Breaking NewsD5 specialEntertainmentNewsTop News

‘ਪੱਕਾ ਮਿਲੂਗੀ ਵਾਅਦਾ’….ਫੈਨਜ਼ ‘ਚ ਘਿਰੀ ਸ਼ਹਿਨਾਜ ਗਿੱਲ ਨੇ ਕੀਤਾ ਵਾਅਦਾ 

ਪਟਿਆਲਾ : ਸ਼ਹਿਨਾਜ਼ ਗਿੱਲ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਸ਼ਹਿਨਾਜ਼ ਨੇ ‘ਬਿੱਗ ਬੌਸ 13’ ਤੋਂ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫੀ ਫੈਨ ਫੋਲੋਇੰਗ ਹੈ। ਉਸ ਦਾ ਕੋਈ ਵੀ ਵੀਡੀਓ ਆਉਦਿਆਂ ਹੀ ਵਾਇਰਲ ਹੋ ਜਾਂਦਾ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਬ੍ਰਹਮਾਕੁਮਾਰੀ ਨਾਲ ਜੁੜ ਗਈ ਹੈ। ਹਾਲ ਹੀ ‘ਚ ਉਹ ਬ੍ਰਹਮ ਕੁਮਾਰੀ ਸੰਸਥਾ ਦੇ ਇੱਕ ਇਵੈਂਟ ‘ਚ ਨਜ਼ਰ ਆਈ ਹੈ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

News Faridkot : AAP ਲੀਡਰ ਦਾ ਨਸ਼ੇ ‘ਤੇ ਵੱਡਾ ਐਲਾਨ | D5 Channel Punjabi

ਹਾਲ ਹੀ ‘ਚ ਉਹ ਬ੍ਰਹਮਾਕੁਮਾਰੀ ਦੇ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਆਈ ਸੀ। ਸ਼ਹਿਨਾਜ਼ ਸਿੰਪਲ ਲੁੱਕ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਚਿੱਟੇ ਰੰਗ ਦੇ ਸਲਵਾਰ ਸੂਟ ਉੱਤੇ ਰੰਗੀਨ ਦੁਪੱਟਾ ਪਾਇਆ ਹੋਇਆ ਸੀ। ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

Navjot Sidhu Meeting : Sidhu ਹੋਊ ਪਾਰਟੀ ’ਚੋ ਬਾਹਰ? ਹਾਈਕਮਾਨ ਨੇ ਸੱਦੀ ਮੀਟਿੰਗ,ਕੇਂਦਰ ਦੀ AAP ’ਤੇ ਡਿੱਗੂ ਗਾਜ਼!

ਵੀਡੀਓ ‘ਚ ਸ਼ਹਿਨਾਜ਼ ਨੂੰ ਚਾਰੋਂ ਪਾਸੇ ਭੀੜ ਨੇ ਘੇਰ ਲਿਆ ਹੈ। ਕੋਈ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਹੈ ਅਤੇ ਕੋਈ ਉਸ ਨੂੰ ਮਿਲਣਾ ਚਾਹੁੰਦਾ ਹੈ। ਸ਼ਹਿਨਾਜ਼ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ। ਅਜਿਹੇ ‘ਚ ਜਦੋਂ ਉਹ ਭੀੜ ‘ਚੋਂ ਲੰਘਦੀ ਹੈ ਤਾਂ ਕਹਿੰਦੀ ਹੈ, ‘ਪੱਕਾ ਮਿਲੂਗੀ ਵਾਅਦਾ.. ਪੱਕਾ.. ਪੱਕਾ’। ਸ਼ਹਿਨਾਜ਼ ਦਾ ਇਹ ਵੀਡੀਓ ਇੰਸਟੈਂਟ ਬਾਲੀਵੁੱਡ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ।

 

View this post on Instagram

 

A post shared by Instant Bollywood (@instantbollywood)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button