ਰਾਫੇਲ ਨਡਾਲ ਨੂੰ 2022 ‘ਚ ਮਿਲੀ ਪਹਿਲੀ ਹਾਰ, ਇਸ ਅਮਰੀਕੀ ਨੇ ਰੋਕਿਆ ਜੇਤੂ ਰੱਥ
ਅਮਰੀਕਾ : ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੂੰ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੇਲਰ ਫ੍ਰਿਟਜ਼ ਨੇ ਗਿੱਟੇ ਦੀ ਸੱਟ ਦੇ ਬਾਵਜੂਦ ਰਾਫੇਲ ਨਡਾਲ ਦੀ 20 ਮੈਚਾਂ ਦੀ ਜੇਤੂ ਮੁਹਿੰਮ ਨੂੰ ਰੋਕਦੇ ਹੋਏ ਐਤਵਾਰ ਨੂੰ ਇੱਥੇ ਇੰਡੀਅਨ ਵੇਲਜ਼ ਬੀ .ਐੱਨ.ਪੀ.ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਫ੍ਰਿਟਜ਼ ਤੇ ਸੱਟ ਕਾਰਨ ਮੈਚ ਤੋਂ ਹਟਣ ਦਾ ਦਬਾਅ ਸੀ। ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਜੋਖ਼ਮ ਨਾ ਲੈਣ ਦੀ ਸਲਾਹ ਦਿੱਤੀ ਸੀ ਪਰ ਅਮਰੀਕੀ ਖਿਡਾਰੀ ਨੇ ਹਾਰ ਨਹੀਂ ਮੰਨੀ ਅਤੇ ਸਪੇਨ ਦੇ ਮਹਾਨ ਖਿਡਾਰੀ ਨਡਾਲ ਨੂੰ 6 – 3 , 7 – 5 ( 6 ) ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ।
‘ਆਪ’ ਨੇ ਰਾਜ ਸਭਾ ਲਈ ਭੇਜ ਨਾਮ, ਵਿਰੋਧੀਆਂ ਨੇ ਖੜ੍ਹੇ ਕੀਤੇ ਸਵਾਲ, ਘੇਰਿਆ ਭਗਵੰਤ ਮਾਨ ਤੇ ਕੇਜਰੀਵਾਲ
ਨਡਾਲ ਦੀ ਇਸ ਸਾਲ ਇਹ ਪਹਿਲੀ ਹਾਰ ਹੈ, ਜਿਸ ਨੇ ਰਿਕਾਰਡ 21 ਗ੍ਰੈਂਡ ਸਲੈਮ ਜਿੱਤੇ ਹਨ । ਉਹ ਇਸ ਦੌਰਾਨ ਆਸਟ੍ਰੇਲੀਅਨ ਓਪਨ ਦੀ ਖ਼ਿਤਾਬ ਜਿੱਤ ਕੇ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਨੂੰ ਪਛਾੜਦੀਆਂ ਸਭ ਤੋਂ ਵੱਧ ਗ੍ਰੈਂਡ ਸਲੈਮ ਸਿੰਗਲ ਖ਼ਿਤਾਬ ਜਿੱਤਣ ਵਾਲੇ ਪੁਰਸ਼ ਖਿਡਾਰੀ ਬਣੇ ਸਨ। ਫ੍ਰਿਟਜ਼ ਸੈਮੀਫਾਈਨਲ ਚ ਸੱਤਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਦੇ ਖ਼ਿਲਾਫ਼ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ। ਨਡਾਲ ਵੀ ਬਿਮਾਰ ਸਨ ਅਤੇ ਫਾਈਨਲ ਦੌਰਾਨ 2 ਵਾਰ ਮੈਡੀਕਲ ਟਾਈਮਆਊਟ ਲਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.