OpinionD5 special

ਜ਼ਿੰਦਗੀ ਦਾ ਸੱਚ, ਜੋਸ਼ ਦੇ ਨਾਲ, ਹੋਸ਼ ਦਾ ਹੋਣਾ ਵੀ ਜ਼ਰੂਰੀ ਹੁੰਦਾ ਏ !

ਸੁਬੇਗ ਸਿੰਘ, ਸੰਗਰੂਰ

ਮਨੁੱਖ ਦੇ ਜੀਵਨ ਦੀਆਂ, ਤਿੰਨ ਪ੍ਰਮੁੱਖ ਸਟੇਜਾਂ ਹਨ। ਇਹ ਸਟੇਜਾਂ,ਬਚਪਨ,ਜੁਆਨੀ ਅਤੇ ਬੁਢਾਪਾ ਹੁੰਦਾ ਹੈ।ਹਰ ਸਟੇਜ ਦਾ,ਮਨੁੱਖ ਦੀ ਜਿੰਦਗੀ ‘ਚ ਆਪੋ ਆਪਣਾ ਰੋਲ ਹੁੰਦਾ ਹੈ ਅਤੇ ਆਪੋ ਆਪਣਾ ਰੋਲ ਨਿਭਾ ਕੇ, ਇਹ ਸਟੇਜਾਂ ਖਤਮ ਹੋ ਜਾਂਦੀਆਂ ਹਨ। ਇੰਨ੍ਹਾਂ ਸਟੇਜਾਂ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ,ਕਿ ਜਦੋਂ ਇੱਕ ਸਟੇਜ ਖਤਮ ਹੋ ਜਾਂਦੀ ਹੈ,ਤਾਂ ਉਹ ਮਨੁੱਖ ਨੂੰ ਦੁਬਾਰਾ ਹਾਸਲ ਨਹੀਂ ਹੁੰਦੀ।ਭਾਵੇਂ ਉਹਦੇ ਲਈ,ਕੋਈ ਮਨੁੱਖ ਜਿੰਨਾ ਮਰਜੀ ਯਤਨ ਕਰ ਲਵੇ ਜਾਂ ਫਿਰ ਜਿੰਨੀ ਮਰਜੀ ਕੀਮਤ ਅਦਾ ਕਰਨ ਨੂੰ ਵੀ ਤਿਆਰ ਹੋ ਜਾਵੇ। ਵੈਸੇ ਤਾਂ ਬਚਪਨ ਦੀ ਅਵੱਸਥਾ,ਬੇਫਿਕਰੀ ਅਤੇ ਬਾਦਸ਼ਾਹਾਂ ਵਾਲੀ ਹੁੰਦੀ ਹੈ।ਇਸ ਉਮਰ ਚ ਨਾ ਕੋਈ ਫਿਕਰ ਫਾਕਾ ਅਤੇ ਨਾ ਹੀ ਕੋਈ ਜਿੰਮੇਵਾਰੀ ਹੀ ਹੁੰਦੀ ਹੈ।ਬੱਸ,ਖਾਣਾ,ਹੰਢਾਉਣਾ, ਹੱਸਣਾ,ਖੇਡਣਾ ਅਤੇ ਅਨੰਦ ਮਾਣਨਾ ਹੀ,ਇਸ ਉਮਰ ਦਾ ਕੰਮ ਹੁੰਦਾ ਹੈ।ਸਿਆਣਿਆਂ ਦੇ ਕਥਨ ਦੇ ਅਨੁਸਾਰ,
ਨੂੰਹ ਲਿਆਉਣੀ ਨਹੀਂ ਅਤੇ ਧੀ ਘੱਤਣੀ ਨਹੀਂ !
ਵਾਲੀ ਗੱਲ ਹੁੰਦੀ ਹੈ।ਭਾਵ ਕਿ,ਇਹ ਉਮਰ ਬੇਫਿਕਰੀ ਵਾਲੀ ਹੁੰਦੀ ਹੈ।
ਬਚਪਨ ਤੋਂ ਬਾਅਦ, ਜੁਆਨੀ ਦਾ ਦੌਰ ਸ਼ੁਰੂ ਹੁੰਦਾ ਹੈ।ਇਹ ਦੌਰ,ਮਸਤੀ ਦਾ ਹੁੰਦਾ ਹੈ।ਇਸੇ ਲਈ ਤਾਂ,ਸਿਆਣੇ ਕਹਿੰਦੇ ਹਨ,ਕਿ,
ਜਵਾਨੀ,ਦੀਵਾਨੀ ਹੁੰਦੀ ਏ!

ਭਾਵ ਕਿ ਜੁਆਨੀ,ਬੇਪ੍ਰਵਾਹ ਹੁੰਦੀ ਹੈ।ਜਵਾਨੀ ਦੇ ਵਕਤ,ਬੰਦਾ ਕਿਸੇ ਲੰਡੇ ਲਾਟ ਦੀ ਵੀ ਪ੍ਰਵਾਹ ਨਹੀਂ ਕਰਦਾ ਅਤੇ ਨਾ ਹੀ ਕਿਸੇ ਨਫੇ ਨੁਕਸਾਨ ਦੀ ਹੀ ਪ੍ਰਵਾਹ ਕਰਦਾ ਹੈ।ਇਸ ਉਮਰ ਚ ਤਾਂ ਬੰਦਾ,ਆਪਣੀ ਮਨ ਮਰਜੀ ਕਰਦਾ ਹੈ ਅਤੇ ਥੋੜ੍ਹੀ ਜਿਹੀ ਟੋਕਾ ਟੋਕੀ ਚ ਵੀ,ਮੱਲੋਮੱਲੀ ਗਲ ਪੈਣ ਨੂੰ,ਹਰ ਵਕਤ ਹੀ ਤਿਆਰ ਰਹਿੰਦਾ ਹੈ। ਇਸ ਜੁਆਨੀ ਦੀ ਉਮਰ ਚ,ਬੰਦਾ ਹੋਸ਼ ਨਾਲੋਂ ਜੋਸ਼ ਤੋਂ ਜਿਆਦਾ ਕੰਮ ਲੈਂਦਾ ਹੈ।ਇਹੋ ਕਾਰਨ ਹੈ,ਕਿ ਮਨੁੱਖ ਆਪਣੀ ਜਿੰਦਗੀ ਚ ਜਿਆਦਾਤਰ ਗਲਤ ਅਤੇ ਘਾਟੇ ਦੇ ਕੰਮ ਹੀ ਕਰਦਾ ਹੈ।ਜਿਸਦਾ ਖਮਿਆਜ਼ਾ,ਉਸਨੂੰ ਬਾਅਦ ਚ ਹੀ ਭੁਗਤਣਾ ਪੈਂਦਾ ਹੈ।ਪਰ ਉਦੋਂ ਤਾਂ,ਸਮਾਂ ਬੀਤ ਚੁੱਕਿਆ ਹੁੰਦਾ ਹੈ।ਪਰ ਪਛਤਾਵਾ ਪੱਲੇ ਜਰੂਰ ਪੈ ਜਾਂਦਾ ਹੈ।ਪਰ ਇੱਕ ਗੱਲ ਜਰੂਰ ਹੈ,ਕਿ ਭਾਵੇਂ ਉਸ ਪਛਤਾਵੇ ਨਾਲ,ਮਨੁੱਖ ਦਾ ਕੀਮਤੀ ਸਮਾਂ ਮੁੜਕੇ ਵਾਪਸ ਨਹੀਂ ਆਉਂਦਾ।ਪਰ ਸਿੱਖਣ ਵਾਲੇ ਲੋਕ, ਆਪਣੀਆਂ ਗਲਤੀਆਂ ਤੋਂ ਸਬਕ ਜਰੂਰ ਸਿੱਖ ਲੈਂਦੇ ਹਨ।ਜਿੰਨ੍ਹਾਂ ਦਾ,ਬੰਦੇ ਨੂੰ ਬਾਅਦ ਚ ਫਾਇਦਾ ਜਰੂਰ ਹੁੰਦਾ ਹੈ।

ਮਨੁੱਖ ਦੀ ਤੀਸਰੀ ਅਵੱਸਥਾ,ਬੁਢਾਪਾ ਹੁੰਦੀ ਹੈ।ਜਿਸ ਵਿੱਚ ਬੰਦੇ ਦੇ ਸਿਰ,ਬਹੁਤ ਸਾਰੀਆਂ ਪਰਿਵਾਰਕ, ਸਮਾਜਿਕ ਤੇ ਹੋਰ ਬਹੁਤ ਸਾਰੀਆਂ ਜਿੰਮੇਵਾਰੀਆਂ ਵੀ ਗਲ ਪੈ ਜਾਂਦੀਆਂ ਹਨ।ਜਿੰਨ੍ਹਾਂ ਨੂੰ ਨਿਭਾਉਂਦਿਆਂ,ਮਨੁੱਖ ਨੂੰ ਆਪਣਾ ਤੇ ਆਪਣੀਆਂ ਖੁਸ਼ੀਆਂ ਦਾ ਖਿਆਲ ਤੱਕ ਵੀ ਭੁੱਲ ਜਾਂਦਾ ਹੈ।ਇਸ ਤੋਂ ਇਲਾਵਾ,ਬੰਦਾ ਸਰੀਰਕ ਅਤੇ ਮਾਨਸਿਕ ਤੌਰਤੇ ਵੀ ਕਮਜੋਰ ਹੋ ਜਾਂਦਾ ਹੈ।ਇਸ ਅਵੱਸਥਾ ਵਿੱਚ,ਜਿਆਦਾਤਰ ਪਰਿਵਾਰਾਂ ਚ,ਬੰਦੇ ਦੀ ਕਦਰ ਅਤੇ ਪੁੱਛ ਗਿੱਛ ਵੀ ਘੱਟ ਜਾਂਦੀ ਹੈ।ਇਸ ਉਮਰ ਚ,ਮਨੁੱਖ, ਆਪਣੀ ਜਿੰਦਗੀ ਦੇ ਆਖਰੀ ਪੜ੍ਹਾਅ ਚ ਪਹੁੰਚ ਜਾਂਦਾ ਹੈ।ਬੰਦਾ ਜਿਆਦਾ ਸਮਾਂ,ਪੂਜਾ ਪਾਠ ਚ ਬਿਤਾਉਣ ਲੱਗ ਪੈਂਦਾ ਹੈ।ਇਸ ਉਮਰੇ,ਬੰਦਾ ਨਾ ਚਾਹੁੰਦਾ ਹੋਇਆ ਵੀ,ਮਜਬੂਰੀ ਚ ਬਹੁਤ ਸਾਰੇ ਸਮਝੌਤੇ ਕਰਨ ਨੂੰ ਤਿਆਰ ਹੋ ਜਾਂਦਾ ਹੈ।ਵੈਸੇ ਵੀ,ਮਨੁੱਖ ਇਸ ਉਮਰ ਚ,ਸਬਰ ਸੰਤੋਖ ਨਾਲ ਰਹਿਣਾ ਸਿੱਖ ਲੈਂਦਾ ਹੈ ਅਤੇ ਵਕਤ ਵਿਚਾਰੇ,ਸੋਈ ਬੰਦਾ!
ਦੇ ਵਾਂਗ,ਇੱਕ 2 ਕਦਮ ਫੂਕ 2 ਕੇ ਧਰਦਾ ਹੈ,ਤਾਂ ਕਿ ਘਰ ਪਰਿਵਾਰ ਚ ਕੋਈ ਕਲੇਸ਼ ਨਾ ਪੈ ਜਾਵੇ ਅਤੇ ਵਾਧੂ ਦੀ ਵਿਪਤਾ ਹੀ ਗਲ ਨਾ ਪੈ ਜਾਵੇ।

ਭਾਵੇਂ ਮਨੁੱਖ ਦੀਆਂ, ਤਿੰਨੋਂ ਸਟੇਜਾਂ ਦਾ ਮਨੁੱਖ ਦੀ ਜਿੰਦਗੀ ਚ ਆਪੋ ਆਪਣੀ ਕਿਸਮ ਦਾ ਅਤੇ ਮਹੱਤਵਪੂਰਨ ਰੋਲ ਹੁੰਦਾ ਹੈ।ਇੰਨ੍ਹਾਂ ਚੋਂ ਬਚਪਨ,ਬੇਫਿਕਰੀ ਵਾਲਾ ਅਤੇ ਬੁਢਾਪਾ ,ਦੂਸਰਿਆਂ ਤੇ ਨਿਰਭਰਤਾ ਵਾਲੀ ਅਵੱਸਥਾ ਹੁੰਦੀ ਹੈ।ਭਾਵੇਂ ਬਚਪਨ ਚ ਬੇਪ੍ਰਵਾਹੀ ਹੁੰਦੀ ਹੈ,ਪਰ ਬਚਪਨ ਦੀ ਉਮਰ ਕੋਈ ਖਾਸ ਮਾਅਰਕਾ ਜਾਂ ਕੋਈ ਉੱਥਲ ਪੁਥਲ ਮਚਾਉਣ ਵਾਲੀ ਨਹੀਂ ਹੁੰਦੀ।ਇਸ ਲਈ,ਇਹ ਸਮਾਜ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਵੀ ਨਹੀਂ ਰੱਖਦੀ। ਸਭ ਤੋਂ ਮਹੱਤਵਪੂਰਨ ਅਤੇ ਉੱਥਲ ਪੁੱਥਲ ਮਚਾਉਣ ਵਾਲੀ ਉਮਰ ਤਾਂ, ਜੁਆਨੀ ਦੀ ਉਮਰ ਹੁੰਦੀ ਹੈ।ਕਿਉਂਕਿ ਇਹ ਉਮਰ,ਨਾ ਹੀ ਕਿਸੇ ਨਫੇ ਨੁਕਸਾਨ ਦੀ ਹੀ ਪ੍ਰਵਾਹ ਕਰਦੀ ਹੈ ਅਤੇ ਨਾ ਹੀ ਕਿਸੇ ਛੋਟੇ ਵੱਡੇ ਜਾਂ ਫਿਰ ਕਿਸੇ ਰਿਸ਼ਤੇ ਨਾਤੇ ਦਾ ਹੀ ਲਿਹਾਜ਼ ਕਰਦੀ ਹੈ।ਇਸ ਉਮਰ ਚ ਹੋਸ਼ ਨਾਲੋਂ ਜੋਸ਼ ਜਿਆਦਾ ਕੰਮ ਕਰਦਾ ਹੈ।ਜਿਹੜਾ ਉਸ ਮਨੁੱਖ ਲਈ ਤਾਂ,ਘਾਟੇ ਦਾ ਸੌਦਾ ਹੁੰਦਾ ਹੀ ਹੈ,ਸਗੋਂ ਕਈ ਵਾਰ ਤਾਂ,ਪੂਰੇ ਪਰਿਵਾਰ ਅਤੇ ਸਮਾਜ ਲਈ ਵੀ ਘਾਟੇ ਦਾ ਸਬੱਬ ਬਣ ਜਾਂਦਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਕਿ ਭਾਵੇਂ ਜੁਆਨੀ ਦੇ ਜੋਸ਼ ਚ,ਬੰਦਾ ਬੇਪ੍ਰਵਾਹ ਹੁੰਦਾ ਹੈ।ਪਰ ਫੇਰ ਵੀ ਜੁਆਨੀ ਦੇ ਸਮੇਂ ਨੂੰ ਵਧੀਆ ਅਤੇ ਪਰਿਵਾਰ ਦੀ ਬਿਹਤਰੀ ਲਈ,ਜੋਸ਼ ਦੇ ਨਾਲ ਹੋਸ਼ ਦਾ ਹੋਣਾ ਜਰੂਰੀ ਹੁੰਦਾ ਹੈ,ਤਾਂ ਕਿ,ਜੋਸ਼ ਚ ਆ ਕੇ ਕੋਈ ਵਾਧੂ ਦੀ ਵਿਪਤਾ ਗਲ ਨਾ ਪੈ ਜਾਵੇ ਅਤੇ ਸਾਰਾ ਜੀਵਨ ਹੀ ਨਰਕ ਨਾ ਬਣ ਜਾਵੇ।ਇਹਦੇ ਨਾਲ ਹੀ,ਪਰਿਵਾਰ ਅਤੇ ਸਮਾਜ ਦੇ ਪੱਲ੍ਹੇ ਨਮੋਸ਼ੀ ਵੀ ਨਾ ਪੈ ਜਾਵੇ।ਕਿਉਂਕਿ ਜਿੰਦਗੀ ਵਾਰ 2 ਥੋੜ੍ਹਾ ਮਿਲਦੀ ਹੈ।ਇਸ ਲਈ,ਹਰ ਕੰਮ ਸੋਚ ਸਮਝ ਕੇ ਕਰ ਲੈਣ ਚ ਹੀ,ਸਭ ਦੀ ਭਲਾਈ ਹੁੰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button