Breaking NewsD5 specialNewsPunjabTop News

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁੱਝ ਵਿਸ਼ਿਆਂ ਦੇ ਅੰਕ ਵੰਡ ‘ਚ ਕੀਤੀ ਸੋਧ, 20 ਅੰਕਾਂ ਦੀ ਲਿਖ਼ਤੀ ਪ੍ਰੀਖਿਆ ਵਾਲਾ ਫ਼ੈਸਲਾ ਲਿਆ ਵਾਪਸ

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ ਫ਼ਿਲਹਾਲ ਸਰੀਰਕ ਸਿੱਖਿਆ ਵਿਸ਼ੇ ਦੇ ਅੰਕਾਂ ਦੀ ਮਾਰਕਿੰਗ ’ਚ ਬਦਲਾਅ ਕੀਤਾ ਗਿਆ ਹੈ ਜਿਹੜਾ ਕਿ ਨੌਵੀਂ ਜਮਾਤ ਤੋਂ ਬਾਰ੍ਹਵੀਂ ਤੱਕ ਲਾਗੂ ਹੋਵੇਗਾ। ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ 9ਵੀਂ ਅਤੇ 10ਵੀਂ ਜਮਾਤ ‘ਚ ਪਹਿਲਾਂ 70 ਅੰਕਾਂ ਦੀ ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਸਿਰਫ 20 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ ਅੰਕ 10 ‘ਚੋਂ ਲੱਗਦੇ ਸਨ।

ਗਲਤ ਕੰਮ ਕਰਨ ਦੇ ਚੱਕਰ ‘ਚ ਗ੍ਰਿਫ਼ਤਾਰ ਵੱਡਾ ਕਾਂਗਰਸੀ ਲੀਡਰ! | D5 Channel Punjabi

ਹੁਣ ਸੋਧੇ ਹੋਏ ਫਾਰਮੂਲੇ ਮੁਤਾਬਕ ਪ੍ਰਯੋਗੀ ਪ੍ਰੀਖਿਆ 40 ਅੰਕ, ਲਿਖ਼ਤੀ ਪ੍ਰੀਖਿਆ ਦੇ 50 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ 10 ਅੰਕ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ 11ਵੀਂ ਅਤੇ 12ਵੀਂ ਜਮਾਤਾਂ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ਲਈ ਅੰਕ ਵੰਡ ਲਿਖ਼ਤੀ ਪ੍ਰੀਖਿਆ ਲਈ 20 ਅੰਕ, ਪ੍ਰਯੋਗੀ ਪ੍ਰੀਖਿਆ ਲਈ 70 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਨਿਰਧਾਰਿਤ ਸਨ।

Bhagwant Mann Marriage : CM ਮਾਨ ਨੇ ਕਰਤੀ ਵਿਆਹ ਦੀ ਪਾਰਟੀ | D5 Channel Punjabi

ਇਸ ਨੂੰ ਵੀ ਸੋਧ ਉਪਰੰਤ ਲਿਖ਼ਤੀ ਪ੍ਰੀਖਿਆ ਲਈ 50 ਅੰਕ, ਪ੍ਰਯੋਗੀ ਪ੍ਰੀਖਿਆ ਲਈ 40 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਕਰ ਦਿੱਤੇ ਗਏ ਹਨ। ਇਸ ਸਬੰਧੀ ਸੂਬੇ ਦੇ ਸਰਕਾਰੀ, ਐਫ਼ੀਲੀਏਟਿਡ, ਐਸੋਸੀਏਟਿਡ, ਏਡਿਡ ਅਤੇ ਆਦਰਸ਼ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਅਧਿਆਪਕਾਂ ਨੂੰ ਵੀ ਸੂਚਨਾ ਭੇਜੀ ਜਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button