Breaking NewsD5 specialIndiaNewsTop News

ਰਾਕੇਸ਼ ਟਿਕੈਤ ਨੂੰ BKU ‘ਚੋਂ ਕੱਢਿਆ ਬਾਹਰ, ਨਰੇਸ਼ ਟਿਕੈਤ ਤੋਂ ਵੀ ਖੋਹਿਆ ਪ੍ਰਧਾਨਗੀ ਅਹੁਦਾ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ BKU ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ ਵੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਰਾਜੇਸ਼ ਚੌਹਾਨ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਰਾਕੇਸ਼ ਟਿਕੈਤ ਨੂੰ BKU ‘ਚੋਂ ਕੱਢਿਆ ਬਾਹਰ, ਡੇਰਾ ਸਾਧ ਦੀ ਬੇਅਦਬੀ ਮਾਮਲੇ ’ਚ ਪੇਸ਼ੀ

ਟਿਕੈਤ ਪਰਿਵਾਰ ਖ਼ਿਲਾਫ਼ ਕਿਸਾਨਾਂ ਵਿੱਚ ਵੱਧ ਰਹੀ ਨਾਰਾਜ਼ਗੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਵਿੱਚ ਦਰਾਰ ਪੈਣ ਦੇ ਸੰਕੇਤ ਮਿਲ ਰਹੇ ਹਨ। ਦਰਅਸਲ ਬੀਕੇਯੂ ਦੇ ਕਈ ਮੈਂਬਰ ਜਥੇਬੰਦੀ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀਆਂ ਸਿਆਸੀ ਗਤੀਵਿਧੀਆਂ ਤੋਂ ਨਾਰਾਜ਼ ਹਨ।ਕਈ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਰਾਕੇਸ਼ ਟਿਕੈਤ ਨੇ ਆਪਣੇ ਸਿਆਸੀ ਬਿਆਨਾਂ ਨਾਲ ਆਪਣੀ ਗੈਰ-ਸਿਆਸੀ ਜਥੇਬੰਦੀ ਨੂੰ ਸਿਆਸੀ ਰੂਪ ਦੇ ਦਿੱਤਾ ਹੈ।

ਡੇਰਾ ਮੁਖੀ ਦੀ ਫਰੀਦਕੋਟ ਅਦਾਲਤ ’ਚ ਪੇਸ਼ੀ! ਬੇਅਦਬੀ ਮਾਮਲਿਆ ’ਚ ਆਊ ਫੈਸਲਾ?

ਦਰਅਸਲ ਬੀਕੇਯੂ ਦੇ ਸੰਸਥਾਪਕ ਮਰਹੂਮ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਬੀਕੇਯੂ ਆਗੂਆਂ ਦੀ ਇੱਕ ਵੱਡੀ ਮੀਟਿੰਗ 15 ਮਈ ਦਿਨ ਐਤਵਾਰ ਨੂੰ ਲਖਨਊ ਦੇ ਗੰਨਾ ਕਿਸਾਨ ਸੰਸਥਾ ਵਿੱਚ ਹੋਈ। ਬੀਕੇਯੂ ਆਗੂਆਂ ਦੀ ਨਾਰਾਜ਼ਗੀ ਦੀ ਖ਼ਬਰ ਮਿਲਦਿਆਂ ਹੀ ਰਾਕੇਸ਼ ਟਿਕੈਤ ਵੀ ਉਨ੍ਹਾਂ ਨੂੰ ਮਨਾਉਣ ਲਈ ਸ਼ੁੱਕਰਵਾਰ ਰਾਤ ਲਖਨਊ ਪੁੱਜੇ। ਹਾਲਾਂਕਿ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ। ਨਾਰਾਜ਼ ਕਿਸਾਨ ਆਗੂਆਂ ਦੀ ਅਗਵਾਈ ਕਰ ਰਹੇ ਬੀਕੇਯੂ ਦੇ ਮੀਤ ਪ੍ਰਧਾਨ ਹਰੀਨਾਮ ਸਿੰਘ ਵਰਮਾ ਦੇ ਘਰ ਰਾਕੇਸ਼ ਟਿਕੈਤ ਜਥੇਬੰਦੀ ਦੇ ਅਸੰਤੁਸ਼ਟ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਹਾਲਾਂਕਿ ਇਸ ‘ਚ ਸਫਲਤਾ ਨਾ ਮਿਲਣ ‘ਤੇ ਉਹ ਮੁਜ਼ੱਫਰਨਗਰ ਵਾਪਸ ਆ ਗਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button