Breaking NewsD5 specialIndiaNewsTop News

PM ਮੋਦੀ ਨੇ ਅੰਮ੍ਰਿਤ ਮਹੋਤਸਵ ਦੇ ਡਿਜ਼ਾਇਨ ਵਾਲੇ ਸਿੱਕਿਆਂ ਦੀ ਨਵੀਂ ਲੜੀ ਕੀਤੀ ਪੇਸ਼ 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਸਿੱਕਿਆਂ ਦੀ ਨਵੀਂ ਲੜੀ ਪੇਸ਼ ਕੀਤੀ ਜੋ ਜਿਹੜੇ ਕਿ ਅੱਖਾਂ ਤੋਂ ਸੱਖਣੇ ਲੋਕਾਂ ਲਈ ਵੀ ਅਨੁਕੂਲ ਹਨ। ਇਹ ਸਿੱਕੇ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਮੁੱਲਾਂ ਵਿੱਚ ਹਨ ਅਤੇ ਅਜ਼ਾਦੀ (ਏਕੇਏਐਮ) ਦੇ ਅੰਮ੍ਰਿਤ ਮਹੋਤਸਵ ਦੇ ਡਿਜ਼ਾਈਨ ਵਾਲੇ ਹਨ। ਇਹ ਵਿਸ਼ੇਸ਼ ਤੌਰ ‘ਤੇ ਜਾਰੀ ਕੀਤੇ ਗਏ ਸਿੱਕੇ ਨਹੀਂ ਹਨ, ਪਰ ਆਮ ਪ੍ਰਚਲਨ ਵਿੱਚ ਜਾਰੀ ਰਹਿਣਗੇ।

ਫੜਿਆ ਗਿਆ ਰੇਕੀ ਕਰਨ ਵਾਲਾ, Moose Wala Case ‘ਚ ਵੱਡੀ ਗ੍ਰਿਫਤਾਰੀ | D5 Channel Punjabi

ਵਿੱਤ ਮੰਤਰਾਲੇ ਦੇ ‘ਆਈਕਨਿਕ ਵੀਕ ਸੈਲੀਬ੍ਰੇਸ਼ਨ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਸਿੱਕਿਆਂ ਦੀ ਇਹ ਨਵੀਂ ਲੜੀ ਲੋਕਾਂ ਨੂੰ ‘ਅੰਮ੍ਰਿਤ ਕਾਲ’ ਦੇ ਟੀਚੇ ਦੀ ਯਾਦ ਦਿਵਾਏਗੀ ਅਤੇ ਲੋਕਾਂ ਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨ ਲਈ ਪ੍ਰੇਰਿਤ ਕਰੇਗੀ।” ਇਸ ਮੌਕੇ ‘ਤੇ ਮੋਦੀ ਨੇ ‘ਜਨ ਸਮਰਥ ਪੋਰਟਲ’ ਵੀ ਲਾਂਚ ਕੀਤਾ, ਜੋ ਕਿ 12 ਸਰਕਾਰੀ ਯੋਜਨਾਵਾਂ ਦਾ ਕ੍ਰੈਡਿਟ ਲਿੰਕਡ ਪੋਰਟਲ ਹੈ।

Sidhu moose wala ਦੇ ਕਤਲ ਦੀ ਅਸਲੀਅਤ! ਕਿਵੇਂ ਘਰ ਅੰਦਰ ਵੜ੍ਹੇ ਕਾਤਲ? | D5 Channel Punjabi

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਹਰੇਕ ਯੋਜਨਾ ਨੂੰ ਪੋਰਟਲ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ “ਇਹ ਪੋਰਟਲ ਸਹੂਲਤ ਨੂੰ ਵਧਾਏਗਾ ਅਤੇ ਨਾਗਰਿਕਾਂ ਨੂੰ ਸਰਕਾਰੀ ਪ੍ਰੋਗਰਾਮ ਦਾ ਲਾਭ ਲੈਣ ਲਈ ਹਰ ਵਾਰ ਇੱਕੋ ਸਵਾਲ ਨਹੀਂ ਪੁੱਛਣਾ ਪਵੇਗਾ”।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button