Breaking NewsD5 specialInternationalNewsTop News

PM ਇਮਰਾਨ ਖਾਨ ਦਾ ਵੱਡਾ ਐਲਾਨ – ‘ਪੰਜ ਸਾਲ ਪੂਰੇ ਕਰਾਂਗਾ, ਨਹੀਂ ਦੇਵਾਂਗਾ ਅਸਤੀਫ਼ਾ’

ਇਸਲਾਮਾਬਾਦ : ਪਾਕਿਸਤਾਨ ‘ਚ ਵੱਡੇ ਸਿਆਸੀ ਸੰਕਟ ਦੇ ਵਿੱਚ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਅਸਤੀਫ਼ੇ ਦੀਆਂ ਚਰਚਾਵਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਐਤਵਾਰ ਨੂੰ ਇਸਲਾਮਾਬਾਦ ‘ਚ ਹੋਈ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਹ ਪੰਜ ਸਾਲ ਪੂਰੇ ਕਰਨਗੇ ਅਤੇ ਅਸਤੀਫ਼ਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ 5 ਸਾਲ ਪੂਰੇ ਕਰਾਂਗੇ ਤਾਂ ਸਾਰਾ ਦੇਸ਼ ਦੇਖੇਗਾ ਕਿ ਕਦੀ ਇਤਿਹਾਸ ’ਚ ਦੂਜੀ ਕਿਸੇ ਸਰਕਾਰ ਨੇ ਓਨੀ ਗਰੀਬੀ ਘੱਟ ਨਹੀਂ ਕੀਤੀ ਜਿੰਨੀ ਅਸੀਂ ਕੀਤੀ। ਮੈਂ 25 ਸਾਲ ਪਹਿਲਾਂ ਸਿਆਸਤ ‘ਚ ਇਕ ਹੀ ਚੀਜ਼ ਲਈ ਆਇਆ ਸੀ ਅਤੇ ਉਹ ਇਹ ਸੀ ਕਿ ਪਾਕਿਸਤਾਨ ਜਿਸ ਮੰਤਵ ਲਈ ਬਣਾਇਆ ਗਿਆ ਸੀ, ਉਸ ਨੂੰ ਅੱਗੇ ਵਧਾ ਸਕਾਂ। ਜੋ ਕੰਮ ਅਸੀਂ ਪਿਛਲੇ 3 ਸਾਲ ’ਚ ਕੀਤੇ ਹਨ, ਉਹੋ ਜਿਹੇ ਕੰਮ ਸਾਡੇ ਤੋਂ ਪਹਿਲਾਂ ਹੋਰ ਕਿਸੇ ਨੇ ਨਹੀਂ ਕੀਤੇ।

ਕੇਂਦਰ ਦਾ ਪੰਜਾਬ ’ਤੇ ਵੱਡਾ ਡਾਕਾ? ਚੰਡੀਗੜ੍ਹ ’ਤੇ ਹੋਊ ਕਬਜ਼ਾ! ||D5 Channel Punjabi

ਇਮਰਾਨ ਵਿਰੁੱਧ ਸੋਮਵਾਰ ਯਾਨੀ ਅੱਜ ਬੇਭਰੋਸਗੀ ਦਾ ਮਤਾ ਪੇਸ਼ ਹੋਵੇਗਾ। ਵਿਰੋਧੀ ਪਾਰਟੀਆਂ ਵੱਲੋਂ ਕੌਮੀ ਅਸੈਂਬਲੀ ਸਕੱਤਰੇਤ ’ਚ 8 ਮਾਰਚ ਨੂੰ ਇਕ ਬੇਭਰੋਸਗੀ ਮਤੇ ਦਾ ਨੋਟਿਸ ਦਿੱਤੇ ਜਾਣ ਪਿੱਛੋਂ ਪਾਕਿਸਤਾਨ ’ਚ ਸਿਆਸੀ ਸਰਗਰਮੀਆਂ ਸਿਖਰਾਂ ’ਤੇ ਪੁੱਜ ਗਈਆਂ ਹਨ। ਨੋਟਿਸ ’ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਧਾਨ ਮਤੰਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇਸ਼ ’ਚ ਆਰਥਿਕ ਸੰਕਟ ਅਤੇ ਬੇਤਹਾਸ਼ਾ ਵੱਧ ਰਹੀ ਮਹਿੰਗਾਈ ਲਈ ਜ਼ਿੰਮੇਵਾਰ ਹੈ। ਇਮਰਾਨ ਖਾਨ ਇਕ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਉਨ੍ਹਾਂ ਨਾਲੋਂ ਕਿਨਾਰਾ ਕਰ ਰਹੀਆਂ ਹਨ ਜਦੋਂ ਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਲਗਭਗ 2 ਦਰਜਨ ਸੰਸਦ ਮੈਂਬਰਾਂ ਨੇ ਵੀ ਉਨ੍ਹਾਂ ਵਿਰੁੱਧ ਬਗਾਵਤ ਕੀਤੀ ਹੋਈ ਹੈ। ਇਮਰਾਨ ਖਾਨ ਦੀ ਪਾਰਟੀ ਦੇ 342 ਮੈਂਬਰੀ ਕੌਮੀ ਅਸੈਂਬਲੀ ’ਚ 155 ਮੈਂਬਰ ਹਨ। ਸਰਕਾਰ ’ਚ ਟਿਕੇ ਰਹਿਣ ਲਈ ਘੱਟੋ ਘੱਟ 172 ਸੰਸਦ ਮੈਂਬਰਾਂ ਦੀ ਹਮਾਇਤ ਚਾਹੀਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button