Breaking NewsD5 specialNewsPunjabTop News

‘ਗੂਗਲ ਬਾਬਾ’ ਬਣੇ ‘ਨਵੇਂ ਵਿਧਾਇਕਾਂ’ ਦੇ ਤਾਰਣਹਾਰ

ਪਟਿਆਲਾ : ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਵਿਚ ਪਹਿਲੀ ਬਾਰ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਵਾਲੇ ਨਵੇਂ ਵਿਧਾਇਕਾਂ ਦੇ ਲਈ ਗੂਗਲ ਬਾਬਾ ਤਾਰਣਹਾਰ ਬਣੇ ਹਨ। ਤੁਸੀਂ ਵੀ ਸੋਚ ਰਹੇ ਹੋਵੋਗੇ ਕੀ ਗੂਗਲ ਬਾਬਾ ਨਵੇਂ ਵਿਧਾਇਕਾਂ ਦੇ ਤਾਰਣਹਾਰ ਕਿਵੇਂ ਬਣ ਸਕਦੇ ਹਨ। ਜੀ ਹਾਂ ਇਹ ਬਿਲਕੁਲ ਸੱਚ ਹੈ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਵਿਚ 90 ਵਿਧਾਇਕ ਪਹਿਲੀ ਬਾਰ ਸਹੁੰ ਚੁੱਕਣਗੇ। ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਵਿਧਾਇਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਵਿਚ ਸਥਿਤ ਵਿਧਾਨ ਸਭਾ ਦਾ ਰਸਤਾ ਵੀ ਪਤਾ ਨਹੀਂ। ਇਸ ਕਾਰਨ ਇਨ੍ਹਾਂ ਵਿਧਾਇਕਾਂ ਨੂੰ ਗੂਗਲ ਬਾਬਾ ਦੀ ਮਦਦ ਲੈਣੀ ਪਈ ਤਾਂ ਹੀ ਵਿਧਾਨ ਸਭਾ ਦੇ ਵਿਚ ਸਮੇਂ ਸਿਰ ਪਹੁੰਚ ਸਕੇ।

ਕੈਨੇਡਾ ਵਾਸੀਆਂ ਲਈ ਮੁਸੀਬਤ, ਸਰਕਾਰ ਦੇ ਹੱਥ ਖੜ੍ਹੇ ! ਕੈਨੇਡਾ ਜਾਣ ਦੇ ਚਾਹਵਾਨ ਜਰੂਰ ਦੇਖਣ

ਦੱਸ ਦਈਏ ਕਿ 2022 ਦੇ ਵਿਧਾਨ ਸਭਾ ਚੋਣ ਨਤੀਜਿਆਂ ‘ਚ ਆਮ ਆਦਮੀ ਪਾਰਟੀ ਦੀ ਹੂੰਝਾਫੇਰ ਜਿੱਤ ਵਿਚ ਪਹਿਲੀ ਬਾਰ ਵਿਧਾਇਕ ਬਣੇ ਉਮੀਦਵਾਰਾਂ ਦੀ ਸੰਖਿਆ ਬਹੁਤ ਵੱਡੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪਹਿਲੀ ਬਾਰ 117 ਵਿਧਾਇਕਾਂ ਵਿਚੋਂ 90 ਵਿਧਾਇਕ ਨਵੇਂ ਹਨ ਅਤੇ 80 ਵਿਧਾਇਕ ਆਮ ਆਦਮੀ ਪਾਰਟੀ ਦੇ ਪਹਿਲੀ ਬਾਰ ਵਿਧਾਨ ਸਭਾ ਪਹੁੰਚੇ ਹਨ।

Khabran da sira :CM ਭਗਵੰਤ ਮਾਨ ਦਾ ਐਕਸ਼ਨ, ਸੱਦੇ ਵਿਧਾਇਕ, ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਛੁੱਟੀ, ਅਕਾਲੀ ਦਲ ‘ਚ ਬਗਾਵਤ

ਉਥੇ ਹੀ ਘਨੌਰ ਹਲਕੇ ਤੋਂ ਪਹਿਲੀ ਬਾਰ ਵਿਧਾਇਕ ਬਣੇ ਗੁਰਲਾਲ ਘਨੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਵਿਧਾਨ ਸਭਾ ਦਾ ਰਸਤਾ ਪਤਾ ਨਹੀਂ ਸੀ। ਚੰਡੀਗੜ੍ਹ ਤੋਂ ਪਹਿਲਾਂ ਜ਼ੀਰਕਪੁਰ ਤੋਂ ਹੀ ਉਨ੍ਹਾਂ ਨੇ ਗੂਗਲ ਬਾਬਾ ਦੀ ਮਦਦ ਲਈ ਤਾਂ ਹੀ ਉਹ ਸਮੇਂ ਸਿਰ ਵਿਧਾਨ ਸਭਾ ਪਹੁੰਚ ਸਕੇ। ਇਸ ਤੋਂ ਇਲਾਵਾ ਨਾਭਾ ਤੋਂ ਵਿਧਾਇਕ ਦੇਵਮਾਨ ਵਿਧਾਨ ਸਭਾ ਸਾਈਕਲ ਤੇ ਪਹੁੰਚੇ ਅਤੇ ਉਨ੍ਹਾਂ ਨੇ ਗੂਗਲ ਬਾਬਾ ਦੀ ਮਦਦ ਲਈ ਤਾਂ ਹੀ ਵਿਧਾਨ ਸਭਾ ‘ਚ ਸਮੇਂ ਸਿਰ ਪਹੁੰਚੇ। ਉਥੇ ਹੀ ਉਨ੍ਹਾਂ ਨੇ ਕਿਹਾ ਕੀ ਉਹ ਕੋਈ ਵੀ ਸਰਕਾਰੀ ਗੱਡੀ ਨਹੀਂ ਲੈਣਗੇ ਤੇ ਸ਼ੈਲਰੀ ਵੀ 1 ਰੁਪਏ ਮਹੀਨਾ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button