SportsBreaking NewsD5 specialNewsTop News

ਦੂਜੇ ਵਨਡੇ ‘ਚ ਬੱਲੇਬਾਜ਼ੀ ਤੇ ਫੀਲਡਿੰਗ ‘ਚ ਸੁਧਾਰ ਦੇ ਨਾਲ ਉਤਰੇਗੀ ਭਾਰਤੀ ਮਹਿਲਾ ਟੀਮ

ਕਵੀਂਸਟਾਊਨ : ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਉਜਾਗਰ ਹੋਈਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਮੰਗਲਵਾਰ ਨੂੰ ਇੱਥੇ ਦੂਜੇ ਵਨ ਡੇਅ ਮੈਚ ‘ਚ ਨਿਊਜ਼ੀਲੈਂਡ ਵਿਰੁੱਧ ਬੱਲੇਬਾਜ਼ੀ ਅਤੇ ਫੀਲਡਿੰਗ ‘ਚ ਬਿਹਤਰ ਪ੍ਰਦਰਸ਼ਨ ਦੇ ਇਰਾਦੇ ਨਾਲ ਉਤਰੇਗੀ। ਸ਼ਨੀਵਾਰ ਨੂੰ ਪਹਿਲੇ ਵਨ ਡੇਅ ਵਿਚ ਭਾਰਤ ਨੇ ਕਿਸੇ ਵੀ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ । ਨਿਊਜ਼ੀਲੈਂਡ ਨੇ 275 ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਪਰ ਜਵਾਬ ਵਿਚ ਕਪਤਾਨ ਮਿਤਾਲੀ ਰਾਜ ਨੂੰ ਛੱਡ ਕੇ ਕੋਈ ਬੱਲੇਬਾਜ਼ ਨਹੀਂ ਚੱਲੀ।

CM ਚੰਨੀ ਦਾ ਮੋਦੀ ਨੂੰ ਜਵਾਬ! ਕੇਜਰੀਵਾਲ ਦਾ ਬਿਆਨ, ਕੈਪਟਨ ਬਾਰੇ ਨਵੇਂ ਖੁਲਾਸੇ! ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ!

ਭਾਰਤੀ ਟੀਮ 213 ਦੌੜਾਂ ਤੇ ਢੇਰ ਹੋ ਗਈ ਅਤੇ 62 ਦੌੜਾਂ ਨਾਲ ਮੈਚ ਹਾਰ ਗਈ। ਮਿਤਾਲੀ ਨੇ 59 ਅਤੇ ਯਸਤਿਕਾ ਭਾਟੀਆ ਨੇ 41 ਦੌੜਾਂ ਬਣਾਈਆਂ। ਉਪ ਕਪਤਾਨ ਹਰਮਨਪ੍ਰੀਤ ਕੌਰ ਦੀ ਖਰਾਬ ਫਾਰਮ ਜਾਰੀ ਰਹੀ ਹੈ, ਜਿਹੜੀ 22 ਗੇਂਦਾਂ ਵਿਚ 10 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਲਈ ਜੇਸ ਕੇਰ ਨੇ 35 ਦੌੜਾਂ ਤੇ 4 ਵਿਕਟਾਂ ਹਾਸਲ ਕੀਤੀਆਂ।

Geja Ram : ਕਾਂਗਰਸ ਨੂੰ ਵੱਡਾ ਝਟਕਾ, ਇਕ ਹੋਰ ਚੇਅਰਮੈਨ ਨੇ ਛੱਡਿਆ ਅਹੁਦਾ, ਜਾ ਰਲਿਆ BJP ਨਾਲ !

ਪਲੇਇੰਗ ਇਲੈਵਨ –
ਭਾਰਤ – ਮਿਤਾਲੀ ਰਾਜ ( ਕਪਤਾਨ ) , ਹਰਮਨਪ੍ਰੀਤ ਕੌਰ , ਸ਼ੈਫਾਲੀ ਵਰਮਾ , ਯਸਤਿਕਾ ਭਾਟੀਆ , ਦੀਪਤੀ ਸ਼ਰਮਾ , ਰਿਚਾ ਘੋਸ਼ , ਸਨੇਹ ਰਾਣਾ , ਝੂਲਨ ਗੋਸਵਾਮੀ , ਪੂਜਾ ਵਸਤਰਕਾਰ , ਤਾਨੀਆ ਭਾਟੀਆ , ਰਾਜੇਸ਼ਵਰੀ ਗਾਇਕਵਾੜ , ਪੂਨਮ ਯਾਦਵ , ਸਿਮਰਨ ਦਿਲ ਬਹਾਦੁਰ।

ਨਿਊਜ਼ੀਲੈਂਡ – ਸੋਫੀ ਡੇਵਾਈਨ ( ਕਪਤਾਨ ) , ਐਮੀ ਸੈਟਰਥਵੇਟ , ਸੂਜ਼ੀ ਬੇਟਸ , ਲੌਰੇਨ ਡਾਊਨ , ਮੈਡੀ ਗ੍ਰੀਨ , ਬਰੂਕ ਹਾਲੀਡੇ , ਹੇਲੀ ਜੇਨਸਨ , ਫ੍ਰਾਨ ਜੋਨਸ , ਜੇਸ ਕੇਰ , ਮੇਲੀ ਕੇਰ , ਫਰੈਂਕੀ ਮੈਕੇ , ਰੋਸਮੇਰੀ ਮੇਇਰ , ਕੇਟੀ ਮਾਰਟਿਨ , ਹੰਨਾ ਰੋਵੇ , ਲੀ ਤਾਹੂਹੂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button