Breaking NewsD5 specialNewsSportsTop News

ICC Women World Cup ਦੀ ਭਾਰਤੀ ਟੀਮ ‘ਚ ਜੇਮਿਮਾ, ਸ਼ਿਖਾ ਨੂੰ ਨਹੀਂ ਮਿਲੀ ਜਗ੍ਹਾ

ਨਵੀਂ ਦਿੱਲੀ : ਸਟਾਰ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਨੂੰ ਚਾਰ ਮਾਰਚ ਤੋਂ ਤਿੰਨ ਅਪ੍ਰੈਲ ਤੱਕ ਨਿਊਜ਼ੀਲੈਂਡ ‘ਚ ਹੋਣ ਵਾਲੇ ਆਈਸੀਸੀ ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਮਹਿਲਾ ਕ੍ਰਿਕੇਟ ਟੀਮ ‘ਚ ਜਗ੍ਹਾ ਨਹੀਂ ਮਿਲੀ। ਉਥੇ ਹੀ ਮਿਤਾਲੀ ਰਾਜ ਟੀਮ ਦੀ ਕਪਤਾਨ ਹੋਵੇਗੀ, ਜਦੋਂਕਿ ਹਰਮਨਪ੍ਰੀਤ ਕੌਰ ਉਪ-ਕਪਤਾਨ ਰਹੇਗੀ। ਟੀਮ ਵਿਚ ਸਮ੍ਰਿਤੀ ਮੰਧਾਨਾ, ਝੂਲਨ ਗੋਸਵਾਮੀ ਅਤੇ ਨੌਜਵਾਨ ਸ਼ੈਫਾਲੀ ਵਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

PM ਮੋਦੀ ਦਾ ਵੱਡਾ ਐਕਸ਼ਨ ! ਰਾਸ਼ਟਰਪਤੀ ਨਾਲ ਐਮਰਜੰਸੀ ਮੁਲਾਕਾਤ D5 Channel Punjabi

ਜੇਮਿਮਾ ਅਤੇ ਹਰਫ਼ਨਮੌਲਾ ਸ਼ਿਖਾ ਪਾਂਡੇ ਨੂੰ ਖ਼ਰਾਬ ਫਾਰਮ ਦੀ ਵਜ੍ਹਾ ਨਾਲ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਜੇਮਿਮਾ ਪਿਛਲੇ ਸਾਲ ਇਕ ਵੀ ਅੰਤਰਰਾਸ਼ਟਰੀ ਮੈਚ ਵਿਚ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕੀ। ਉਥੇ ਹੀ ਪਾਂਡੇ ਨੇ ਵੀ ਯਾਦਗਾਰ ਪ੍ਰਦਰਸ਼ਨ ਨਹੀਂ ਕੀਤਾ। ਇਹ ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ 9 ਤੋਂ 24 ਫਰਵਰੀ ਤੱਕ ਸੀਮਤ ਓਵਰਾਂ ਦੀ ਸੀਰੀਜ਼ ਖੇਡੇਗੀ, ਜਿਸ ਵਿਚ ਇਕ ਟੀ20 ਅਤੇ 5 ਵਨਡੇ ਮੈਚ ਖੇਡੇ ਜਾਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button