InternationalTop News

40 ਸਾਲਾਂ ਦੇ ਰਿਕਾਰਡ ਪੱਧਰ ’ਤੇ ਪੁੱਜੀ ਬ੍ਰਿਟੇਨ ’ਚ ਮਹਿੰਗਾਈ 

ਲੰਡਨ : ਪਹਿਲਾਂ ਤੋਂ ਮਹਿੰਗਾਈ ਨਾਲ ਪ੍ਰੇਸ਼ਾਨ ਬ੍ਰਿਟੇਨ ’ਚ ਪ੍ਰਚੂਨ ਮਹਿੰਗਾਈ ਪਿਛਲੇ 40 ਸਾਲਾਂ ਦੇ ਰਿਕਾਰਡ ਪੱਧਰ 9.4 ਫੀਸਦੀ ’ਤੇ ਪਹੁੰਚ ਗਈ ਹੈ। ਨੈਸ਼ਨਲ ਸਟੈਟਿਕਸ ਆਫਿਸ ਨੇ ਖਪਤਕਾਰ ਮੁੱਲ ’ਤੇ ਆਧਾਰਿਤ ਮਹਿੰਗਾਈ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਜੂਨ ਮਹੀਨੇ ’ਚ ਇਹ ਵਧ ਕੇ 9.4 ਫੀਸਦੀ ਹੋ ਗਈ। ਇਕ ਮਹੀਨਾ ਪਹਿਲਾਂ ਇਹ 9.1 ਫੀਸਦੀ ’ਤੇ ਸੀ।

ਲਓ ਦੂਜੇ ਸ਼ੂਟਰਾਂ ਦਾ ਵੀ ਹੁਣ ਲੱਗੂ ਨੰਬਰ? CM ਦਾ ਵੱਡਾ ਫ਼ੈਸਲਾ D5 Channel Punjabi

ਮਹਿੰਗਾਈ ਦਾ ਇਹ ਅੰਕੜਾ ਸਾਲ 1982 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਉਸ ਸਮੇਂ ਮਹਿੰਗਾਈ 11 ਫੀਸਦੀ ’ਤੇ ਪਹੁੰਚ ਗਈ ਸੀ। ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਛਿੜ ਜਾਣ ਤੋਂ ਬਾਅਦ ਸਪਲਾਈ ਚੇਨ ’ਤੇ ਅਸਰ ਪੈਣ ਨਾਲ ਬ੍ਰਿਟੇਨ ਸਮੇਤ ਕਈ ਦੇਸ਼ਾਂ ’ਚ ਮਹਿੰਗਾਈ ਇਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਇਸ ਕਾਰਨ ਖਾਣ ਵਾਲੇ ਉਤਪਾਦਾਂ ਅਤੇ ਈਂਧਨ ਦੀਆਂ ਕੀਮਤਾਂ ਵੀ ਕਾਫੀ ਵਧ ਗਈਆਂ ਹਨ, ਜਿਸ ਨਾਲ ਆਮ ਜਨਜਵੀਨ ’ਤੇ ਬਹੁਤ ਡੂੰਘਾ ਅਸਰ ਪਿਆ ਹੈ।

ਸ਼ੂਟਰਾਂ ਦੇ ਐਂਕਾਉਂਟਰ ਤੋਂ ਬਾਅਦ CM ਮਾਨ ਦਾ ਵੱਡਾ ਫ਼ੈਸਲਾ! DGP ਨੂੰ ਦਿੱਤੇ ਹੁਕਮ? D5 Channel Punjabi

ਇਸ ਸਾਲ ਖੁਰਾਕ ਮਹਿੰਗਾਈ 9.8 ਫੀਸਦੀ ਤੱਕ ਵਧ ਚੁੱਕੀ ਹੈ ਜਦ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਬੀਤੇ ਸਾਲ ’ਚ 42.3 ਫੀਸਦੀ ਤੱਕ ਵਧ ਗਏ ਹਨ। ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਬ੍ਰਿਟਿਸ਼ ਕੇਂਦਰੀ ਬੈਂਕ ਦੇ ਗਵਰਨਰ ਐਂਡ੍ਰਿਊ ਬੇਲੀ ਪਹਿਲਾਂ ਹੀ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਪ੍ਰਗਟਾ ਚੁੱਕੇ ਹਨ। ਦਸੰਬਰ 2021 ਤੋਂ ਹੁਣ ਤੱਕ ਬੈਂਕ ਆਫ ਇੰਗਲੈਂਡ ਪੰਜ ਵਾਰ ਵਿਆਜ ਦਰਾਂ ਵਧਾ ਚੁੱਕਾ ਹੈ। ਬ੍ਰਿਟੇਨ ਵਾਂਗ ਅਮਰੀਕੀ ਅਰਥਵਿਵਸਥਾ ਵੀ ਮਹਿੰਗਾਈ ਦੀ ਮਾਰ ਤੋਂ ਪੀੜਤ ਹੈ। ਅਮਰੀਕਾ ’ਚ ਮਹਿੰਗਾਈ ਜੂਨ ’ਚ 9.1 ਫੀਸਦੀ ਨਾਲ 4 ਦਹਾਕਿਆਂ ਦੇ ਰਿਕਾਰਡ ਪੱਧਰ ’ਤੇ ਪਹੁੰਚ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button