ਜਸਪ੍ਰੀਤ ਬੁਮਰਾਹ ਫਿਰ ਬਣੇ ਨੰਬਰ 1 ਗੇਂਦਬਾਜ਼
ਦੁਬਈ : ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਿ ਓਵਲ ’ਚ ਇੰਗਲੈਂਡ ਖਿਲਾਫ ਪਹਿਲੇ ਵਨ ਡੇਅ ’ਚ 19 ਦੌੜਾਂ ’ਤੇ 6 ਵਿਕਟਾਂ ਲੈ ਕੇ ਆਈ. ਸੀ. ਸੀ. ਦੀ ਬੁੱਧਵਾਰ ਨੂੰ ਜਾਰੀ ਵਨ ਡੇਅ ਪੁਰਸ਼ ਰੈਕਿੰਗ ‘ਚ ਇਕ ਵਾਰ ਫਿਰ ਨੰਬਰ-1 ਗੇਂਦਬਾਜ਼ ਬਣ ਗਿਆ। ਬੁਮਰਾਹ ਨੇ ਫਰਵਰੀ 2020 ‘ਚ ਨੰਬਰ-1 ਰੈਂਕਿੰਗ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਕੋਲ ਗੁਆ ਦਿੱਤੀ ਸੀ, ਜਦੋਂਕਿ ਇਸ ਤੋਂ ਪਹਿਲਾਂ 2 ਸਾਲ ਤੋਂ ਵਧੇਰੇ ਸਮੇਂ ਟਾਪ ’ਤੇ ਸੀ। ਉਹ ਕੁਲ 730 ਦਿਨ ਨੰਬਰ-1 ਗੇਂਦਬਾਜ਼ ਰਿਹਾ, ਜੋ ਕਿਸੇ ਵੀ ਹੋਰ ਭਾਰਤੀ ਗੇਂਦਬਾਜ਼ ਤੋਂ ਵੱਧ ਹੈ। ਉਹ ਇਤਿਹਾਸ ‘ਚ ਸਭ ਤੋਂ ਵੱਧ ਸਮੇਂ ਤੱਕ ਟਾਪ ’ਤੇ ਰਹਿਣ ਵਾਲੇ ਗੇਂਦਬਾਜ਼ਾਂ ਦੀ ਸੂਚੀ ’ਚ 9ਵੇਂ ਸਥਾਨ ’ਤੇ ਹੈ।
Shiromani Committee ਦਾ ਵੱਡਾ ਐਕਸ਼ਨ! CM Mann ਨੇ ਕੀਤੀ ਗਲ਼ਤੀ, ਜਾਊ ਕੁਰਸੀ? | D5 Channel Punjabi
ਬੀਤੇ ਸਮੇਂ ’ਚ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਵੀ ਟਾਪ ’ਤੇ ਰਹਿ ਚੁੱਕਾ ਅਤੇ ਹੁਣ ਟੈਸਟ ਰੈਂਕਿੰਗ ’ਚ ਕਰੀਅਰ ਦੇ ਸਰਵਸ੍ਰੇਸ਼ਠ ਤੀਜੇ ਸਥਾਨ ’ਤੇ ਮੌਜੂਦ ਬੁਮਰਾਹ ਸਾਬਕਾ ਕਪਤਾਨ ਕਪਿਲ ਦੇਵ ਤੋਂ ਬਾਅਦ ਵਨ-ਡੇ ਰੈਂਕਿੰਗ ’ਚ ਟਾਪ ’ਤੇ ਪਹੁੰਚਣ ਵਾਲਾ ਸਿਰਫ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਹੈ। ਭਾਰਤੀ ਸਪਿਨਰਾਂ ’ਚ ਮਨਿੰਦਰ ਸਿੰਘ, ਅਨਿਲ ਕੁੰਬਲੇ ਅਤੇ ਰਵਿੰਦਰ ਜਡੇਜਾ ਟਾਪ ਦੀ ਰੈਂਕਿਗ ਹਾਸਲ ਕਰ ਚੁੱਕੇ ਹਨ। ਮੁਹੰਮਦ ਸ਼ੰਮੀ ਵੀ 3 ਸਥਾਨ ਦੇ ਫਾਇਦੇ ਨਾਲ ਟੀਮ ਦੇ ਸਾਥੀ ਭੁਵਨੇਸ਼ਵਰ ਕੁਮਾਰ ਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ ਸਾਂਝੇ 23ਵੇਂ ਸਥਾਨ ’ਤੇ ਹੈ। ਬੱਲੇਬਾਜ਼ੀ ਰੈਂਕਿੰਗ ’ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਕਾਇਮ ਹੈ ਪਰ ਉਸਦੇ ਅਤੇ ਤੀਜੇ ਸਥਾਨ ’ਤੇ ਮੌਜੂਦ ਵਿਰਾਟ ਕੋਹਲੀ ਵਿਚਾਲੇ ਹੁਣ ਸਿਰਫ ਇਕ ਰੇਟਿੰਗ ਦਾ ਫਰਕ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.