Breaking NewsD5 specialNewsSportsTop News

ਪਿਤਾ ਬਣੇ ਭਾਰਤੀ ਕ੍ਰਿਕੇਟਰ ਮੋਹਿਤ ਸ਼ਰਮਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਬੇਟੇ ਦੀ ਤਸਵੀਰ

ਨਵੀਂ ਦਿੱਲੀ : ਭਾਰਤੀ ਕ੍ਰਿਕੇਟਰ ਮੋਹਿਤ ਸ਼ਰਮਾ ਪਿਛਲੇ ਸਾਲ 27 ਦਸੰਬਰ ਨੂੰ ਪਿਤਾ ਬਣੇ ਸਨ ਤੇ ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਹੁਣ ਮੋਹਿਤ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕੀਤੀ ਹੈ। ਮੋਹਿਤ ਨੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ‘ਚ ਉਹ, ਉਨ੍ਹਾਂ ਦੀ ਪਤਨੀ ਤੇ ਪੁੱਤਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਨੇ ਕੈਪਸ਼ਨ ‘ਚ ਵਰਲਡ ਵਾਲਾ ਸਾਈਨ ਸ਼ੇਅਰ ਕਰਦੇ ਹੋਏ ਦੋਵਾਂ ਨੂੰ ਆਪਣੀ ਦੁਨੀਆ ਦੱਸਿਆ ਹੈ। ਇਸ ਤਸਵੀਰ ਨੂੰ ਸਾਂਝੀ ਕਰਨ ਦੇ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਵੀ ਦੇ ਰਹੇ ਹਨ।

BIG News : Majithia ਨਾਲ ਜੁੜੀ ਵੱਡੀ ਖ਼ਬਰ, Supreme Court ਦਾ ਫੈਸਲਾ, ਮੁੜ ਫਸਿਆ ਪੇਚ, ਵਧੀਆਂ ਮੁਸ਼ਕਲਾਂ

ਜ਼ਿਕਰਯੋਗ ਹੈ ਕਿ ਮੋਹਿਤ ਸ਼ਰਮਾ ਨੇ ਭਾਰਤੀ ਟੀਮ ਵਲੋਂ 26 ਵਨ-ਡੇ ਤੇ 8 ਟੀ20 ਕੌਮਾਂਤਰੀ ਮੈਚ ਖੇਡੇ ਹਨ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਵਨ-ਡੇ ‘ਚ 31 ਜਦਕਿ ਟੀ-20 ਕੌਮਾਂਤਰੀ ‘ਚ 6 ਵਿਕਟਾਂ ਝਟਕਾਈਆਂ ਹਨ। ਉਨ੍ਹਾਂ ਨੇ ਆਖ਼ਰੀ ਕੌਮਾਂਤਰੀ ਮੈਚ 2015 ‘ਚ ਖੇਡਿਆ ਸੀ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ‘ਚ 86 ਮੈਚ ਖੇਡ ਚੁੱਕੇ ਮੋਹਿਤ ਨੇ 19.07 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 92 ਵਿਕਟਾਂ ਝਟਕਾਈਆਂ ਹਨ। ਉਹ ਆਖ਼ਰੀ ਵਾਰ 20 ਸਤੰਬਰ 2020 ਨੂੰ ਦਿੱਲੀ ਕੈਪੀਟਲਸ ਲਈ ਮੈਦਾਨ ‘ਤੇ ਉਤਰੇ ਸਨ।

 

View this post on Instagram

 

A post shared by Mohitmahipal Sharma (@mohitsharma18)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button