Breaking NewsD5 specialelection2022NewsPunjabTop News

ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਿੱਲੀ ਜਾਣਗੇ ਭਗਵੰਤ ਮਾਨ 

ਪਟਿਆਲਾ : 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ‘ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਅਤੇ ਪੰਜਾਬ ‘ਚ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਸੂਤਰਾ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਿੱਤ ਤੋਂ ਬਾਅਦ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਿੱਲੀ ਜਾਣਗੇ ਅਤੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਨਗੇ। ਉਥੇ ਹੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਗਿਆ।

Punjab Election Result : ਪੰਜਾਬ ‘ਚ ਫਿਰਿਆ ਝਾੜੂ, ਵੱਡੇ-ਵੱਡੇ ਲੀਡਰ ਸੁੱਟੇ ਮੂਧੇ ਮੂੰਹ | D5 Channel Punjabi

ਉਥੇ ਹੀ ਚਰਚਾ ਇਹ ਵੀ ਚੱਲ ਰਹੀ ਹੈ ਕੀ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ 23 ਮਾਰਚ ਨੂੰ ਹੋਵੇਗਾ। ਕਿਉਂਕਿ ਆਪ ਆਦਮੀ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ  ਸਹੀਦ ਭਗਤ ਸਿੰਘ ਦੇ ਬੈਨਰ ਲਗਾਏ ਜਾ ਰਹੇ ਹਨ ਤੇ 23 ਮਾਰਚ ਨੂੰ ਭਾਰਤ ਦੇ ਮਹਾਨ ਸ਼ਹੀਦਾ ਦੀ ਸ਼ਹਾਦਤ ਦਾ ਦਿਨ ਹੈ। ਉਸ ਦਿਨ ਜਾਲਮ ਅੰਗਰੇਜ਼ੀ ਹਕੂਮਤ ਦੇ ਜੂਲੇ ‘ਚੋਂ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਜ਼ਾਦੀ ਦੇ ਤਿੰਨ ਪ੍ਰਵਾਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button