Breaking NewsD5 specialEntertainmentNewsTop News

ਲਤਾ ਮੰਗੇਸ਼ਕਰ ਦੇ ਭਰਾ ਹਿਰਦੈਨਾਥ ਮੰਗੇਸ਼ਕਰ ਹਸਪਤਾਲ ‘ਚ ਭਰਤੀ

ਮੁੰਬਈ : ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਦੇ ਛੋਟੇ ਭਰਾ ਹਿਰਦੈਨਾਥ ਮੰਗੇਸ਼ਕਰ ਦੀ ਸਿਹਤ ਠੀਕ ਨਹੀਂ ਹੈ। ਸੰਗੀਤਕਾਰ ਹਿਰਦੈਨਾਥ ਹਸਪਤਾਲ ’ਚ ਦਾਖ਼ਲ ਹਨ। ਹਿਰਦੈਨਾਥ ਦੇ ਪੁੱਤਰ ਆਦਿਨਾਥ ਨੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਆਦਿਨਾਥ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ’ਚ ਪਹਿਲਾਂ ਨਾਲੋਂ ਸੁਧਾਰ ਹੈ ਅਤੇ 10 ਦਿਨਾਂ ਦੇ ਅੰਦਰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

Bandi Singh Rehai Morcha : Chandigarh ‘ਚ ਸਿੱਖਾਂ ਦਾ ਹੋਇਆ ਵੱਡਾ ਇਕੱਠ, ਭਖ ਗਿਆ ਮਾਹੌਲ | D5 Channel Punjabi

ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਦਿਨਾਥ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਇਸ ਮੌਕੇ ’ਤੇ ਸਵਾਗਤ ਭਾਸ਼ਣ ਦਿੰਦੇ ਸਨ ਅਤੇ ਟਰੱਸਟ ਦੇ ਬਾਰੇ ਜਾਣਕਾਰੀ ਦਿੰਦੇ ਸਨ। ਇਸ ਸਾਲ ਉਹ ਭਾਸ਼ਣ ਦੇਣ ’ਚ ਅਸਮੱਰਥ ਹੈ ਕਿਉਂਕਿ ਉਹ ਇਸ ਸਮੇਂ ਹਸਪਤਾਲ ’ਚ ਦਾਖ਼ਲ ਹੈ। ਪਰਮਾਤਮਾ ਦੀ ਕਿਰਪਾ ਨਾਲ ਉਹ ਅਗਲੇ 8 – 10 ਦਿਨਾਂ ’ਚ ਘਰ ਵਾਪਸ ਆ ਜਾਣਗੇ। ਉਨ੍ਹਾਂ ਦੀ ਹਾਲਤ ਹੁਣ ਕਾਫ਼ੀ ਹੱਦ ਤੱਕ ਠੀਕ ਹੈ ਅਤੇ ਸਿਹਤ ’ਚ ਸੁਧਾਰ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button