Breaking NewsD5 specialNewsSportsTop News

‘ਆਪਣੀ ਫਿੱਟਨੈਸ ਨਾਲ ਟੀਮ ਦੇ ਲਈ ਮਿਸਾਲ ਬਣਨਾ ਚਾਹੁੰਦੀ ਹਾਂ’

ਨਵੀਂ ਦਿੱਲੀ : ਮਿਤਾਲੀ ਰਾਜ ਤੋਂ ਬਗ਼ੈਰ 50 ਓਵਰਾਂ ਦੀ ਕ੍ਰਿਕੇਟ ਵਿਚ ਨਵੇਂ ਯੁਗ ਦੀ ਸ਼ੁਰੂਆਤ ਕਰ ਰਹੀ ਭਾਰਤੀ ਟੀਮ ਦੀ ਨਵੀਂ ਚੁਣੀ ਕਪਤਾਨ ਹਰਮਨਪ੍ਰੀਤ ਕੌਰ ਸ਼ੁੱਕਰਵਾਰ ਤੋਂ ਮੇਜ਼ਬਾਨ ਸ੍ਰੀਲੰਕਾ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ ਵਿਚ ਆਪਣੀਆਂ ਖਿਡਾਰਨਾਂ ਤੋਂ ਸਾਰੇ ਵਿਭਾਗਾਂ ਵਿਚ ਸੁਧਰੇ ਹੋਏ ਪ੍ਰਦਰਸ਼ਨ ਦੀ ਉਮੀਦ ਕਰੇਗੀ।

ਸਰਕਾਰ ਦਾ ਨਵਾਂ ਫ਼ਰਮਾਨ, ਮੂਸੇਵਾਲਾ ਮਾਮਲੇ ‘ਚ ਵੱਡੀ ਕਾਰਵਾਈ | D5 Channel Punjabi

ਇਸ ਦੇ ਮੱਦੇਨਜ਼ਰ ਟੀਮ ਦੀ ਕਤਪਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਮੈਂ ਟੀਮ ਲਈ ਟੀਚੇ ਤੈਅ ਕੀਤੇ ਹਨ ਤੇ ਫਿਨਟੈੱਸ ਸਭ ਤੋਂ ਅਹਿਮ ਹੈ। ਯੋਗਤਾ ਲਈ ਸਾਡੇ ਕੋਲ ਕੋਚ ਹਨ ਪਰ ਮੈਂ ਫਿਟਨੈੱਸ ਲਈ ਖ਼ੁਦ ਆਪਣੇ ਖਿਡਾਰੀਆਂ ਦੇ ਸਾਹਮਣੇ ਮਿਸਾਲ ਪੇਸ਼ ਕਰਨਾ ਚਾਹੁੰਦੀ ਹਾਂ। ਫਿਟਨੈੱਸ ਤੇ ਫੀਲਡਿੰਗ ‘ਚ ਸੁਧਾਰ ਦੀ ਲੋੜ ਹੈ। ਜੇ ਅਜਿਹਾ ਹੋ ਗਿਆ ਤਾਂ ਤੁਸੀਂ ਸਰਬੋਤਮ ਟੀਮ ਬਣ ਸਕਦੇ ਹੋ।

CM ਮਾਨ ਨੇ ਕਰਤੇ ਵੱਡੇ ਐਲਾਨ, ਸਾਰੇ ਬਿੱਲ ਹੀ ਕਰਤੇ ਮੁਆਫ਼, ਮੂਸੇਵਾਲਾ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ ||

ਭਾਰਤੀ ਟੀਮ ਨੇ ਦੌਰੇ ਦੀ ਸਕਾਰਾਤਮਕ ਸ਼ੁਰੂਆਤ ਕੀਤੀ। ਉਨ੍ਹਾਂ ਨੇ ਟੀ-20 ਸੀਰੀਜ਼ ਵਿਚ 2-1 ਨਾਲ ਜਿੱਤ ਦਰਜ ਕੀਤੀ। ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਟੀ-20 ਸੀਰੀਜ਼ ਵਿਚ ‘ਪਰਫੈਕਟ’ ਤੋਂ ਕਾਫੀ ਦੂਰ ਰਿਹਾ ਪਰ ਹੁਣ ਜਦ ਫਾਰਮੈਟ ਬਦਲੇਗਾ ਤਾਂ ਟੀਮ ਦੀਆਂ ਰੈਗੂਲਰ ਖਿਡਾਰਨਾਂ ਹੇਠਲੀ ਰੈਂਕਿੰਗ ਦੀ ਸ੍ਰੀਲੰਕਾਈ ਟੀਮ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਨਾ ਚਾਹੁਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button