ਜੋਕੋਵਿਚ ਨੇ 2022 ‘ਚ ਜਿੱਤਿਆ ਆਪਣਾ ਪਹਿਲਾ ਮੈਚ
ਦੁਬਈ : ਆਸਟ੍ਰੇਲੀਆਈਓਪਨ ‘ਚ ਹਿੱਸਾ ਨਾ ਲੈ ਸਕਣ ਵਾਲੇ ਨੋਵਾਕ ਜੋਕੋਵਿਚ ਨੇ ਇੱਥੇ ਦੁਬਈ ਟੇਨਿਸ ਚੈਂਪੀਅਨਸ਼ਿਪ ‘ਚ ਲੋਰੇਂਜੋ ਮੁਸੇਟੀ ਨੂੰ 6 – 3 , 6 – 3 ਨਾਲ ਹਰਾ ਕੇ ਸਾਲ 2022 ‘ਚ ਆਪਣਾ ਪਹਿਲਾ ਮੈਚ ਜਿੱਤਿਆ। ਜੋਕੋਵਿਚ ਪਿਛਲੇ ਮਹੀਨੇ ਆਸਟ੍ਰੇਲੀਆਈ ਓਪਨ ਚ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇ ਸਨ। ਉਨ੍ਹਾਂ ਨੂੰ ਕੋਵਿਡ ਦਾ ਟੀਕਾ ਨਹੀਂ ਲਗਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ ( ਦੇਸ਼ ਨਿਕਾਲਾ ) ਕਰ ਦਿੱਤਾ ਗਿਆ ਸੀ।
Ram Rahim Case : 3 ਹਲਕਿਆ ’ਚ ਮੁੜ ਹੋਣਗੀਆਂ ਚੋਣਾਂ! Ram Rahim ਦੀ ਵਧਾਈ ਸੁਰੱਖਿਆ | D5 Channel Punjabi
ਸੰਯੁਕਤ ਅਰਬ ਅਮੀਰਾਤ ਨੇ ਉਨ੍ਹਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਤੇ ਜੋਕੋਵਿਚ ਨੇ ਉਸ ਟੂਰਨਾਮੈਂਟ ਤੋਂ ਸਾਲ 2022 ਦੀ ਸ਼ੁਰੂਆਤ ਕੀਤੀ ਜਿਸ ਚ ਉਨ੍ਹਾਂ ਨੇ ਪੰਜ ਵਾਰ ਜਿੱਤ ਹਾਸਲ ਕੀਤੀ ਹੈ । ਪਿਛਲੇ ਸਾਲ ਫ੍ਰੈਂਚ ਓਪਨ ਚ ਮੁਸੇਟੀ ਨੇ ਜੋਕੋਵਿਚ ਤੋ ਦੋ ਸੈੱਟ ਜਿੱਤੇ ਸਨ ਪਰ ਇਟਲੀ ਦਾ ਇਹ ਖਿਡਾਰੀ ਇੱਥੇ ਬ੍ਰੇਕ ਪੁਆਇੰਟ ਹਾਸਲ ਕਰਨ ਦੇ ਲਈ ਮੌਕੀਆਂ ਦਾ ਲਾਹਾ ਨਾ ਲੈ ਸਕਿਆ।
ਫੈਕਟਰੀ ‘ਚ ਹੋਇਆ ਧਮਾਕਾ, 7 ਲੋਕਾਂ ਦੀ ਹੋਈ ਮੌਤ,ਕਈ ਜਣੇ ਜ਼ਖ਼ਮੀ| D5 Channel Punjabi
ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ , ਮੈਂ ਆਪਣੀ ਖੇਡ ਨਾਲ ਸੰਤੁਸ਼ਟ ਹਾਂ ਖ਼ਾਸ ਕਰਕੇ ਉਦੋਂ ਜਦੋਂ ਮੈਂ ਪਿਛਲੇ ਢਾਈ – ਤਿੰਨ ਮਹੀਨੇ ਤੋਂ ਨਹੀਂ ਖੇਡ ਸਕਿਆ ਹਾਂ । ਉਨ੍ਹਾਂ ਦਾ ਅਗਲਾ ਮੁਕਾਬਲਾ ਕਾਰੇਨ ਖਾਚਨੋਵ ਤੇ ਅਲੇਕਸ ਡਿ ਮਿਨੌਰ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ । ਇਸ ਦਰਮਿਆਨ ਐਂਡੀ ਮਰੇ ਨੇ 2017 ਦੇ ਬਾਅਦ ਦੁਬਈ ਚ ਆਪਣਾ ਪਹਿਲਾ ਮੈਚ ਜਿੱਤਿਆ । ਉਨ੍ਹਾਂ ਨੇ ਆਸਟਰੇਲੀਆ ਦੇ ਕੁਆਲੀਫਾਇਰ ਕ੍ਰਿਸਟੋਫਰ ਓ ਕੋਨੇਲ ਨੂੰ 6 – 7 ( 4 ) , 6 – 3 , 7 – 5 ਨਾਲ ਹਰਾਇਆ।ਇਹ ਮੈਚ ਲਗਭਗ ਤਿੰਨ ਘੰਟੇ ਤਕ ਚਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.