ ਬਣ ਗਏ।

ਲਓ! MSP ਕਮੇਟੀ ਦਾ ਅਸਲ ਸੱਚ ਆਇਆ ਬਾਹਰ! ਅੰਦੋਲਨ ਦਾ ਵਿਰੋਧ ਕਰਨ ਵਾਲੇ ਸ਼ਾਮਿਲ! ਕਿਸਾਨ ਆਗੂ ਕੱਢ ਲਿਆਇਆ ਸਾਰੇ ਸਬੂਤ!

ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਲੁਧਿਆਣਾ ’ਚ 148.2 ਮਿਲੀਮੀਟਰ, ਬਰਨਾਲਾ 129.5, ਅੰਮ੍ਰਿਤਸਰ ’ਚ 67.2, ਪਟਿਆਲਾ ’ਚ 33.9, ਫਰੀਦਕੋਟ ’ਚ 21.8, ਗੁਰਦਾਸਪੁਰ ’ਚ 39.7, ਮੋਗਾ ’ਚ 91, ਰੋਪੜ ’ਚ 14.5, ਐੱਸ. ਬੀ. ਐੱਸ. ਨਗਰ ’ਚ 18.4, ਫਿਰੋਜ਼ਪੁਰ ’ਚ 71.5, ਜਲੰਧਰ 89 ਅਤੇ ਫਤਿਹਗੜ੍ਹ ਸਾਹਿਬ ’ਚ 7 ਮਿਲੀਮੀਟਰ ਮੀਂਹ ਰਿਕਾਰਡ ਹੋਇਆ ਹੈ।ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 22 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਵਾਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button