Breaking NewsD5 specialNewsPress ReleasePunjabTop News

CM ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਦੀ ਮੌਤ ‘ਤੇ ਕੀਤਾ ਦੁੱਖ ਸਾਂਝਾ

ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਵੀ ਪ੍ਰਗਟ ਕੀਤੀ ਸੰਵੇਦਨਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਮਿਨਲ ਜੋਸ਼ੀ ਦੀ ਨਿੱਕੀ ਉਮਰੇ ਮੌਤ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਟੀ ਮਿਨਲ ਦਾ ਵਿੱਛੜ ਜਾਣਾ ਜੋਸ਼ੀ ਪਰਿਵਾਰ ਲਈ ਅਸਹਿ ਹੈ। ਮਾਨ ਨੇ ਕਿਹਾ ਕਿ ਪ੍ਰਮਾਤਮਾ ਦੇ ਹੁਕਮ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ। ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਭਾਣੇ ਵਿੱਚ ਰੱਖਣ ਅਤੇ ਪਰਿਵਾਰ ਨੂੰ ਧੀ ਦਾ ਵਿਛੋੜਾ ਸਹਾਰਨ ਦਾ ਬੱਲ ਬਖ਼ਸ਼ਣ।

ਵੱਡੀ ਖ਼ਬਰ: ਪੰਜਾਬ ਨੂੰ ਮਿਲੇਗਾ ਚੰਡੀਗੜ੍ਹ ? ਵਿਧਾਨ ਸਭਾ ’ਚੋਂ ਭਗਵੰਤ ਮਾਨ ਦਾ ਵੱਡਾ ਐਲਾਨ!D5 Channel Punjabi

ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੁਮਿਤ ਜੋਸ਼ੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬੇਟੀ ਮਿਨਾਲ ਦੀ ਮੌਤ ਮਾਪਿਆਂ ਲਈ ਬਹੁਤ ਹੀ ਦੁਖਦਾਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button