Breaking NewsD5 specialNewsPunjabTop News

ਹੁਣ Bhagwant Mann ਨੇ ਵੀ ਚੋਣ ਕਮਿਸ਼ਨ ਅੱਗੇ ਚੋਣਾਂ ਮੁਲਤਵੀ ਕਰਨ ਦੀ ਰੱਖੀ ਮੰਗ

ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਕ ਅੱਗੇ ਵਧਾਉਣ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਸ਼੍ਰੀ ਗੁਰੂ ਰਵਿਦਾਸ ਜੈਯੰਤੀ ਨੂੰ ਦੇਖਦੇ ਹੋਏ ਤਮਾਮ ਪਾਰਟੀਆਂ ਅਤੇ ਮੰਤਰੀਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਉਥੇ ਹੀ ਹੁਣ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਟਵੀਟ ਕਰ ਚੋਣ ਕਮਿਸ਼ਨ ਨੂੰ ਮੰਗ ਕੀਤੀ ਹੈ ਅਤੇ ਤਾਰੀਕਾਂ ਨੂੰ ਇੱਕ ਹਫ਼ਤਾ ਅੱਗੇ ਕੀਤੇ ਜਾਣ ਦੀ ਗੁਜਾਰਿਸ਼ ਕੀਤੀ ਹੈ।

SKM ਦੇ ਐਕਸ਼ਨ ਤੋਂ ਰਾਜੇਵਾਲ ਗੁੱਸੇ? ਦਿੱਤਾ ਵੱਡਾ ਬਿਆਨ! ਮਜੀਠੀਆ ਨਾਲ ਜੁੜੀ ਵੱਡੀ ਖ਼ਬਰ,ਖ਼ਾਸ ਬੰਦੇ ਦੀ ਧਮਾਕੇਦਾਰ ਐਂਟਰੀ!

ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ 16 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ.. ਲੱਖਾਂ ਲੋਕ ਬਨਾਰਸ ਵਿਖੇ ਨਤਮਸਤਕ ਹੋਣ ਲਈ ਬਨਾਰਸ ਜਾਂਦੇ ਹਨ.. ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਚੋਣ ਕਮਿਸ਼ਨ ਪੰਜਾਬ ਚੋਣਾਂ ਨੂੰ ਇੱਕ ਹਫਤੇ ਤੱਕ ਅੱਗੇ ਕਰ ਦਿੰਦਾ ਹੈ ਤਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਹੋਵੇਗੀ। ਦੱਸ ਦਿਓ ਇਸ ਤੋਂ ਪਹਿਲਾਂ ਪੰਜਾਬ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਚੁੱਕੇ ਹਨ। ਉਥੇ ਹੀ ਬੀਜੇਪੀ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਪੱਤਰ ਲਿਖ ਕਰ ਚੋਣ ਤਾਰੀਖ ਅੱਗੇ ਬੜਾਏ ਜਾਣ ਦੀ ਮੰਗ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button