Breaking NewsD5 specialIndiaNewsPunjabTop News

ਰਾਘਵ ਚੱਢਾ, ਹਰਭਜਨ ਸਿੰਘ ਤੇ ਸੰਦੀਪ ਪਾਠਕ ਨੂੰ ਰਾਜ ਸਭਾ ਭੇਜ ਸਕਦੀ ਹੈ ‘ਆਪ’

ਨਵੀਂ ਦਿੱਲੀ/ਪਟਿਆਲਾ  : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੇ ਪਾਰਟੀ ਦੀ ਪਾਰਲੀਮੈਂਟ ‘ਚ ਸ਼ਮੂਲੀਅਤ ਵਧਾ ਦਿੱਤੀ ਹੈ। ਅਜਿਹੇ ‘ਚ ਜਲਦ ਹੀ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਦੀ ਚੋਣ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਨੇ ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਵਿੱਚੋਂ 5 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਚੋਣ 31 ਮਾਰਚ ਨੂੰ ਹੈ ਅਤੇ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 21 ਮਾਰਚ ਹੈ।

AAP Cabinet Meeting : Bhagwant Mann ਨੇ ਸੱਦੀ Cabinet Meeting! ਮਿਲਣਗੇ ਵੱਡੇ ਤੋਹਫ਼ੇ | D5 Channel Punjabi

ਅਜਿਹੇ ‘ਚ ਆਪ ਨੇ ਪੰਜਾਬ ਤੋਂ ਤਿੰਨ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਕ੍ਰਿਕੇਟਰ ਹਰਭਜਨ ਸਿੰਘ ਬਾਰੇ ਕੱਲ੍ਹ ਨਾਮ ਤੈਅ ਹੋਣ ਦੀ ਜਾਣਕਾਰੀ ਮਿਲੀ ਸੀ। ਇਸਦੇ ਨਾਲ ਹੀ ਮੀਡੀਆ ਰਿਪੋਰਟ ਮੁਤਾਬਕ ਪਾਰਟੀ ਵੱਲੋਂ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਅਤੇ ਦਿੱਲੀ ਆਈਆਈਟੀ ਦੇ ਪ੍ਰੋਫੈਸਰ ਸੰਦੀਪ ਪਾਠਕ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਰਟੀ ਤਿੰਨ ਨਾਵਾਂ ਤੇ ਸਹਿਮਤ ਹੋ ਗਈ ਹੈ ਤੇ ਇਹ ਤਿੰਨੇ ਨਾਂ ‘ਆਪ’ ਦੀ ਪ੍ਰਮੁੱਖ ਸੂਚੀ ਵਿੱਚ ਸਭ ਤੋਂ ਉੱਪਰ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button