ਪੰਜਾਬੀ ਸਾਹਿਤ ਤੋਂ ਦੂਰ ਹੁੰਦੇ ਲੋਕਾਂ ਨੂੰ ਚੇਤਨਾ ਦੀ ਲੋੜ – ਮੋਤਾ ਸਿੰਘ ਸਰਾਏ ਯੂ.ਕੇ.
ਫਗਵਾੜਾ : (ਕੁਲਦੀਪ ਸਿੰਘ ਭੋੜੇ):ਪੰਜਾਬੀ ਸਾਹਿਤ ਬਹੁਤ ਹੀ ਉੱਚ ਪੱਧਰ ਤੇ ਸਿਰਜਿਆ ਜਾ ਰਿਹਾ ਹੈ ਪਰ ਪਾਠਕ ਫੇਰ ਵੀ ਇਸ ਤੋਂ ਦੂਰ ਹੋ ਰਹੇ ਹਨ, ਇਹ ਸ਼ਬਦ ਮੁੱਖ ਮਹਿਮਾਨ ਵਜੋਂ ਪਹੁੰਚੇ ਬਰਨਾਤਵੀ ਪੰਜਾਬੀ ਚਿੰਤਕ ਅਤੇ ਪੰਜਾਬੀ ਸਥ ਯੂ.ਕੇ. ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਸਕੇਪ ਸਾਹਿਤਕ ਸੰਸਥਾ ਵਲੋਂ ਉਸਤਾਦ ਗ਼ਜ਼ਲਗੋ ਭਜਨ ਸਿੰਘ ਵਿਰਕ ਨੂੰ ਸਮਰਪਿਤ ਸਮਾਗਮ ਵਿੱਚ ਕਹੇ। ਉਹਨਾਂ ਨੇ ਅੱਗੇ ਕਿਹਾ ਕਿ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਦਮ ਕਰਨੇ ਚਾਹੀਦੇ ਹਨ ਤਾਂ ਜੋ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾਵੇ।
Budget 2022 : ‘AAP’ ਦੇ Budget ‘ਚ ਨਹੀਂ ਕੋਈ ਗੱਲ! Khaira ਨੇ ਕਰਤੇ ਵੱਡੇ ਖ਼ੁਲਾਸੇ | D5 Channel Punjabi
ਉਹਨਾ ਨੇ ਪੰਜਾਬੀ ਸਥ ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋਂ ਪੰਜਾਬੀ ਦੀਆਂ 450 ਪੁਸਤਕਾਂ ਛਾਪੀਆਂ ਅਤੇ ਵੰਡੀਆਂ ਗਈਆਂ ਹਨ। ਉਹਨਾ ਦੱਸਿਆ ਕਿ ਵਿਦੇਸ਼ ਵਸਦੇ ਪੰਜਾਬੀਆਂ, ਇਥੋਂ ਤੱਕ ਕਿ ਅਰਬ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਪੰਜਾਬੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ। ਪੰਜਾਬੀਆਂ ਦੇ ਪੁਸਤਕਾਂ ਪੜ੍ਹਨ ਦੀ ਰੂਚੀ ਦਾ ਵਰਨਣ ਕਰਦਿਆਂ ਉਹਨਾ ਕਿਹਾ ਕਿ ਉਹਨਾ ਦੀ ਸੰਸਥਾ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਰਚਨਾ ਸਬੰਧੀ ਇੱਕ ਲੱਖ ਦੀ ਗਿਣਤੀ ਵਿੱਚ ਪੁਸਤਕ ਛਾਪੀ ਗਈ ਸੀ ਅਤੇ ਇਸਨੂੰ ਤਿੰਨ ਭਾਸ਼ਾਵਾਂ ਵਿੱਚ ਛਾਪਿਆ ਗਿਆ ਸੀ।
Budget 2022 : Budget Session ਤੋਂ ਬਾਅਦ CM Mann ਦਾ ਧਮਾਕਾ! ਲਿਆ ਹੋਰ ਵੱਡਾ ਫੈਸਲਾ | D5 Channel Punjabi
ਪਰ ਪੰਜਾਬੀ ਪਿਆਰਿਆਂ ਨੇ ਇਹ ਪੁਸਤਕ ਹੱਥੋ-ਹੱਥੀ ਲੈ ਲਈ , ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀਆਂ ਦੇ ਵਿੱਚ ਪੜ੍ਹਨ ਦੀ ਬੜੀ ਭੁੱਖ ਹੈ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ, ਮੋਤਾ ਸਿੰਘ ਸਰਾਏ, ਜ਼ਿਲਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਲਾਲੀ ਕਰਤਾਰਪੁਰੀ ਨੇ ਸਾਂਝੇ ਰੂਪ `ਚ ਕੀਤੀ। ਇਸ ਸਮਾਗਮ ਵਿੱਚ ਭਜਨ ਸਿੰਘ ਵਿਰਕ ਦਾ ਪਰਿਵਾਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਭਜਨ ਸਿੰਘ ਵਿਰਕ ਦੀ ਯਾਦ `ਚ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਇਸ ਉਪਰੰਤ ਕਵੀ ਦਰਬਾਰ ਵਿੱਚ ਭਜਨ ਸਿੰਘ ਵਿਰਕ ਨਾਲ ਸੰਬੰਧਤ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
Akali Dal News : Sangrur ਹਾਰ ਤੋਂ ਬਾਅਦ ਧਮਾਕਾ, Sukhbir Badal ਛੱਡ ਸਕਦੇ ਪ੍ਰਧਾਨਗੀ? | D5 Channel Punjabi
ਕਵੀ ਦਰਬਾਰ ਵਿੱਚ ਸੁਖਦੇਵ ਸਿੰਘ ਗੰਢਵਾਂ, ਰਵਿੰਦਰ ਸਿੰਘ ਰਾਏ, ਸੋਢੀ ਸੱਤੋਵਾਲੀਆ, ਲਾਲੀ ਕਰਤਾਰਪੁਰੀ, ਸ਼ਾਮ ਸਰਗੂੰਦੀ, ਸੀਤਲ ਰਾਮ ਬੰਗਾ, ਦੇਵ ਰਾਜ ਦਾਦਰ, ਜਸਵਿੰਦਰ ਕੌਰ ਫਗਵਾੜਾ, ਬਲਦੇਵ ਰਾਜ ਕੋਮਲ, ਬਚਨ ਗੂੜ੍ਹਾ, ਉਰਮਲਜੀਤ ਸਿੰਘ, ਪ੍ਰੋ: ਓਮ ਪ੍ਰਕਾਸ਼ ਸੰਦਲ, ਗੁਰਨਾਮ ਬਾਵਾ, ਨਵਕਿਰਨ, ਸੁਬੇਗ ਸਿੰਘ ਹੰਝਰਾ, ਸੋਹਣ ਸਹਿਜਲ, ਗੁਰਮੁੱਖ ਲੋਕਪ੍ਰੇਮੀ, ਲਸ਼ਕਰ ਸਿੰਘ, ਅਮਰੀਕ ਸਿੰਘ ਮਧਹੋਸ਼, ਦਵਿੰਦਰ ਸਿੰਘ ਥਮਣਵਾਲ, ਜਸਵਿੰਦਰ ਸਿੰਘ ਹਮਦਰਦ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਭਜਨ ਸਿੰਘ ਵਿਰਕ ਦੀ ਸਖ਼ਸ਼ੀਅਤ ਨੂੰ ਯਾਦ ਕਰਦਿਆਂ ਪ੍ਰਿ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ. ਵਿਰਦੀ, ਰਵਿੰਦਰ ਚੋਟ, ਪਰਵਿੰਦਰ ਜੀਤ ਸਿੰਘ ਨੇ ਕਿਹਾ ਕੇ ਭਜਨ ਸਿੰਘ ਵਿਰਕ ਚੰਗੇ ਲੇਖਕ ਹੋਣ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ `ਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ।
SYL Sidhu New Song : SYL Song ਨੂੰ ਲੈ ਮਾਨ ਸਰਕਾਰ ਦਾ ਵੱਡਾ ਫੈਸਲਾ | D5 Channel Punjabi
ਅਮਰਿੰਦਰ ਕੌਰ ਨੇ ਆਏ ਹੋਏ ਸਾਹਿੱਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਜ਼ਿਲਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ ਨੇ ਪੰਜਾਬੀ ਸਾਹਿੱਤ ‘ਤੇ ਵਿਚਾਰ-ਵਟਾਂਦਰਾ ਕੀਤਾ। ਸਟੇਜ ਸੰਚਾਲਣ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖੂਬੀ ਨਿਭਾਈ। ਹੋਰਾਂ ਤੋਂ ਇਲਾਵਾ ਸਮਾਗਮ `ਚ ਅਸ਼ੋਕ ਸ਼ਰਮਾ, ਮਨਦੀਪ ਸਿੰਘ, ਰਮਿੰਦਰ ਪਾਲ, ਅਮਨਦੀਪ,ਪ੍ਰਭਕਿਰਤ ਸਿੰਘ, ਚਰਚਨਜੀਤ ਸਿੰਘ ਚਾਨਾ, ਬਲਵੀਰ ਸਿੰਘ, ਗੁਰਮੁੱਖ ਲੁਹਾਰ ਆਦਿ ਸ਼ਾਮਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.