ਪੌਦਿਆਂ ਅਤੇ ਜਾਨਵਰਾਂ ਦੀਆਂ 10 ਲੱਖ ਤੋਂ ਵੱਧ ਪ੍ਰਜਾਤੀਆਂ ਸਾਡੇ ਵਿਚੋਂ ਅਲੋਪ ਹੋਣ ਦੀ ਕਗਾਰ ਤੇ
ਜੈਵਿਕ ਵਿਭਿੰਨਤਾ ਦੇ ਬਚਾਅ ਲਈ ਸਮਝਦਾਰੀ ਨਾਲ ਖਰੀਦ ਕਰੋ

ਕਪੂਰਥਲਾ: ਪੁਸ਼ਪਾ ਗੁਰਾਲ ਸਾਇੰਸ ਸਿਟੀ ਵਲੋਂ ਸੰਯੁਕਤ ਰਾਬਟਰ ਦੀਆਂ ਸੇਧ-ਲੀਹਾਂ ‘ਤੇ ਕੌਮਾਂਤਰੀ ਜੈਵਿਕ – ਵਿਭਿੰਨਤਾਂ ਦਿਵਸ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮਾਂ ਦੇ ਹਿੱਸੇ 01 ਮਈ 2022 ਤੋਂ 22 ਮਈ 2022 ਤੱਕ 22 ਦਿਨ 22 ਕੰਮਾਂ ਦੀ ਸ਼ੁਰੂ ਕੀਤੀ ਮੁਹਿੰਮ ਦੇ ਅਧੀਨ ਗਤੀਵਿਧੀਆ ਅਤੇ ਵੈਬਨਾਰਾਂ ਦੀ ਲੜੀ ਚਲਾਈ ਜਾ ਰਹੀ ਹੈ। ਇਹ ਮੁਹਿੰਮ ਜੈਵਿਕ ਵਿਭਿੰਨਤਾ ਨੂੰ ਬਚਾਉਣ ਅਤੇ ਧਰਤੀ ਨੂੰ ਸਿਹਤਮੰਦ ਰੱਖਣ ਦੇ ਆਸ਼ੇ ਨਾਲ ਚਲਾਈ ਜਾ ਰਹੀ ਹੈ।
Mohali Update : DGP ਦੇ ਹੁਕਮ ਤੋਂ ਬਾਅਦ ਵੱਡੀ ਕਰਵਾਈ! ਹੱਥ ਲੱਗੀ ਸਫਲਤਾ? | D5 Channel Punjabi
ਇਸ ਅਧੀਨ ਸਾਰੇ ਪ੍ਰੋਗਰਾਮ ਤੇ ਸਰਗਰਮੀਆਂ ਰਾਸ਼ਟਰੀ ਜੈਵ—ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਅਤੇ ਵੈਸਟ ਸੀਡ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਇਸ ਮੁਹਿੰਮ ਦੇ ਉਦੇਸ਼ ਜੈਵਿਕ ਵਿਭਿੰਨਤਾ ਪ੍ਰਤੀ ਲੋਕਾਂ ਦੀ ਰਾਏ ਬਣਾਉਣਾ ਹੈ।
ਬਾਦਲਾਂ ਨੂੰ ਸਿੱਧੇ ਹੋਏ ਹਵਾਰਾ ਦੇ ਬੰਦੇ! ਘਰੋਂ ਬਾਹਰ ਆਉਣਾ ਹੋਇਆ ਔਖਾ! ਸਿਆਸਤ ’ਚੋਂ ਹੋਇਆ ਪੱਤਾ ਸਾਫ਼?
।ਭਾਰਤ ਇਕ ਵਿਸ਼ਾਲ ਵਿਭਿੰਨਤਾ ਵਾਲਾ ਦੇਸ਼ ਹੈ ਜੈਵਿਕ ਵਿਭਿੰਨਤਾ ਪੱਖੋਂ ਅਮੀਰ ਵਿਰਾਸਤ ਲਈ ਜਾਣਿਆ ਜਾਂਦਾ ਹੈੇ। ਵੱਖ-ਵੱਖ ਜਲਵਾਯੂ ਅਤੇ ਭੂਗੋਲਿਕ ਸਥਿਤੀਆਂ ਅਤੇ ਸਾਲਾਂ ਦੀ ਭੂ-ਵਿਗਿਆਨਕ ਸਥਿਰਤਾ ਦੇ ਨਤੀਜੇ ਵਜੋਂ ਇੱਥੇ ਵਾਤਾਵਰਣ ਪ੍ਰਣਾਲੀਆਂ ਅਤੇ ਸਥਾਨਾਂ ਦੀਆਂ ਵਿਸ਼ਾਲ ਵਿਭਿੰਨਤਾ ਹੈ। ਸਾਡਾ ਦੇਸ਼ ਖੇਤੀਬਾੜੀ ਫ਼ਸਲਾਂ ਦੀ ਉਤਪਤੀ ਲਈ ਇਕ ਵੈਵੇਲੀਅਨ ਕੇਂਦਰ ਵੀ ਹੈੇ।
ਇਸ ਮੁਹਿੰਮ ਦੇ ਦੌਰਾਨ ਪਹਿਲਾ ਵੈਬਨਾਰ “ ਸਵਦੇਸ਼ੀ ਪਸ਼ੂਆਂ ਦੀ ਜੀਵ ਵਿਭਿੰਨਤਾ : ਮੌਜੂਦਾ ਹਲਾਤ ਅਤੇ ਭਵਿੱਖ” *ਤੇ ਕਰਵਾਇਆ ਗਿਆ।
Mohali Update: Mohali ਧਮਾਕੇ ’ਤੇ Sukhpal Khaira ਦਾ ਵੱਡਾ ਬਿਆਨ!ਕੱਢ ਲਿਆਇਆ ਸਾਰੇ ਸਬੂਤ! |D5 Channel Punjabi
ਇਸ ਮੌਕੇ ਆਈ.ਸੀ.ਏ ਆਰ, ਰਾਸ਼ਟਰੀ ਬਿਊਰੋ ਆਫ਼ ਐਨੀਮਲ ਜੈਨੇਟਿਕ ਸਰੋਤ ਕਰਨਾਲ ਦੇ ਸੀਨੀ. ਵਿਗਿਆਨੀ ਡਾ. ਰਾਜਾ ਕੇ.ਐਨ ਮੁੱਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭੂਗੋਲਿਕ ਖੇਤਰ ਦੇ ਹਿਸਾਬ ਨਾਲ ਦੁਨੀਆਂ ਦਾ 7 ਵਾਂ ਵੱਡਾ ਦੇਸ਼ ਹੈ, ਜਿੱਥੇ ਵੱਖ—ਵੱਖ ਤਰ੍ਹਾਂ ਦੇ ਭੌਤਿਕ ਖੇਤਰ, ਜਲਵਾਯੂ ਪ੍ਰਣਾਲੀਆਂ ਅਤੇ ਵਾਤਾਵਰਣ ਸਥਾਨ ਪਾਏ ਜਾਂਦੇ ਹਨ।
Tajinder Pal Singh Bagga Latest : ਬੱਗਾ ਦੀ ਹੋਈ ਬੱਲੇ-ਬੱਲੇ, ਜਿਤੱਕੇ ਲੈ ਗਿਆ ਗੇਮ? | D5 Channel Punjabi
ਉਨ੍ਹਾ ਦੱਸਿਆ ਕਿ ਇੱਥੇ ਜੰਗਲੀ ਜੀਵਾਂ ਜੰਤੂਆਂ ਦੀ ਵਿਭਿੰਨਤਾਂ ਤੋਂ ਇਲਾਵਾਂ ਪਾਲਤੂ ਜਾਨਵਾਰਾਂ ਦੀ ਵੀ ਬੇਸ਼ੁਮਾਰ ਵਿਭਿੰਨਤਾ ਪਾਈ ਜਾਂਦੀ ਹੈ।ਉਨ੍ਹਾ ਦੱਸਿਆਂ ਕਿ ਭਾਰਤ ਵਿਚ 27 ਪ੍ਰਜਾਤੀਆਂ ਗਾਊਆਂ ਦੀਆਂ,8 ਮੱਝਾਂ, 40 ਕਿਸਮ ਦੀਆਂ ਭੇਡਾਂ 20 ਤਰ੍ਹਾਂ ਬੱਕਰੀਆਂ ਅਤੇ 18 ਪ੍ਰਜਾਤੀਆਂ ਦੀਆਂ ਮੁਰਗੀਆਂ ਪਾਈਆਂ ਜਾਂਦੀਆ ਹਨ। ਮੁਹਿੰਮ ਦੇ ਦੂਸਰੇ ਵੈਬਨਾਰ ਵਿਚ ਕੰਨਿਆਂ ਮਹਾਂ ਵਿਦਿਆਲਿਆ ਜਲੰਧਰ ਦੇ ਫ਼ੈਸ਼ਨ ਡਿਜ਼ਾਇਨ ਵਿਭਾਗ ਦੀ ਮੁਖੀ ਡਾ. ਹਰਪ੍ਰੀਤ ਕੌਰ ਨੇ “ ਸਮਝਦਾਰ ਖਰੀਦਾਰੀ” ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ।
Mohali Blast News : Mohali ਮਾਮਲੇ ’ਚ ਵੱਡੀ ਅੱਪਡੇਟ, ਪੁਲਿਸ ਦੀ ਵੱਡੀ ਕਾਰਵਾਈ | D5 Channel Punjabi
ਉਨ੍ਹਾਂ ਲੈਕਚਰ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੜਾ ਉਦਯੋਗ ਵਿਚ ਵਰਤੇ ਜਾਂਦੇ ਹਾਨੀਕਾਰਕ ਰਸਾਇਣਾਂ ਅਤੇ ਰੰਗ ਦੀ ਬਹੁਤ ਰੋਕਣ ਦੀ ਲੋੜ ਹੈ । ਇਹ ਰਸਾਇਣ ਅਤੇ ਰੰਗ ਪਾਣੀ, ਹਵਾ ਤੇ ਮਿੱਟੀ ਵਿਚ ਮਿਲਕੇ ਜੀਵ ਜੰਤੂਆਂ, ਬਨਸਪਤੀ ਅਤੇ ਜੈਵਿਕ ਵਿਭਿੰਨਤਾਂ ਦਾ ਇਹਨਾਂ ਨੁਕਸਾਨ ਕਰਦੇ ਹਨ ਕਿ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ । ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਸ਼ਾਹਤੁਸ਼ ਸ਼ਾਲਾਂ ਅਤੇ ਹਥੀ ਦੇ ਦੰਦਾਂ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ‘ਤੇ ਉਦੋਂ ਪਬੰਦੀ ਲਗਾਈ ਗਈ ਜਦੋਂ ਲੋਕ ਇਹਨਾਂ ਜਾਨਵਰਾਂ ‘ਤੇ ਹੁੰਦੇ ਅੱਤਿਆਚਾਰਾਂ ਪ੍ਰਤੀ ਜਾਗਰੂਕ ਹੋਏ ।
High Alert Punjab : Punjab ‘ਚ High Alert ਜਾਰੀ, ਚੱਪੇ-ਚੱਪੇ ’ਤੇ ਲੱਗੀ ਪੁਲਿਸ | D5 Channel Punjabi
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕੇ ਆਓ ਕੁਦਰਤੀ ਰੰਗਾਈ ਵੱਲ ਵਧੀਏ ਕੁਦਰਤੀ ਰੇਸ਼ੇਦਾਰ ਜੈਵਿਕ ਵਿਭਿੰਨਤਾ ਨੂੰ ਖੁਸ਼ਹਾਲ ਰੱਖਦੇ ਹਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਧਰਤੀ ਜੀਵਨ ਲਈ ਮੁੱਢਲੀ ਲਈ ਲੋੜ ਹੈ ਇਸ ਲਈ ਇਸ ਦੀ ਮਹੱਹਤਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ।
CM Bhagwant Mann ਦਾ ਵੱਡਾ ਐਲਾਨ, Mohali ਮਾਮਲੇ ‘ਚ ਅਪਡੇਟ | D5 Channel Punjabi
ਭਾਵੇ ਹੁਣ ਲੋਕ ਜੈਵਿਕ ਵਿਭਿੰਨਤਾਂ ਲਈ ਜਾਗਰੂਕ ਹੋ ਰਹੇ ਹਨ ਪਰ ਬੀਤੀਆਂ ਕੁਝ ਸਦੀਆ ਤੋਂ ਮਨੁੱਖਤਾਂ ਦੇ ਇਸ ਉਪਰ ਨਾਕਰਾਤਮਕ ਪ੍ਰਭਾਵ ਦੇਖੇ ਗਏ ਹਨ। ਹਲਾਂ ਕਿ ਅਸੀਂ ਜੈਵਿਕ ਵਿਭਿੰਨਤਾਂ ਲਈ ਖਤਰੇ ਦਾ ਕਾਰਨ ਬਣੇ ਹਾਂ ਪਰ ਸਾਡੇ ਲਈ ਜੋ ਇਸ ਦੀ ਕੀਮਤ ਹੈ ਅਤੇ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਲਈ ਇਹ ਬਹੁਤ ਮਹੱਤਵਪੂਰਨ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.